ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 2019 : ਅਭਿਨੇਤਾ ਪ੍ਰੇਮ ਚੋਪੜਾ , ਲਾਰਾ ਦੱਤਾ ਅਤੇ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਬਾਂਦਰਾ (ਪੱਛਮ) ਦੇ ਇਕ ਪੋਲਿੰਗ ਬੂਥ'ਤੇ ਪਾਈ ਵੋਟ

By  Shanker Badra October 21st 2019 12:47 PM -- Updated: October 21st 2019 12:48 PM

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 2019 : ਅਭਿਨੇਤਾ ਪ੍ਰੇਮ ਚੋਪੜਾ , ਲਾਰਾ ਦੱਤਾ ਅਤੇ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਬਾਂਦਰਾ (ਪੱਛਮ) ਦੇ ਇਕ ਪੋਲਿੰਗ ਬੂਥ'ਤੇ ਪਾਈ ਵੋਟ :ਮੁੰਬਈ :  ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ 'ਤੇ ਅੱਜ ਸਵੇਰੇ 7 ਵਜੇ ਤੋਂ ਵੋਟਾਂ ਪੈ ਰਹੀਆਂ ਹਨ। ਮਹਾਰਾਸ਼ਟਰ ਵਿਧਾਨ ਸਭਾ ਲਈ ਮਤਦਾਨ ਜਾਰੀ ਹੈ। ਮਹਾਰਾਸ਼ਟਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ 9 ਵਜੇ ਤੱਕ ਕਰੀਬ 5.46 ਫ਼ੀਸਦੀ ਮਤਦਾਨ ਹੋਇਆ ਹੈ।ਮਹਾਰਾਸ਼ਟਰ 'ਚ ਭਾਜਪਾ-ਸ਼ਿਵ ਸੈਨਾ (ਐੱਨਡੀਏ) ਤੇ ਕਾਂਗਰਸ-ਐੱਨਸੀਪੀ ਗਠਜੋੜ ਵਿਚਾਲੇ ਪ੍ਰਮੁੱਖ ਮੁਕਾਬਲਾ ਹੈ।  ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬਾਲੀਵੁੱਡ ਅਦਾਕਾਰ ਅਤੇ ਖਿਡਾਰੀ ਵੀ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨ ਲਈ ਪਹੁੰਚੇ ਹਨ।

Mumbai: Sachin Tendulkar, Prem Chopra And Lara Dutta vote at a polling booth in Bandra (West) ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 2019 : ਅਭਿਨੇਤਾ ਪ੍ਰੇਮ ਚੋਪੜਾ , ਲਾਰਾ ਦੱਤਾ ਅਤੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਬਾਂਦਰਾ (ਪੱਛਮ) ਦੇ ਇਕ ਪੋਲਿੰਗ ਬੂਥ 'ਤੇਪਾਈ ਵੋਟ

ਇਸ ਦੌਰਾਨ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ ਬਾਲੀਵੁੱਡ ਮਸ਼ਹੂਰ ਅਭਿਨੇਤਾ ਪ੍ਰੇਮ ਚੋਪੜਾ ,ਫਿਲਮ ਨਿਰਦੇਸ਼ਕ, ਕਵੀ ਅਤੇ ਗੀਤਕਾਰ ਗੁਲਜ਼ਾਰ ,ਟੈਨਿਸ ਖਿਡਾਰੀ ਮਹੇਸ਼ ਭੂਪਤੀ ਅਤੇ ਬਾਲੀਵੁੱਡ ਅਦਾਕਾਰਾ ਲਾਰਾ ਦੱਤਾ ਅਤੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ, ਪਤਨੀ ਅੰਜਲੀ ਅਤੇ ਉਨ੍ਹਾਂ ਦੇ ਬੇਟੇ ਅਰਜੁਨ ਨੇ ਬਾਂਦਰਾ (ਪੱਛਮੀ) ਦੇ ਇਕ ਪੋਲਿੰਗ ਬੂਥ 'ਤੇ ਵੋਟਾਂ ਪਾਈਆਂ ਹਨ। ਇਸ ਤੋਂ ਪਹਿਲਾਂ ਆਮਿਰ ਖ਼ਾਨ ,ਅਦਾਕਾਰਾ ਮਾਧੁਰੀ ਦੀਕਸ਼ਿਤ ਅਤੇ ਬਾਲੀਵੁੱਡ ਐਕਟਰ ਰਿਤੇਸ਼ ਦੇਸ਼ਮੁਖ ਨੇ ਬਾਂਦਰਾ (ਪੱਛਮ) ਦੇ ਇਕ ਪੋਲਿੰਗ ਬੂਥ 'ਤੇ ਵੋਟ ਪਾਈ ਹੈ।

