ਮੁੰਬਈ ਦੇ ਲੋਕਮਾਨਯ ਤਿਲਕ ਰੋਡ 'ਤੇ ਢਹਿ ਢੇਰੀ ਹੋਈ ਚਾਰ ਮੰਜ਼ਿਲਾਂ ਇਮਾਰਤ

By  Shanker Badra September 20th 2019 02:46 PM

ਮੁੰਬਈ ਦੇ ਲੋਕਮਾਨਯ ਤਿਲਕ ਰੋਡ 'ਤੇ ਢਹਿ ਢੇਰੀ ਹੋਈ ਚਾਰ ਮੰਜ਼ਿਲਾਂ ਇਮਾਰਤ:ਮੁੰਬਈ : ਮੁੰਬਈ ਦੇ ਲੋਕਮਾਨਯ ਤਿਲਕ ਰੋਡ 'ਤੇ ਸ਼ੁੱਕਰਵਾਰ ਨੂੰ ਇਕ ਵੱਡਾ ਹਾਦਸਾ ਵਾਪਰਿਆ ਹੈ। ਓਥੇ ਇਕ ਚਾਰ ਮੰਜ਼ਿਲਾ ਇਮਰਤ ਦਾ ਇਕ ਹਿੱਸਾ ਢਹਿ ਢੇਰੀ ਗਿਆ ਹੈ। ਇਸ ਹਾਦਸੇ ਦੇ ਬਾਅਦ ਹੀ ਪੂਰੇ ਇਲਾਕੇ ਵਿਚ ਹਲਚਲ ਮਚ ਗਈ ਹੈ। ਹਾਲਾਂਕਿ ਇਸ ਹਾਦਸੇ ਵਿੱਚ ਹੁਣ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ। [caption id="attachment_341813" align="aligncenter" width="300"] Mumbai four-storey building One portion collapsed opposite the police commissioner office ਮੁੰਬਈ ਦੇ ਲੋਕਮਾਨਯ ਤਿਲਕ ਰੋਡ 'ਤੇ ਢਹਿ ਢੇਰੀ ਹੋਈ ਚਾਰ ਮੰਜ਼ਿਲਾਂ ਇਮਾਰਤ[/caption] ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਬਚਾਅ ਕਾਰਜਾਂ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਜਿਨ੍ਹਾਂ ਵੱਲੋਂ ਬਚਾਅ ਕਾਰਜ ਚਲਾਇਆ ਦਾ ਰਿਹਾ ਹੈ। ਇਸ ਦੇ ਨਾਲ ਹੀ ਬਚਾਅ ਕਾਰਜਾਂ ਵਿਚ ਲੱਗੀ ਟੀਮ ਨੇ ਆਸ- ਪਾਸ ਦੀਆਂ ਇਮਾਰਤਾਂ ਨੂੰ ਵੀ ਖਾਲੀ ਕਰਵਾ ਦਿੱਤਾ ਹੈ। [caption id="attachment_341815" align="alignnone" width="300"]Mumbai four-storey building One portion collapsed opposite the police commissioner office ਮੁੰਬਈ ਦੇ ਲੋਕਮਾਨਯ ਤਿਲਕ ਰੋਡ 'ਤੇ ਢਹਿ ਢੇਰੀ ਹੋਈ ਚਾਰ ਮੰਜ਼ਿਲਾਂ ਇਮਾਰਤ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੋਗਾ : ਪਿੰਡ ਹਿੰਮਤਪੁਰਾ ‘ਚ ਕਲਯੁੱਗੀ ਨਸ਼ੇੜੀ ਪੁੱਤ ਨੇ ਕਹੀ ਮਾਰ ਕੇ ਕੀਤਾ ਮਾਂ ਦਾ ਕਤਲ ਦੱਸ ਦੇਈਏ ਕਿ ਮੁੰਬਈ ਵਿੱਚ ਲਗਾਤਾਰ ਭਾਰੀ ਬਾਰਸ਼ ਦੇ ਕਾਰਨ ਮਕਾਨਾਂ ਅਤੇ ਇਮਾਰਤਾਂ ਦੇ ਡਿੱਗਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਭਾਰੀ ਮੀਂਹ ਤੋਂ ਬਾਅਦ ਤੇਜ਼ ਧੁੱਪ ਕਾਰਨ ਇਮਾਰਤਾਂ ਦੀਆਂ ਕੰਧਾਂ ਚਟਕ ਜਾਂਦੀਆਂ ਹਨ, ਜਿਸ ਕਾਰਨ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ। -PTCNews

Related Post