ਮੁੰਬਈ ਫੁੱਟ ਓਵਰ ਬ੍ਰਿਜ ਡਿੱਗਣ ਤੋਂ ਬਾਅਦ ਬਾਲੀਵੁੱਡ ਦੇ ਸਿਤਾਰਿਆਂ ਨੇ ਵੀ ਜਤਾਇਆ ਦੁੱਖ

By  Shanker Badra March 15th 2019 11:14 AM

ਮੁੰਬਈ ਫੁੱਟ ਓਵਰ ਬ੍ਰਿਜ ਡਿੱਗਣ ਤੋਂ ਬਾਅਦ ਬਾਲੀਵੁੱਡ ਦੇ ਸਿਤਾਰਿਆਂ ਨੇ ਵੀ ਜਤਾਇਆ ਦੁੱਖ:ਮੁੰਬਈ : ਮੁੰਬਈ ਵਿੱਚ ਛਤਰਪਤੀ ਸ਼ਿਵਾਜੀ ਸਟੇਸ਼ਨ ਨੇੜੇ ਵੀਰਵਾਰ ਸ਼ਾਮ ਨੂੰ ਇੱਕ ਫੁੱਟ-ਓਵਰ ਬ੍ਰਿਜ ਦਾ ਵੱਡਾ ਹਿੱਸਾ ਡਿੱਗ ਗਿਆ ਹੈ।ਇਸ ਹਾਦਸੇ 'ਚ 2 ਔਰਤਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 34 ਲੋਕ ਜ਼ਖ਼ਮੀ ਹਨ।ਜਿਨ੍ਹਾਂ ਨੂੰ ਸਥਾਨਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।ਇਨ੍ਹਾਂ ਜ਼ਖ਼ਮੀਆਂ 'ਚ 4-5 ਜਣਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਐਮਰਜੈਂਸੀ 'ਚ ਰੱਖਿਆ ਗਿਆ ਹੈ। [caption id="attachment_269888" align="aligncenter" width="300"]Mumbai CST bridge fall After Bollywood stars Sorrow ਮੁੰਬਈ ਫੁੱਟ ਓਵਰ ਬ੍ਰਿਜ ਡਿੱਗਣ ਤੋਂ ਬਾਅਦ ਬਾਲੀਵੁੱਡ ਦੇ ਸਿਤਾਰਿਆਂ ਨੇ ਵੀ ਜਤਾਇਆ ਦੁੱਖ[/caption] ਇਸ ਦੁਰਘਟਨਾ 'ਤੇ ਜਿਥੇ ਕਈ ਲੋਕਾਂ ਨੇ ਦੁੱਖ ਜਾਹਿਰ ਕੀਤਾ ਹੈ।ਓਥੇ ਹੀ ਬਾਲੀਵੁੱਡ ਦੇ ਸਿਤਾਰਿਆਂ ਨੇ ਵੀ ਸੋਸ਼ਲ ਮੀਡੀਆ ਦੇ ਰਾਹੀਂ ਇਸ ਹਾਦਸੇ 'ਤੇ ਦੁੱਖ ਜਤਾਇਆ ਹੈ।ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਨੇ ਇਸ ਮਾਮਲੇ 'ਚ ਟਵੀਟ ਕਰਦੇ ਹੋਏ ਲਿਖਿਆ, ''ਮੈਂ ਸਦਮੇ 'ਚ ਹਾਂ ਅਤੇ ਪ੍ਰਾਥਨਾ ਕਰ ਰਿਹਾ ਹਾਂ। ਬਾਲੀਵੁੱਡ ਅਭਿਨੇਤਰੀ ਹੇਮਾ ਮਾਲਿਨੀ ਨੇ ਵੀ ਮੁੰਬਈ ਬ੍ਰਿਜ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ।ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਹੈ ਕਿ ਮੁੰਬਈ ਦੇ ਛਤਰਪਤੀ ਸ਼ਿਵਾਜੀ ਸਟੇਸ਼ਨ ਨੇੜੇ ਅਚਾਨਕ ਬ੍ਰਿਜ ਡਿੱਗਣ ਕਾਰਨ ਹਾਦਸਾ ਵਾਪਰ ਗਿਆ ਹੈ।ਇਸ ਹਾਦਸੇ ਵਿੱਚ ਜ਼ਿੰਦਗੀ ਗੁਆ ਚੁੱਕੇ ਅਤੇ ਹਸਪਤਾਲ ਵਿੱਚ ਆਪਣਾ ਇਲਾਜ਼ ਕਰਵਾ ਰਹੇ ਲੋਕਾਂ ਲਈ ਅਰਦਾਸ ਕਰਦੀ ਹਾਂ।ਹੇਮਾ ਮਾਲਿਨੀ ਤੋਂ ਇਲਾਵਾ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਇਸ ਹਾਦਸੇ 'ਤੇ ਦੁੱਖ ਜਤਾਇਆ ਹੈ। ਦਰਅਸਲ 'ਚ ਇਹ ਬ੍ਰਿਜ ਇਸ ਲਈ ਮਹੱਤਵਪੂਰਨ ਸੀ ਕਿਉਂਕਿ ਇਹ ਆਜ਼ਾਦ ਮੈਦਾਨ ਨੂੰ ਸੀ.ਐੱਸ. ਟੀ. ਰੇਲਵੇ ਸਟੇਸ਼ਨ ਨੂੰ ਜੋੜਦਾ ਹੈ।ਚਸ਼ਮਦੀਦਾਂ ਦਾ ਕਹਿਣਾ ਹੈ ਕਿ ਵੀਰਵਾਰ ਸਵੇਰੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਫਿਰ ਵੀ ਉਥੇ ਲੋਕ ਮੌਜ਼ੂਦ ਸਨ। ਇਸ ਤੋਂ ਇਲਾਵਾ ਕਈ ਗੱਡੀਆਂ ਵੀ ਬ੍ਰਿਜ ਦੇ ਹੇਠਾ ਮੌਜ਼ੂਦ ਸਨ। ਮਿਲੀ ਜਾਣਕਾਰੀ ਮੁਤਾਬਕ ਪੁੱਲ ਦਾ ਕੁਝ ਹਿੱਸਾ ਡਿੱਗ ਗਿਆ ਸੀ ਪਰ ਹੁਣ ਪੂਰਾ ਹੀ ਢਾਹ ਦਿੱਤਾ ਗਿਆ ਹੈ। [caption id="attachment_269889" align="aligncenter" width="300"]Mumbai CST bridge fall After Bollywood stars Sorrow ਮੁੰਬਈ ਫੁੱਟ ਓਵਰ ਬ੍ਰਿਜ ਡਿੱਗਣ ਤੋਂ ਬਾਅਦ ਬਾਲੀਵੁੱਡ ਦੇ ਸਿਤਾਰਿਆਂ ਨੇ ਵੀ ਜਤਾਇਆ ਦੁੱਖ[/caption] ਇਸ ਘਟਨਾ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਇਸ ਮਾਮਲੇ ਵਿੱਚ ਉੱਚ-ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 5 ਲੱਖ ਰੁਪਏ ਮੁਆਵਾਜ਼ਾ ਦੇਣ ਦਾ ਐਲਾਨ ਕੀਤਾ ਹੈ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੀ ਮਦਦ ਅਤੇ ਮੁਫ਼ਤ ਇਲਾਜ ਦੇਣ ਦੀ ਵੀ ਗੱਲ ਕੀਤੀ ਹੈ। -PTCNews

Related Post