Mumbai: Sachin Tendulkar, Prem Chopra And Lara Dutta vote at a polling booth in Bandra (West) ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 2019 : ਅਭਿਨੇਤਾ ਪ੍ਰੇਮ ਚੋਪੜਾ , ਲਾਰਾ ਦੱਤਾ ਅਤੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਬਾਂਦਰਾ (ਪੱਛਮ) ਦੇ ਇਕ ਪੋਲਿੰਗ ਬੂਥ 'ਤੇਪਾਈ ਵੋਟ

ਦੱਸ ਦੇਈਏ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੁਕਾਬਲਾ ਭਾਜਪਾ ਦੀ ਅਗਵਾਈ ਹੇਠਲੇ ਮਹਾਂਗੱਠਜੋੜ ਅਤੇ ਕਾਂਗਰਸ–ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਗੱਠਜੋੜ ਵਿਚਾਲੇ ਹੈ। ਇਸ ਚੋਣ ਵਿੱਚ ਕੁੱਲ 8 ਕਰੋੜ 98 ਲੱਖ 39 ਹਜ਼ਾਰ 600 ਵੋਟਰ ਵੋਟ ਪਾਉਣ ਦੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਦੇ ਯੋਗ ਹਨ। ਮਹਿਲਾ ਵੋਟਰਾਂ ਦੀ ਗਿਣਤੀ ਇੱਥੇ 4 ਕਰੋੜ 28 ਲੱਖ 43 ਹਜ਼ਾਰ 635 ਹੈ।   ਮਹਾਰਾਸ਼ਟਰ ’ਚ ਸੂਬਾ ਪੁਲਿਸ ਤੇ ਕੇਂਦਰੀ ਬਲਾਂ ਦੇ ਤਿੰਨ ਲੱਖ ਤੋਂ ਵੱਧ ਮੁਲਾਜ਼ਮਾਂ ਦੀ ਤਾਇਨਾਤੀ ਕਰ ਕੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ।

Mumbai: Sachin Tendulkar, Prem Chopra And Lara Dutta vote at a polling booth in Bandra (West) ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 2019 : ਅਭਿਨੇਤਾ ਪ੍ਰੇਮ ਚੋਪੜਾ , ਲਾਰਾ ਦੱਤਾ ਅਤੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਬਾਂਦਰਾ (ਪੱਛਮ) ਦੇ ਇਕ ਪੋਲਿੰਗ ਬੂਥ 'ਤੇਪਾਈ ਵੋਟ

ਜ਼ਿਕਰਯੋਗ ਹੈ ਕਿ ਮਹਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ ਲਈ 235 ਔਰਤਾਂ ਸਮੇਤ ਕੁੱਲ 3,237 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਓਥੇ ਵੋਟਿੰਗ ਲਈ ਕੁੱਲ 96,661 ਪੋਲਿੰਗ ਸਟੇਸ਼ਨ ਬਣਾਏ ਗਏ ਹਨ; ਜਿਨ੍ਹਾਂ ਉੱਤੇ ਸਾਢੇ 6 ਲੱਖ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਜੇਕਰ ਭਾਜਪਾ ਗਠਜੋੜ ਦੀ ਗੱਲ ਕਰੀਏ ਤਾਂ ਭਾਜਪਾ 150 ਸੀਟਾਂ 'ਤੇ ਚੋਣ ਲੜ ਰਹੀ ਹੈ ਜਦਕਿ ਸ਼ਿਵ ਸੈਨਾ 124 ਸੀਟਾਂ 'ਤੇ ਚੋਣ ਲੜ ਰਹੀ ਹੈ। ਉੱਥੇ ਹੀ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਉਸ ਨੇ 147 ਸੀਟਾਂ 'ਤੇ ਉਮੀਦਵਾਰ ਉਤਾਰੇ ਹਨ ਜਦਕਿ ਐੱਨਸੀਪੀ ਦੇ 121 ਸੀਟਾਂ 'ਤੇ ਉਮੀਦਵਾਰ ਚੋੜ ਲੜ ਰਹੇ ਹਨ।

-PTCNews

Related Post