ਨੰਗਲ  : ਸਰਕਾਰੀ ਸਕੂਲ ਕਥੇੜਾ ਦੇ 12 ਵਿਦਿਆਰਥੀ ਆਏ ਕੋਰੋਨਾ ਪਾਜ਼ੀਟਿਵ  

By  Shanker Badra March 12th 2021 03:40 PM

ਆਨੰਦਪੁਰ ਸਾਹਿਬ : ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਇਕ ਵਾਰ ਫਿਰ ਵਧਣੇ ਸ਼ੁਰੂ ਹੋ ਗਈ ਹੈ। ਤਾਜ਼ਾ ਮਾਮਲਾ ਨੰਗਲ ਦੇ ਨਾਲ ਲੱਗਦੇ ਪਿੰਡ ਕਥੇੜਾ ਸਰਕਾਰੀ ਸਕੂਲ ਦਾ ਹੈ ,ਜਿੱਥੇ 12 ਵਿਦਿਆਰਥੀ ਕੋਰੋਨਾ ਪਾਜ਼ੀਟਿਵ ਆਏ ਹਨ। ਇਸ ਮਗਰੋਂ ਸਾਰੇ ਸਕੂਲ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ ਤੇ ਸਕੂਲ ਵਿਚ ਆਏ ਵਿਦਿਆਰਥੀਆਂ ਨੂੰ ਮਾਸਕ ਅਤੇ ਟੈਂਪਰੇਚਰ ਚੈੱਕ ਕੀਤਾ ਜਾ ਰਿਹਾ ਹੈ।

ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਮੁੜ ਲੱਗਿਆ 'ਨਾਈਟ ਕਰਫ਼ਿਊ', ਜ਼ਰੂਰੀ ਸੇਵਾਵਾਂ ਨੂੰ ਰਹੇਗੀ ਛੋਟ

Nangal: 12 students of Government Senior Secondary School Kathera test positive for COVID-19 ਨੰਗਲ  : ਸਰਕਾਰੀ ਸਕੂਲ ਕਥੇੜਾ ਦੇ 12 ਵਿਦਿਆਰਥੀ ਆਏ ਕੋਰੋਨਾ ਪਾਜ਼ੀਟਿਵ

ਦੱਸਿਆ ਜਾਂਦਾ ਹੈ ਕਿ ਸਿਹਤ ਵਿਭਾਗ ਵੱਲੋਂ ਵੱਖ -ਵੱਖ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੇ ਕੋਰੋਨਾ ਪਾਜ਼ੀਟਿਵ ਟੈਸਟ ਕੀਤੇ ਜਾ ਰਹੇ ਹੈ। ਉਸੀ ਦੇ ਚੱਲਦੇ ਕੱਲ੍ਹ ਪਿੰਡ ਕਥੇੜਾ ਸਕੂਲ ਦੇ ਦਸਵੀਂ ਤੋਂ ਲੈ ਕੇ ਬਾਰਵੀਂ ਦੇ ਸੌ ਦੇ ਕਰੀਬ ਵਿਦਿਆਰਥੀਆਂ ਦੇ ਟੈਸਟ ਕੀਤੇ ਗਏ ਸੀ ,ਜਿਨ੍ਹਾਂ ਦੀ ਰਿਪੋਰਟ ਕੱਲ੍ਹ ਰਾਤ ਆਈ ਸੀ। ਸਿਹਤ ਵਿਭਾਗ ਦੀ ਟੀਮ ਵੱਲੋਂ ਬਾਕੀ ਰਹਿ ਗਏ ਵਿਦਿਆਰਥੀਆਂ ਦੇ ਵੀ ਟੈਸਟ ਕੀਤਾ ਜਾਵੇਗਾ।

Nangal: 12 students of Government Senior Secondary School Kathera test positive for COVID-19 ਨੰਗਲ  : ਸਰਕਾਰੀ ਸਕੂਲ ਕਥੇੜਾ ਦੇ 12 ਵਿਦਿਆਰਥੀ ਆਏ ਕੋਰੋਨਾ ਪਾਜ਼ੀਟਿਵ

ਜਿਨ੍ਹਾਂ ਵਿੱਚ 12 ਵਿਦਿਆਰਥੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਪ੍ਰਸ਼ਾਸਨ ਅਤੇ ਸਕੂਲ ਦੇ ਸਟਾਫ ਵੱਲੋਂ ਸਕੂਲ ਨੂੰ ਅੱਜ ਸਵੇਰੇ ਬੱਚਿਆਂ ਦੇ ਆਉਣ ਤੋਂ ਪਹਿਲਾਂ ਸਾਰੇ ਸਕੂਲ ਨੂੰ ਤੇ ਵਿਦਿਆਰਥੀਆਂ ਦੇ ਕਮਰਿਆਂ ਨੂੰ ਸੇਨੇਟਾਈਜ਼ ਕਰਾਇਆ ਗਿਆ ਹੈ। ਸਕੂਲ ਦੇ ਵਿਚ ਆ ਰਹੇ ਵਿਦਿਆਰਥੀਆਂ ਨੂੰ ਮਾਸਕ ਅਤੇ ਟੈਂਪਰੇਚਰ ਚੈੱਕ ਕਰਨ ਤੋਂ ਬਾਅਦ ਸਕੂਲ ਦੇ ਵਿੱਚ ਦਾਖ਼ਲ ਕੀਤਾ ਜਾ ਰਿਹਾ ਹੈ।

 Nangal: 12 students of Government Senior Secondary School Kathera test positive for COVID-19 ਨੰਗਲ  : ਸਰਕਾਰੀ ਸਕੂਲ ਕਥੇੜਾ ਦੇ 12 ਵਿਦਿਆਰਥੀ ਆਏ ਕੋਰੋਨਾ ਪਾਜ਼ੀਟਿਵ

ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਕੋਰੋਨਾ ਵਾਇਰਸ ਦੇ ਬਾਰੇ ਜਾਗਰੂਕ ਸਮੇਂ- ਸਮੇਂ ਸਿਰ ਜਾਗਰੂਕ ਕੀਤਾ ਜਾ ਰਿਹਾ ਸੀ ਤੇ ਹਰ ਇੱਕ ਵਿਦਿਆਰਥੀ ਨੂੰ ਮਾਸਕ ਪਹਿਨਣ ਲਈ ਕਿਹਾ ਗਿਆ ਸੀ ਤੇ ਸਕੂਲ ਦੇ ਵਿੱਚ ਹਰ ਇੱਕ ਕਮਰਿਆਂ ਦੇ ਬਾਹਰ ਆਟੋਮੈਟਿਕ ਸੇਨੇਟਾਈਜ਼ਰ ਮਸ਼ੀਨ ਲਗਾਈ ਗਈ ਹੈ। ਜਿਸ ਦੀ ਵਰਤੋਂ ਵਿਦਿਆਰਥੀ ਕਮਰੇ ਦੇ ਬਾਹਰ ਅੰਦਰ ਜਾਣ ਵੇਲੇ ਕਰਦੇ ਸਨ।

-PTCNews

Related Post