ਅੱਜ ਤੋਂ ਹੋਵੇਗਾ IPL 2020 ਟੂਰਨਾਮੈਂਟ ਦਾ ਆਗਾਜ਼ ,ਜਾਣੋਂ ਅੱਜ ਕਿਹੜੀਆਂ -ਕਿਹੜੀਆਂ ਟੀਮਾਂ ਭਿੜਨਗੀਆਂ

By  Shanker Badra September 19th 2020 02:36 PM

ਅੱਜ ਤੋਂ ਹੋਵੇਗਾ IPL 2020 ਟੂਰਨਾਮੈਂਟ ਦਾ ਆਗਾਜ਼ ,ਜਾਣੋਂ ਅੱਜ ਕਿਹੜੀਆਂ -ਕਿਹੜੀਆਂ ਟੀਮਾਂ ਭਿੜਨਗੀਆਂ:ਅਬੁਧਾਬੀ : ਕੋਰੋਨਾ ਮਹਾਂਮਾਰੀ ਵਿਚਾਲੇ ਕਈ ਮਹੀਨਿਆਂ ਦੇ ਇੰਤਜ਼ਾਰ ਮਗਰੋਂ ਅੱਜ ਆਈਪੀਐਲ ਦਾ 13ਵਾਂ ਸੀਜ਼ਨ ਯੂਏਈ 'ਚ ਸ਼ੁਰੂ ਹੋ ਰਿਹਾ ਹੈ। ਮੁੰਬਈ ਇੰਡੀਅਨਜ਼ ਅਤੇ ਚੇਨੱਈ ਸੁਪਰ ਕਿੰਗਜ਼ ਵਿਚਾਲੇ ਅੱਜ ਤੋਂ ਅਬੁਧਾਬੀ ਵਿਚ ਹੋਣ ਵਾਲੇ ਪਹਿਲੇ ਮੁਕਾਬਲੇ ਨਾਲ ਆਈ.ਪੀ.ਐਲ.-13 ਦੀ ਸ਼ੁਰੂਆਤ ਹੋ ਜਾਵੇਗੀ।

ਅੱਜ ਤੋਂ ਹੋਵੇਗਾ IPL 2020 ਟੂਰਨਾਮੈਂਟ ਦਾ ਆਗਾਜ਼ ,ਜਾਣੋਂ ਅੱਜ ਕਿਹੜੀਆਂ -ਕਿਹੜੀਆਂ ਟੀਮਾਂ ਭਿੜਨਗੀਆਂ

ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਦਾ ਦਿਹਾਂਤ ,ਸ੍ਰੀ ਦਰਬਾਰ ਸਾਹਿਬ ਵਿਖੇ ਨਿਭਾਉਂਦੇ ਸੀ ਸਵਈਏ ਪੜ੍ਹਨ ਦੀ ਸੇਵਾ

ਆਬੂਧਾਬੀ ਦੇ ਸ਼ੇਖ ਜਾਇਦ ਸਟੇਡੀਅਮ 'ਚ ਭਾਰਤੀ ਸਮੇਂ ਮੁਤਾਬਕ ਸ਼ਾਮ ਸਾਢੇ ਸੱਤ ਵਜੇ ਮੈਚ ਸ਼ੁਰੂ ਹੋਵੇਗਾ। ਇਹ ਯੂਏਈ ਉਹ ਥਾਂ ਹੈ ,ਜਿੱਥੇ ਕਈ ਖਿਡਾਰੀ ਅਜੇ ਤੱਕ ਖੇਡੇ ਨਹੀਂ ਹਨ। ਪਹਿਲੀ ਵਾਰ ਉੱਥੋਂ ਦੀ ਪਿੱਚ 'ਤੇ ਆਪਣੀ ਕਿਸਮਤ ਅਜਮਾਉਣਗੇ। IPL ਦੇ ਇਤਿਹਾਸ 'ਚ ਇਹ ਦੂਜੀ ਵਾਰ ਹੈ ਕਿ ਪੂਰਾ ਆਈਪੀਐਲ ਭਾਰਤ ਦੇ ਬਾਹਰ ਕਰਵਾਇਆ ਜਾ ਰਿਹਾ ਹੈ।

