Sat, Apr 20, 2024
Whatsapp

ਮੱਧ ਪ੍ਰਦੇਸ਼ ਦੇ ਵਿਦਿਸ਼ਾ 'ਚ ਵੱਡਾ ਹਾਦਸਾ, ਮਿੱਟੀ ਧਸਣ ਕਾਰਨ ਖੂਹ 'ਚ ਡਿੱਗੇ 25-30 ਲੋਕ , ਚਾਰ ਦੀ ਮੌਤ

Written by  Shanker Badra -- July 16th 2021 09:55 AM
ਮੱਧ ਪ੍ਰਦੇਸ਼ ਦੇ ਵਿਦਿਸ਼ਾ 'ਚ ਵੱਡਾ ਹਾਦਸਾ, ਮਿੱਟੀ ਧਸਣ ਕਾਰਨ ਖੂਹ 'ਚ ਡਿੱਗੇ 25-30 ਲੋਕ , ਚਾਰ ਦੀ ਮੌਤ

ਮੱਧ ਪ੍ਰਦੇਸ਼ ਦੇ ਵਿਦਿਸ਼ਾ 'ਚ ਵੱਡਾ ਹਾਦਸਾ, ਮਿੱਟੀ ਧਸਣ ਕਾਰਨ ਖੂਹ 'ਚ ਡਿੱਗੇ 25-30 ਲੋਕ , ਚਾਰ ਦੀ ਮੌਤ

