ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਮੇਲਨ ਵਿਚ ਭਾਗ ਲੈਣ ਵਾਲੀ ਪਹਿਲੀ  ਸਿੱਖ ਬੀਬੀ ਬਣੀ ਨੌਰੀਨ ਕੌਰ ਸਿੰਘ

By  Joshi September 14th 2017 06:54 PM

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ, ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਕੀਤਾ ਸਨਮਾਨਿਤ

ਅੰਮ੍ਰਿਤਸਰ: ਸਿੱਖ ਕੌਮ ਨੇ ਵਿਦੇਸ਼ੀ ਧਰਤੀ 'ਤੇ ਇੱਕ ਵਾਰੀ ਫਿਰ ਤੋਂ ਆਪਣੀ ਹੋਂਦ ਨੂੰ ਪੁਖਤਾ ਤਰੀਕੇ  ਨਾਲ ਦਰਜ ਕੀਤਾ ਹੈ। ਉੱਤਰੀ ਅਮਰੀਕਾ ਦੇ ਕੌਲੋਰੈਡੋ ਸੂਬੇ ਦੀ ਵਸਨੀਕ ੨੩ ਸਾਲਾ ਨੌਰੀਨ ਕੌਰ ਸਿੰਘ ਨੂੰ ਉੱਤਰੀ ਅਮਰੀਕਾ ਵੱਲੋਂ ਨੁਮਾਇੰਦੇ ਦੇ ਤੌਰ 'ਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਨਾਮਜ਼ਦ ਕੀਤਾ ਗਿਆ ਸੀ। ਉਹ ਇਸ ਸੰਮੇਲਨ ਵਿੱਚ ਭਾਗ ਲੈਣ ਵਾਲੀ ਪਹਿਲੀ ਸਿੱਖ ਬੀਬੀ ਸੀ ਜਿਨ੍ਹਾਂ ਨੇ ਅਮਰੀਕਾ ਦੀ ਨੁਮਾਇੰਦਗੀ ਕੀਤੀ। ਬੀਬੀ ਨੌਰੀਨ ਕੌਰ ਸਿੰਘ ਨੇ ਵੱਖ-ਵੱਖ ਦੇਸ਼ਾਂ ਤੋਂ ਆਏ ੫੦ ਨੁਮਾਇੰਦਿਆਂ ਦੇ ਨਾਲ ਯੂਨਾਈਟਡ ਨੇਸ਼ਨਸ ਮੁੱਖਆਲਿਆ ਵਿਖੇ ਹੋਏ ਇਸ ਸੰਮੇਲਨ ਵਿਚ ਭਾਗ ਲਿਆ।

Narin Kaur Singh, the first Sikh woman to be part of the International Human Rights Summitਉਹ ਅੱਜ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੇ। ਇਸ ਮੌਕੇ ਬੀਬੀ ਨੌਰੀਨ ਕੌਰ ਸਿੰਘ ਨੂੰ ਸਕੱਤਰ ਡਾ. ਰੂਪ ਸਿੰਘ ਤੇ ਸ. ਅਵਤਾਰ ਸਿੰਘ ਸੈਂਪਲਾ, ਵਧੀਕ ਸਕੱਤਰ ਸ. ਕੇਵਲ ਸਿੰਘ, ਮੀਤ ਸਕੱਤਰ ਸ. ਸਕੱਤਰ ਸਿੰਘ, ਮੈਨੇਜਰ ਸ. ਸੁਲੱਖਣ ਸਿੰਘ ਤੇ ਸੁਪ੍ਰਿੰਟੈਂਡੈਂਟ ਸ. ਸਤਨਾਮ ਸਿੰਘ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਲੋਈ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

Narin Kaur Singh, the first Sikh woman to be part of the International Human Rights Summitਇਸ ਸਮੇਂ ਗੱਲਬਾਤ ਕਰਦਿਆਂ ਬੀਬੀ ਨੌਰੀਨ ਕੌਰ ਸਿੰਘ ਨੇ ਕਿਹਾ ਕਿ ਇਸ ਸੰਮੇਲਨ ਵਿੱਚ ਮਨੁੱਖੀ ਅਧਿਕਾਰਾਂ ਦੀ ਜ਼ਰੂਰਤ ਅਤੇ ਇਸ ਦੇ ਵਿੱਦਿਅਕ ਪ੍ਰਚਾਰ ਪ੍ਰਸਾਰ ਨੂੰ ਹੋਰ ਪੁਖਤਾ ਕਰਨਾ, ਮੁੱਖ ਮੁੱਦੇ ਸਨ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਕੇ ਆਤਮਿਕ ਸਕੂਨ ਪ੍ਰਾਪਤ ਹੋਇਆ ਹੈ ਅਤੇ ਗੁਰੂ ਸਾਹਿਬ ਦੀ ਮਿਹਰ ਸਦਕਾ ਹੀ ਮੈਨੂੰ ਅੰਤਰ ਰਾਸ਼ਟਰੀ ਪੱਧਰ 'ਤੇ ਮਾਣ ਮਿਲਿਆ ਹੈ।

Narin Kaur Singh, the first Sikh woman to be part of the International Human Rights Summitਉਨ੍ਹਾਂ ਦੱਸਿਆ ਕਿ ਉਹ ਇਸ ਸਮੇਂ ਕੌਲੋਰੈਡੋ ਸਿੱਖਸ ਨਾਮੀ ਸੰਸਥਾ ਲਈ ਪਾਲਿਸੀ ਡਾਇਰੈਕਟਰ ਦੇ ਅਹੁਦੇ 'ਤੇ ਕੰਮ ਕਰ ਰਹੇ ਹਨ। ਬੀਬੀ ਨੌਰੀਨ ਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਗੁਰੂ ਚਰਨਾਂ ਵਿਚ ਅਰਦਾਸ ਕੀਤੀ ਹੈ ਕਿ ਗੁਰੂ ਸਾਹਿਬ ਉਨ੍ਹਾਂ ਨੂੰ ਬੱਲ ਬਖ਼ਸ਼ਣ ਕਿ ਉਹ ਆਪਣੀ ਕੌਮ, ਵਿਲੱਖਣ ਦਿੱਖ, ਅਤੇ ਦੇਸ਼ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਨੁਮਾਇੰਦਗੀ ਦੇ ਸਕਣ ।

—PTC News

Related Post