ਨਹੀਂ ਰਹੀ 'ਬਾਲਿਕਾ ਵਧੂ' ਦੀ 'ਦਾਦੀ ਸਾ', ਦਿਲ ਦਾ ਦੌਰਾ ਪੈਣ ਕਾਰਨ ਹੋਇਆ ਸੁਰੇਖਾ ਸੀਕਰੀ ਦਾ ਦਿਹਾਂਤ

By  Shanker Badra July 16th 2021 11:59 AM

ਮੁੰਬਈ : ਮਸ਼ਹੂਰ ਟੀਵੀ ਸ਼ੋਅ 'ਬਾਲਿਕਾ ਵਧੂ' ਦੀ 'ਦਾਦੀ ਸਾ' ਦੀ ਫੇਮ ਸੁਰੇਖਾ ਸੀਕਰੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਸਦੇ ਮੈਨੇਜਰ ਨੇ ਦਿੱਤੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਸੁਰੇਖਾ ਸੀਕਰੀ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਸੁਰੇਖਾ ਸੀਕਰੀ ਲੰਬੇ ਸਮੇਂ ਤੋਂ ਬਿਮਾਰ ਸੀ। ਉਹ ਸਾਲ 2020 ਵਿਚ ਬ੍ਰੇਨ ਸਟ੍ਰੋਕ ਨਾਲ ਜੂਝ ਰਹੀ ਸੀ।

ਨਹੀਂ ਰਹੀ 'ਬਾਲਿਕਾ ਵਧੂ' ਦੀ 'ਦਾਦੀ ਸਾ', ਦਿਲ ਦਾ ਦੌਰਾ ਪੈਣ ਕਾਰਨ ਹੋਇਆ ਸੁਰੇਖਾ ਸੀਕਰੀ ਦਾ ਦਿਹਾਂਤ

ਪੜ੍ਹੋ ਹੋਰ ਖ਼ਬਰਾਂ : ਹੁਣ ਇਸ ਸੂਬੇ 'ਚ ਲੱਗਿਆ ਮੁਕੰਮਲ ਲੌਕਡਾਊਨ , ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼

ਜਾਣਕਾਰੀ ਅਨੁਸਾਰ ਸੁਰੇਖਾ ਕਾਫ਼ੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ। ਆਪਣੀ ਉਮਰ ਦੇ ਇਸ ਪੜਾਅ 'ਤੇ ਉਸਨੂੰ ਦੋ ਵਾਰ ਦਿਮਾਗੀ ਦੌਰਾ ਪਿਆ ਸੀ। ਸਾਲ 2020 ਵਿਚ ਉਸ ਨੂੰ ਦੂਜੀ ਵਾਰ ਅਤੇ 2018 ਵਿਚ ਪਹਿਲੀ ਵਾਰ ਦਿਮਾਗ ਦਾ ਦੌਰਾ ਪਿਆ ਸੀ। ਇਸ ਤੋਂ ਪਹਿਲਾਂ ਉਸਨੂੰ 2018 ਵਿੱਚ ਅਧਰੰਗ ਦਾ ਦੌਰਾ ਪਿਆ ਸੀ ਅਤੇ ਉਦੋਂ ਤੋਂ ਉਹ ਇੱਕ ਵ੍ਹੀਲਚੇਅਰ 'ਤੇ ਸੀ।

ਨਹੀਂ ਰਹੀ 'ਬਾਲਿਕਾ ਵਧੂ' ਦੀ 'ਦਾਦੀ ਸਾ', ਦਿਲ ਦਾ ਦੌਰਾ ਪੈਣ ਕਾਰਨ ਹੋਇਆ ਸੁਰੇਖਾ ਸੀਕਰੀ ਦਾ ਦਿਹਾਂਤ