ਅੱਜ ਤੋਂ ਹੋਵੇਗਾ IPL 2020 ਟੂਰਨਾਮੈਂਟ ਦਾ ਆਗਾਜ਼ ,ਜਾਣੋਂ ਅੱਜ ਕਿਹੜੀਆਂ -ਕਿਹੜੀਆਂ ਟੀਮਾਂ ਭਿੜਨਗੀਆਂ

ਜਾਣਕਾਰੀ ਅਨੁਸਾਰ ਟੂਰਨਾਮੈਂਟ ਦੇ ਮੈਚ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਤਿੰਨ ਸ਼ਹਿਰਾਂ ਦੁਬਈ, ਸ਼ਾਰਜਾਹ ਅਤੇ ਅਬੁਧਾਬੀ ਵਿਚ ਖੇਡੇ ਜਾਣਗੇ। ਟੂਰਨਾਮੈਂਟ ਦਾ ਫਾਈਨਲ 10 ਨਵੰਬਰ ਨੂੰ ਹੋਵੇਗਾ। ਆਈਪੀਐਲ ਵਿਚ ਇਸ ਵਾਰ 10 ਵਾਰ ਇਕ ਦਿਨ ਵਿਚ 2 ਮੁਕਾਬਲੇ ਖੇਡੇ ਜਾਣਗੇ।

ਅੱਜ ਤੋਂ ਹੋਵੇਗਾ IPL 2020 ਟੂਰਨਾਮੈਂਟ ਦਾ ਆਗਾਜ਼ ,ਜਾਣੋਂ ਅੱਜ ਕਿਹੜੀਆਂ -ਕਿਹੜੀਆਂ ਟੀਮਾਂ ਭਿੜਨਗੀਆਂ

ਇਨ੍ਹਾਂ ਦੋ ਮੈਚਾਂ ਵਾਲੇ ਦਿਨ ਪਹਿਲਾ ਮੁਕਾਬਲਾ ਭਾਰਤੀ ਸਮੇਂ ਮੁਤਾਬਕ ਦੁਪਹਿਰ 3:30 ਵਜੇ ਅਤੇ ਦੂਜਾ ਮੁਕਾਬਲਾ ਸ਼ਾਮ 7:30 ਵਜੇ ਤੋਂ ਸ਼ੁਰੂ ਹੋਵੇਗਾ। ਦੁਬਈ ਵਿਚ 24, ਅਬੁਧਾਬੀ ਵਿਚ 20 ਅਤੇ ਸ਼ਾਰਜਾਹ ਵਿਚ 12 ਮੁਕਾਬਲੇ ਖੇਡੇ ਜਾਣਗੇ।

ਜੰਮੂ-ਕਸ਼ਮੀਰ ਤੋਂ ਮੋਗਾ ਦੇ ਪਿੰਡ ਸਾਹੋਕੇ ਪੁੱਜੀ ਹੌਲਦਾਰ ਹਰਵਿੰਦਰ ਸਿੰਘ ਦੀ ਮ੍ਰਿਤਕ ਦੇਹ

ਦੱਸ ਦੇਈਏ ਕਿ ਇਸ ਤੋਂ ਪਹਿਲਾਂ 2009 'ਚ ਲੋਕਸ ਭਾ ਚੋਣਾਂ ਕਾਰਨ ਆਈਪੀਐਲ ਦਾ ਆਯੋਜਨ ਦੱਖਣੀ ਅਫਰੀਕਾ 'ਚ ਕੀਤਾ ਗਿਆ ਸੀ। ਉੱਥੇ ਹੀ 2014 'ਚ ਆਈਪੀਐਲ ਦਾ ਪਹਿਲਾ ਹਾਫ ਯੀਏਈ 'ਚ ਖੇਡਿਆ ਗਿਆ ਸੀ ਅਤੇ ਇਸ ਦਾ ਕਾਰਨ ਵੀ ਲੋਕ ਸਭਾ ਚੋਣਾਂ ਸਨ। ਕੋਵਿਡ-19 ਕਾਰਨ ਹਾਲਾਂਕਿ ਇਸ ਵਾਰ ਦਾ ਆਈਪੀਐਲ ਬਿਨਾਂ ਦਰਸ਼ਕਾਂ ਤੋਂ ਖਾਲੀ ਸਟੇਡੀਅਮ 'ਚ ਖੇਡਿਆ ਜਾਵੇਗਾ।

-PTCNews

Related Post