ਮੋਦੀ ਨੇ ਯੋਗਾ ਨੂੰ ਦੁਨੀਆ ਨੂੰ ਇਕਜੁੱਟ ਕਰਨ ਵਾਲੀ ਸ਼ਕਤੀ ਦੱਸਿਆ

By  Joshi June 21st 2018 09:09 AM

ਮੋਦੀ ਨੇ ਯੋਗਾ ਨੂੰ ਦੁਨੀਆ ਨੂੰ ਇਕਜੁੱਟ ਕਰਨ ਵਾਲੀ ਸ਼ਕਤੀ ਦੱਸਿਆ

ਅੱਜ 21 ਜੂਨ ਨੂੰ ਸੰਯੁਕਤ ਰਾਸ਼ਟਰ ਵੱਲੋਂ ਕੌਮਾਂਤਰੀ ਯੋਗਾ ਦਿਵਸ ਐਲਾਨਿਆ ਗਿਆ ਹੈ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰਾਖੰਡ ਦੇ ਦੇਹਰਾਦੂਨ ਯੋਗਾ ਦਿਵਸ 'ਚ ਸ਼ਮੂਲੀਅਤ ਕਰਨ ਪਹੁੰਚੇ, ਜਿੱਥੇ ਤਕਰੀਬਨ 50 ਹਜ਼ਾਰ ਤੋਂ ਵੱਧ ਲੋਕ ਪਹੁੰਚੇ ਹਨ।

ਯੋਗਾ ਦੇ ਸਿਹਤ, ਮਨ ਅਤੇ ਦਿਮਾਗ ਨੂੰ ਮਿਲਣ ਵਾਲੇ ਫਾਇਦਿਆਂ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ 'ਚ ਬਹੁਤ ਘੱਟ ਸਮੇਂ ਵਿਚ ਮਾਨਤਾ ਮਿਲੀ ਅਤੇ ਅੱਜ ਇਸ ਨੂੰ ਵਿਸ਼ਵ ਭਰ 'ਚ ਸਰਾਹਿਆ ਜਾ ਰਿਹਾ ਹੈ।

ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਦੁਨੀਆ ਞ ਨੂੰ ਯੋਗਾ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਮੋਦੀ ਨੇ ਕਿਹਾ ਕਿ ਇਹ ਭਾਰਤੀਆਂ ਲਈ ਬਹੁਤ ਮਾਣ ਦੀ ਗੱਲ ਹੈ ਕਿ ਪੂਰੀ ਦੁਨੀਆ ਵਿਚ ਯੋਗਾ ਨੂੰ ਸਰਾਹਿਆ ਜਾ ਰਿਹਾ ਹੈ।

ਮੋਦੀ ਨੇ ਕਿਹਾ ਕਿ ਯੋਗਾ ਦੁਨੀਆ ਨੂੰ ਇਕਜੁੱਟ ਕਰਨ ਵਾਲੀ ਸਭ ਤੋਂ ਵੱਡੀ ਸ਼ਕਤੀ ਦੇ ਰੂਪ 'ਚ ਜਨਅੰਦੋਲਨ ਵਾਂਗ ਉਭਰਿਆ ਹੈ, ਅਤੇ ਉਹਨਾਂ ਨੇ ਸਿਹਤਮੰਦ ਰਹਿਣ ਲਈ ਯੋਗਾ ਨੂੰ ਪਹਿਲ ਦੇਣ ਦੀ ਵੀ ਸਲਾਹ ਦਿੱਤੀ।

—PTC News

Related Post