ਸੁਰੇਖਾ ਨੇ ਟੀਵੀ ਸ਼ੋਅ ਤੋਂ ਇਲਾਵਾ ਕਈ ਫਿਲਮਾਂ ਵਿੱਚ ਕੰਮ ਕੀਤਾ ਸੀ। ਫ਼ਿਲਮ ਬਦਾਈ ਹੋ ਵਿਚ ਉਸ ਦੇ ਕਿਰਦਾਰ ਨੂੰ ਖੂਬ ਪਸੰਦ ਕੀਤਾ ਗਿਆ ਸੀ। ਇਸਦੇ ਲਈ ਉਸਨੂੰ 2019 ਵਿੱਚ ਸਰਬੋਤਮ ਸਹਿਯੋਗੀ ਅਭਿਨੇਤਰੀ ਦਾ ਪੁਰਸਕਾਰ ਮਿਲਿਆ ਸੀ। ਉਸ ਵਕਤ ਵੀ ਸੁਰੇਖਾ ਸੀਕਰੀ ਐਵਾਰਡ ਪ੍ਰਾਪਤ ਕਰਨ ਲਈ ਇੱਕ ਵ੍ਹੀਲਚੇਅਰ 'ਤੇ ਪਹੁੰਚੀ ਸੀ। ਬਰੇਨ ਸਟ੍ਰੋਕ ਦੇ ਕਾਰਨ ਸੁਰੇਖਾ ਸਾਲਾਂ ਤੋਂ ਅਦਾਕਾਰੀ ਤੋਂ ਦੂਰ ਰਹੀ ਹੈ।

ਨਹੀਂ ਰਹੀ 'ਬਾਲਿਕਾ ਵਧੂ' ਦੀ 'ਦਾਦੀ ਸਾ', ਦਿਲ ਦਾ ਦੌਰਾ ਪੈਣ ਕਾਰਨ ਹੋਇਆ ਸੁਰੇਖਾ ਸੀਕਰੀ ਦਾ ਦਿਹਾਂਤ

ਪੜ੍ਹੋ ਹੋਰ ਖ਼ਬਰਾਂ : ਮੱਧ ਪ੍ਰਦੇਸ਼ ਦੇ ਵਿਦਿਸ਼ਾ 'ਚ ਵੱਡਾ ਹਾਦਸਾ, ਮਿੱਟੀ ਧਸਣ ਕਾਰਨ ਖੂਹ 'ਚ ਡਿੱਗੇ 25-30 ਲੋਕ , ਚਾਰ ਦੀ ਮੌਤ

ਇਕ ਇੰਟਰਵਿਊ ਵਿਚ ਇਸ ਦਾ ਜ਼ਿਕਰ ਕਰਦਿਆਂ ਉਸ ਨੇ ਕਿਹਾ ਸੀ ਕਿ ਉਹ ਸ਼ੂਟ ਦੌਰਾਨ ਬਾਥਰੂਮ ਵਿਚ ਤਿਲਕ ਗਈ ਸੀ। ਫਿਰ ਉਸ ਨੂੰ ਦਿਮਾਗ ਦਾ ਦੌਰਾ ਪਿਆ। ਉਸਦਾ ਸਿਰ ਕੰਧ ਨਾਲ ਟਕਰਾ ਗਿਆ ਸੀ ,ਜਿਸ ਕਾਰਨ ਉਹ ਕੋਮਾ ਵਿੱਚ ਚਲੀ ਗਈ। ਸੁਰੇਖਾ ਸੀਕਰੀ ਨੇ ਤਿੰਨ ਰਾਸ਼ਟਰੀ ਪੁਰਸਕਾਰ ਜਿੱਤੇ ਹਨ। ਅਭਿਨੇਤਰੀ ਨੂੰ ਸਾਲ 1988 ਵਿਚ ਆਈ ਫਿਲਮ 'ਤਾਮਸ' ਅਤੇ 1995 ਵਿਚ 'ਮਾਮੋ' ਲਈ ਸਰਬੋਤਮ ਸਹਿਯੋਗੀ ਅਭਿਨੇਤਰੀ ਦਾ ਸਨਮਾਨ ਕੀਤਾ ਗਿਆ ਹੈ। ਇਸ ਤੋਂ ਬਾਅਦ ਉਸਨੂੰ ਬਦਾਈ ਹੋ ਲਈ ਰਾਸ਼ਟਰੀ ਪੁਰਸਕਾਰ ਮਿਲਿਆ।

-PTCNews

Related Post