Thu, May 2, 2024
Whatsapp

ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਕੋਰੀਆਈ ਨੇਤਾ ਕਿਮ ਨੇ 'ਪਰਮਾਣੂ ਖਾਤਮੇ' ਦੀ ਦਿਸ਼ਾ ਪ੍ਰਤੀ ਜਤਾਈ ਵਚਨਬੱਧਤਾ

Written by  Joshi -- June 14th 2018 09:11 AM -- Updated: June 14th 2018 09:14 AM
ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਕੋਰੀਆਈ ਨੇਤਾ ਕਿਮ ਨੇ 'ਪਰਮਾਣੂ ਖਾਤਮੇ' ਦੀ ਦਿਸ਼ਾ ਪ੍ਰਤੀ ਜਤਾਈ ਵਚਨਬੱਧਤਾ

ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਕੋਰੀਆਈ ਨੇਤਾ ਕਿਮ ਨੇ 'ਪਰਮਾਣੂ ਖਾਤਮੇ' ਦੀ ਦਿਸ਼ਾ ਪ੍ਰਤੀ ਜਤਾਈ ਵਚਨਬੱਧਤਾ

ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਕੋਰੀਆਈ ਨੇਤਾ ਕਿਮ ਨੇ 'ਪਰਮਾਣੂ ਖਾਤਮੇ' ਦੀ ਦਿਸ਼ਾ ਪ੍ਰਤੀ ਜਤਾਈ ਵਚਨਬੱਧਤਾ, ਕੀਤੇ ਸਮਝੌਤੇ 'ਤੇ ਹਸਤਾਖਰ ਯੂ ਐਸ ਦੇ ਰਾਸ਼ਟਰਪਤੀ ਡੌਨਲਡ ਟ੍ਰੰਪ ਅਤੇ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਦੇ ਵਿਚਕਾਰ ਇਤਿਹਾਸ ਦੀ ਪਹਿਲੀ ਸ਼ਿਖਰ ਵਾਰਤਾ ਦੇ ਦੌਰਾਨ ਵਿਚ ਅਮਰੀਕਾ ਵਲੋਂ ਸੁਰੱਖਿਆ ਗਰੰਟੀ ਦੇ ਬਦਲੇ ਪੂਰਨ ਪਰਮਾਣੂ ਖਾਤਮੇ ਦੀ ਦਿਸ਼ਾ ਵਿਚ ਕੰਮ ਕਰਨ ਦਾ 'ਚ ਵਚਨਬੱਧਤਾ ਪ੍ਰਗਟਾਈ। ਕੋਰੀਆਈ ਪ੍ਰਾਇਦੀਪ ਉੱਤੇ 'ਸਥਾਈ ਅਤੇ ਸਥਾਈ ਸ਼ਾਂਤੀ ਪ੍ਰਣਾਲੀ ਦਾ ਨਿਰਮਾਣ' ਕਰਨ ਲਈ ਦੋਵਾਂ ਨੇਤਾਵਾਂ ਨੇ ਆਪਣੇ ਸਾਂਝੇ ਦਸਤਾਵੇਜ਼ ਵਿਚ ਵਾਅਦਾ ਕੀਤਾ ਹੈ। ਟ੍ਰੰਪ-ਕਿਮ ਨੇ "ਪਰਮਾਣੂ ਖਾਤਮੇ ਦੀ ਦਿਸ਼ਾ" ਨੂੰ ਸਫਲਤਾਪੂਰਵਕ ਪੂਰਾ ਕਰਨ ਦਾ ਵਾਅਦਾ ਵੀ ਕੀਤਾ। ਟਰੰਪ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ- ਨਾਲ ਇੱਕ ਇਤਿਹਾਸਕ ਸਾਂਝੇ ਸਮਝੌਤੇ 'ਚ ਹੋਈਆਂ ਗੱਲਾਂ ਲਾਜਵਾਬ ਸਨ। Trump-Kim commit to complete denuclearization operationਟ੍ਰੰਪ ਅਤੇ ਕਿਮ ਨੇ ਸਿੰਗਾਪੁਰ ਦੇ ਇੱਕ ਟਾਪੂ ਤੇ ਇੱਕ ਸਿਖਰ ਸੰਮੇਲਨ ਲਈ ਇੱਕਠੇ ਹੋਏ ਜੋ ਕਿ ਕੁਝ ਮਹੀਨੇ ਪਹਿਲਾਂ ਤੱਕ ਅਸੰਭਵ ਜਾਪ ਰਿਹਾ ਸੀ ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਪਰਮਾਣੂ ਹਮਲਿਆਂ ਨੂੰ ਲੈ ਕੇ ਧਮਕੀਆਂ ਦਾ ਦੌਰ ਜਾਰੀ ਸੀ। ਦੋਵਾਂ ਨੇਤਾਵਾਂ ਨੇ ਤਕਰੀਬਨ ਪੰਜ ਘੰਟੇ ਆਸਵੰਦ ਗੱਲਬਾਤ ਕੀਤੀ ਅਤੇ ਆਪਣੇ ਲੋਕਾਂ ਦੇ ਲਈ ਇੱਕ ਸ਼ਾਨਦਾਰ ਨਵੇਂ ਭਵਿੱਖ ਵੱਲ ਪਹਿਲਾ ਕਦਮ ਚੁੱਕਣ ਲਈ ਟਰੰਪ ਨੇ ਕਿਮ ਦਾ ਧੰਨਵਾਦ ਵੀ ਕੀਤਾ। ਇਸ ਦੌਰਾਨ ਕਿਮ  ਨੇ ਕਿਹਾ ਕਿ ਵਾਅਦੇ ਮੁਤਾਬਕ ਪੁਰਾਣੀਆਂ ਗੱਲਾਂ ਨੂੰ ਪਿੱਛੇ ਛੱਡਣ ਦਾ ਫੈਸਲਾ ਉਹਨਾਂ ਵੱਲੋਂ ਕੀਤਾ ਗਿਆ ਹੈ ਅਤੇ ਇਸ ਸਮਝੌਤੇ ਨਾਲ "ਸੰਸਾਰ ਇੱਕ ਵੱਡਾ ਬਦਲਾਅ ਦੇਖੇਗਾ"। ਟਰੰਪ ਨੇ ਐਲਾਨ ਕੀਤਾ ਕਿ ਉਹ ਆਪਣੇ ਸਹਿਯੋਗੀ ਦੱਖਣੀ ਕੋਰੀਆ ਨਾਲ ਯੂਐਸ ਫੌਜ ਵੱਲੋਂ ਕੀਤੀਆਂ ਜਾਂਦੀਆਂ ਯੁੱਧ ਗਤੀਵਿਧੀਆਂ ਨੂੰ ਰੋਕ ਦੇਵੇਗਾ ਜਦਕਿ ਦੋਵਾਂ ਮੁਲਕਾਂ ਦੇ ਵਿਚਾਲੇ ਗੱਲਬਾਤ ਜਾਰੀ ਰਹੇਗੀ। Trump-Kim commit to complete denuclearization operationਟਰੰਪ ਨੇ ਅੱਗੇ ਕਿਹਾ ਕਿ ਕਿਮ ਨੇ 'ਢੁਕਵੇਂ ਸਮੇਂ' ਤੇ ਵ੍ਹਾਈਟ ਹਾਊਸ ਆਉਣ ਲਈ ਸੱਦਾ ਵੀ ਸਵੀਕਾਰ ਕਰ ਲਿਆ ਗਿਆ ਹੈ। ਇੱਕ ਲਗਜ਼ਰੀ ਸਿੰਗਾਪੁਰ ਰਿਜੋਰਟ ਵਿੱਚ ਰਸਮੀ ਤੌਰ 'ਤੇ ਮੀਟਿੰਗਾਂ ਦੀ ਲੜੀ ਦੇ ਬਾਅਦ ਰਸਮੀ ਦਸਤਾਵੇਜ਼-ਦਸਤਖਤ ਕੀਤੇ ਗਏ। ਹਸਤਾਖਰ ਕਰਨ ਤੋਂ ਬਾਅਦ, ਟਰੰਪ ਨੇ ਕਿਹਾ ਕਿ ਉਹ ਭਵਿੱਖ ਵਿੱਚ ਹੋਰ ਮੁਲਾਕਾਤ ਵੀ ਕਰਨਗੇ। ਦੂਜੇ ਪਾਸੇ, ਕਿਮ ਨੇ 'ਇਤਿਹਾਸਕ ਮੀਟਿੰਗ' ਦਾ ਸਵਾਗਤ ਕੀਤਾ । ਦੁਨੀਆ ਭਰ ਵਿੱਚ ਇਸ ਮੁਲਾਕਾਤ ਦਾ ਪ੍ਰਤੀਕਰਮ ਬਹੁਤ ਜ਼ਿਆਦਾ ਸਕਾਰਾਤਮਕ ਰਿਹਾ ਹੈ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ-ਇਨ ਨੇ ਇਸ ਸਾਲ ਦੇ ਸ਼ੁਰੂ ਵਿਚ ਕਿਮ ਨਾਲ ਆਪਣੀ ਮੁਲਾਕਾਤ ਕੀਤੀ ਸੀ, ਨੇ ਕਿਹਾ ਕਿ "ਦੋਵੇਂ ਕੋਰੀਆਈ ਮੁਲਕ ਅਤੇ ਅਮਰੀਕਾ ਮਿਲ ਕੇ ਸ਼ਾਂਤੀ ਅਤੇ ਸਹਿਯੋਗ ਦੇ ਨਵੇਂ ਇਤਿਹਾਸ ਨੂੰ ਲਿਖਣਗੇ"। ਜਾਪਾਨ ਦੇ ਪ੍ਰਧਾਨਮੰਤਰੀ ਸ਼ਿੰਜੋ ਆਬੇ ਨੇ ਰਾਸ਼ਟਰਪਤੀ ਟਰੰਪ ਦੀ "ਲੀਡਰਸ਼ਿਪ ਅਤੇ ਯਤਨ" ਦੀ ਸ਼ਲਾਘਾ ਕੀਤੀ। ਪਰ ਰੂਸ ਨੇ ਇਸ ਸੰਬੰਧੀ ਚੇਤਾਵਨੀ ਦਿੱਤੀ ਅਤੇ ਇਰਾਨ ਨੇ ਕਿਹਾ ਕਿ ਉੱਤਰੀ ਕੋਰੀਆ ਨੂੰ ਅਮਰੀਕਾ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ।ਟਰੰਪ ਨੇ ਹਾਲ ਹੀ ਵਿਚ ਇਰਾਨ ਨਾਲ ਪ੍ਰਮਾਣੂ ਸਮਝੌਤੇ ਤੋਂ ਅਮਰੀਕਾ ਨੂੰ ਬਾਹਰ ਕਰ ਲਿਆ ਹੈ। —PTC News


Top News view more...

Latest News view more...