ਰਿਹਾਅ ਹੋਣ ਤੋਂ ਬਾਅਦ ਦਿਸ਼ਾ ਰਵੀ ਦਾ ਮੀਡੀਆਂ ਕਰਮੀਆਂ ਲਈ ਪ੍ਰਤੀਕਰਮ

By  Jagroop Kaur March 14th 2021 03:21 PM -- Updated: March 14th 2021 03:37 PM

ਟੂਲਕਿੱਟ ਮਾਮਲੇ ਤੋਂ ਹਰ ਕੋਈ ਜਾਣੂ ਹੈ ਅਤੇ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਨੂੰ ਕਿਸਾਨੀ ਅੰਦੋਲਨ ਨਾਲ ਜੁੜੀ Toolkit ਮਾਮਲੇ ‘ਚ ਪਿਛਲੇ ਮਹੀਨੇ ਜ਼ਮਾਨਤ ਮਿਲੀ ਹੈ ਉਸ ਤੋਂ ਬਾਅਦ ਦਿਸ਼ਾ ਰਵੀ ਰਿਹਾਅ ਹੋਣ ਤੋਂ ਬਾਅਦ ਪਹਿਲਾ ਬਿਆਨ ਜਾਰੀ ਕੀਤਾ ਹੈ ਆਪਣੇ ਟਵਿੱਟਰ ਹੈਂਡਲ ਉੱਪਰ ਪੋਸਟ ਕੀਤੇ ਗਏ ਚਾਰ ਪੰਨਿਆਂ ਦੇ ਬਿਆਨ ਵਿੱਚ ਦਿਸ਼ਾ ਰਵੀ ਨੇ ਮੀਡੀਆ ਦਾ ਸਾਥ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਮੀਡੀਆ ਦੀ ਆਲੋਚਨਾ ਕੀਤੀ ਹੈ |Pronounced guilty, not in court of law, but by TRP seekers: Disha Ravi

READ MORE : ਹਲਵਾਰਾ ਵਿਖੇ ਕਿਸਾਨ ਸੰਘਰਸ਼ ਨੂੰ ਸਮਰਪਿਤ ਕਵੀ ਦਰਬਾਰ ਵਿੱਚ 14 ਸਿਰਕੱਢ ਕਵੀਆਂ ਨੇ ਲਿਆ ਭਾਗ 

ਦਿਸ਼ਾਂ ਨੇ ਕਿਹਾ ਕਿ ,"ਸਭ ਕੁਝ ਜੋ ਸੱਚ ਹੈ, ਸੱਚ ਤੋਂ ਬਹੁਤ ਦੂਰ ਲਗਦਾ ਹੈ: ਦਿੱਲੀ ਦਾ ਸਮੋਗ, ਪਟਿਆਲਾ ਕੋਰਟ ਅਤੇ ਤਿਹਾੜ ਜੇਲ੍ਹ।"ਉਨ੍ਹਾਂ ਨੇ ਲਿਖਿਆ ਕਿ ਜੇ ਕਿਸੇ ਨੇ ਉਨ੍ਹਾਂ ਨੂੰ ਪੁੱਛਿਆ ਹੁੰਦਾ ਕਿ ਅਗਲੇ ਪੰਜ ਸਾਲਾਂ ਵਿੱਚ ਉਹ ਖ਼ੁਦ ਨੂੰ ਕਿੱਥੇ ਦੇਖ਼ਦੇ ਹਨ ਤਾਂ ਇਸ ਦਾ ਜਵਾਬ ਜੇਲ੍ਹ ਤਾਂ ਬਿਲਕੁਲ ਨਹੀਂ ਸੀ ਹੋਣਾ।,"ਮੈਂ ਖ਼ੁਦ ਨੂੰ ਪੁੱਛਦੀ ਰਹੀ ਹਾਂ ਕਿ ਉਸ ਸਮੇਂ ਉੱਥੇ ਹੋਣਾ ਕਿਹੋ-ਜਿਹਾ ਲੱਗ ਰਿਹਾ ਸੀ ਪਰ ਮੇਰੇ ਕੋਲ ਕੋਈ ਜਵਾਬ ਨਹੀਂ ਸੀ।disha ravi tweet

disha ravi tweet

ਮੈਨੂੰ ਲੱਗ ਰਿਹਾ ਸੀ ਕਿ ਸਿਰਫ਼ ਇੱਕ ਹੀ ਤਰੀਕਾ ਹੈ ਜਿਸ ਨਾਲ ਮੈਂ ਇਸਦਾ ਸਾਹਮਣਾ ਕਰ ਸਕਦੀ ਹਾਂ।”“ਖ਼ੁਦ ਨੂੰ ਇਹ ਸਮਝਾ ਕੇ ਕਿ ਇਹ ਸਭ ਮੇਰੇ ਨਾਲ ਹੋ ਹੀ ਨਹੀਂ ਰਿਹਾ ਹੈ- ਪੁਲਿਸ 13 ਫ਼ਰਵਰੀ 2021 ਨੂੰ ਮੇਰੇ ਦਰਵਾਜ਼ੇ 'ਤੇ ਨਹੀਂ ਆਈ ਸੀ, ਉਨ੍ਹਾਂ ਨੇ ਮੇਰਾ ਫ਼ੋਨ ਨਹੀਂ ਲਿਆ ਸੀ, ਮੈਨੂੰ ਗ੍ਰਿਫ਼ਤਾਰ ਨਹੀਂ ਕੀਤਾ ਸੀ, ਉਹ ਮੈਨੂੰ ਪਟਿਆਲਾ ਹਾਊਸ ਕੋਰਟ ਲੈ ਕੇ ਨਹੀਂ ਗਏ ਸਨ, ਮੀਡੀਆ ਵਾਲੇ ਆਪਣੇ ਲਈ ਉਸ ਕਮਰੇ ਵਿੱਚ ਥਾਂ ਨਹੀਂ ਤਲਾਸ਼ ਰਹੇ ਸਨ।

"ਮਨੁੱਖਤਾ ਅਤੇ ਵਾਤਾਵਰਣ ਦੀ ਤੁਲਨਾ ਕਰਦਿਆਂ ਉਨ੍ਹਾਂ ਨੇ ਲਿਖਿਆ,"ਕਦੇ ਨਾ ਖ਼ਤਮ ਹੋਣ ਵਾਲੇ ਇਸ ਲਾਲਚ ਅਤੇ ਉਪਭੋਗ ਦੇ ਖ਼ਿਲਾਫ਼ ਜੇ ਅਸੀਂ ਸਮੇਂ ਸਿਰ ਕਦਮ ਨਾ ਚੁੱਕਿਆ ਤਾਂ ਅਸੀਂ ਵਿਨਾਸ਼ ਦੇ ਨੇੜੇ ਜਾ ਰਹੇ ਹਾਂ।" ਉਨ੍ਹਾਂ ਨੇ ਇਸ ਦੌਰਾਨ ਆਪਣੇ ਨਾਲ ਖੜ੍ਹੇ ਲੋਕਾਂ ਦਾ ਧੰਨਵਾਦ ਕੀਤਾ। ਲਿਖਿਆ,"ਮੈਂ ਖ਼ੁਸ਼ਕਿਸਮਤ ਸੀ ਕਿ ਮੈਨੂੰ ਪ੍ਰੋ-ਬੋਨੋ (ਲੋਕ-ਹਿੱਤ) ਕਾਨੂੰਨੀ ਸਹਾਇਤਾ ਮਿਲੀ ਪਰ ਉਨ੍ਹਾਂ ਦਾ ਕੀ ਜਿਨ੍ਹਾਂ ਨੂੰ ਇਹ ਨਹੀਂ ਮਿਲਦੀ? ਉਨ੍ਹਾਂ ਲੋਕਾਂ ਦਾ ਕੀ ਜਿਨ੍ਹਾਂ ਦੀਆਂ ਕਹਾਣੀਆਂ ਨੂੰ ਵੇਚਿਆ ਨਹੀਂ ਜਾ ਸਕਦਾ? ਉਨ੍ਹਾਂ ਪਿਛੜੇ ਲੋਕਾਂ ਦਾ ਕੀ ਜੋ ਸਕਰੀਨ ਟਾਈਮ ਦੇ ਲਾਇਕ ਨਹੀਂ ਹਨ?"Part of RSS-BJP toolkit': Outrage on social media after 21-yr-old climate activist held in Thunberg case

"ਵਿਚਾਰ ਨਹੀਂ ਮਰਦੇ ਅਤੇ ਸੱਚ ਭਾਵੇਂ ਜਿੰਨਾ ਮਰਜ਼ੀ ਸਮਾਂ ਲੱਗੇ ਬਾਹਰ ਆਉਂਦਾ ਹੈ।" ਇਹਨਾਂ ਵਿਚਾਰਾਂ ਦੇ ਨਾਲ ਦਿਸ਼ਾ ਰਵੀ ਨੇ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ ਟਵਿੱਟ ਕੀਤਾ ਤੇ ਆਪਣੇ ਵਿਚਾਰ ਮੀਡੀਆ ਪ੍ਰਤੀ ਸਾਂਝੇ ਕੀਤੇ ।

Related Post