ਭੋਪਾਲ : ਮੱਧ ਪ੍ਰਦੇਸ਼ (Madhya Pradesh )  ਦੇ ਵਿਦਿਸ਼ਾ ਜ਼ਿਲੇ ਦੇ ਗੰਜਬਸੌਦਾ 'ਚ ਵੀਰਵਾਰ ਰਾਤ ਨੂੰ ਇਕ ਵੱਡਾ ਹਾਦਸਾ ਵਾਪਰਿਆ ਹੈ। ਇਥੇ ਬੀਤੀ ਰਾਤ ਖੂਹ 'ਚ ਡਿੱਗੀ ਇਕ ਬੱਚੀ (girl fell in well ) ਦੇ ਬਚਾਅ ਲਈ ਖੜੇ ਲੋਕ ਅਚਾਨਕ ਮਿੱਟੀ ਧਸਣ ਨਾਲ ਖੂਹ 'ਚ ਡਿੱਗ ਗਏ ਅਤੇ ਮਲਬੇ ਵਿਚ ਦੱਬ ਗਏ।ਮਿਲੀ ਜਾਣਕਾਰੀ ਦੇ ਅਨੁਸਾਰ ਲਗਭਗ 30 ਲੋਕ ਹੇਠਾਂ ਡਿੱਗ ਗਏ ਅਤੇ ਚਿੱਕੜ ਕਾਰਨ ਮਲਬੇ ਵਿੱਚ ਦੱਬ ਗਏ ਹਨ। ਇਸ ਹਾਦਸੇ ਵਿਚ 4 ਵਿਅਕਤੀਆਂ ਦੀ ਮੌਤ ਹੋਈ ਹੈ ਜਦ ਕਿ 19 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ। ਫ਼ਿਲਹਾਲ ਬਚਾਅ ਕਾਰਜ ਜਾਰੀ ਹੈ। [caption id="attachment_515354" align="aligncenter" width="300"] ਮੱਧ ਪ੍ਰਦੇਸ਼ ਦੇ ਵਿਦਿਸ਼ਾ 'ਚ ਵੱਡਾ ਹਾਦਸਾ, ਮਿੱਟੀ ਧਸਣ ਕਾਰਨ ਖੂਹ 'ਚ ਡਿੱਗੇ 25-30 ਲੋਕ , ਚਾਰ ਦੀ ਮੌਤ[/caption] ਪੜ੍ਹੋ ਹੋਰ ਖ਼ਬਰਾਂ : ਹੁਣ ਇਸ ਸੂਬੇ 'ਚ ਲੱਗਿਆ ਮੁਕੰਮਲ ਲੌਕਡਾਊਨ , ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਤੱਕ 19 ਲੋਕਾਂ ਨੂੰ ਬਚਾਅ ਕਾਰਜਾਂ ਵਿੱਚ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਸ ਦੇ ਨਾਲ ਹੀ ਚਾਰ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਉਨ੍ਹਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਹਾਲਾਂਕਿ, ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਮਲਬੇ ਹੇਠਾਂ ਕਿੰਨੇ ਲੋਕ ਫਸੇ ਹੋਏ ਹਨ।ਇਸ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਖੂਹ ਲਗਭਗ 50 ਫੁੱਟ ਡੂੰਘਾ ਹੈ ਅਤੇ ਇਸ ਵਿਚ ਤਕਰੀਬਨ 20 ਫੁੱਟ ਪਾਣੀ ਵੀ ਹੈ। [caption id="attachment_515353" align="aligncenter" width="259"] ਮੱਧ ਪ੍ਰਦੇਸ਼ ਦੇ ਵਿਦਿਸ਼ਾ 'ਚ ਵੱਡਾ ਹਾਦਸਾ, ਮਿੱਟੀ ਧਸਣ ਕਾਰਨ ਖੂਹ 'ਚ ਡਿੱਗੇ 25-30 ਲੋਕ , ਚਾਰ ਦੀ ਮੌਤ[/caption] ਇਕ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਬਹੁਤ ਸਾਰੇ ਲੋਕ ਮਲਬੇ ਹੇਠਾਂ ਫਸੇ ਹੋਣ ਦਾ ਖ਼ਦਸ਼ਾ ਹੈ। ਓਥੇ ਹੀ ਇਸ ਹਾਦਸੇ ਵਿੱਚ ਖੂਹ ਵਿੱਚ ਡਿੱਗਣ ਤੋਂ ਬਾਅਦ ਬਚਾਏ ਗਏ 2 ਲੋਕਾਂ ਨੇ ਮੀਡੀਆ ਨੂੰ ਦੱਸਿਆ ਕਿ ਇਹ ਹਾਦਸਾ ਖੂਹ ਵਿੱਚ ਡਿੱਗੀ ਇੱਕ ਲੜਕੀ ਨੂੰ ਬਚਾਉਂਦੇ ਹੋਏ ਵਾਪਰਿਆ ਹੈ। ਕੁਝ ਲੋਕ ਉਸ ਨੂੰ ਬਚਾਉਣ ਲਈ ਇਸ ਖੂਹ ਵਿੱਚ ਹੇਠਾਂ ਉਤਰ ਗਏ, ਜਦੋਂ ਕਿ ਤਕਰੀਬਨ 40-50 ਲੋਕ ਉਸਦੀ ਮਦਦ ਕਰਨ ਅਤੇ ਉਸਨੂੰ ਵੇਖਣ ਲਈ ਖੂਹ ਦੇ ਕਿਨਾਰੇ 'ਤੇ ਖੜੇ ਹੋ ਗਏ। ਇਸ ਦੌਰਾਨ ਖੂਹ ਦੀ ਢਿੱਗ ਡਿੱਗ ਗਈ, ਜਿਸ ਕਾਰਨ ਲਗਭਗ 25-30 ਲੋਕ ਖੂਹ ਵਿੱਚ ਡਿੱਗ ਗਏ। [caption id="attachment_515352" align="aligncenter" width="300"] ਮੱਧ ਪ੍ਰਦੇਸ਼ ਦੇ ਵਿਦਿਸ਼ਾ 'ਚ ਵੱਡਾ ਹਾਦਸਾ, ਮਿੱਟੀ ਧਸਣ ਕਾਰਨ ਖੂਹ 'ਚ ਡਿੱਗੇ 25-30 ਲੋਕ , ਚਾਰ ਦੀ ਮੌਤ[/caption] ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡੇ ਕੋਲ ਵੀ ਹੈ ਇਸ ਨੰਬਰ ਵਾਲਾ ਕੋਈ ਵੀ ਨੋਟ ਤਾਂ ਤੁਸੀਂ ਰਾਤੋ-ਰਾਤ ਬਣ ਸਕਦੇ ਹੋ ਲੱਖਪਤੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੋਵਾਂ ਸਮੇਤ ਲਗਭਗ 12 ਲੋਕਾਂ ਨੂੰ ਉਥੇ ਮੌਜੂਦ ਪਿੰਡ ਵਾਸੀਆਂ ਨੇ ਰੱਸਿਆਂ ਦੀ ਮਦਦ ਨਾਲ ਖੂਹ ਤੋਂ ਬਾਹਰ ਕੱਢਿਆ ਗਿਆ ਅਤੇ ਬਚਾ ਲਿਆ ਹੈ। ਦੋਵਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਖੂਹ ਦੀ ਛੱਤ 'ਤੇ ਪਈ ਲੋਹੇ ਦੀ ਰਾਡ ਸੜ ਕੇ ਗੱਲ ਗਈ ,ਇਸ ਲਈ ਉਹ ਟੁੱਟ ਗਈ ਅਤੇ ਇਹ ਹਾਦਸਾ ਵਾਪਰ ਗਿਆ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵ ਰਾਜ ਸਿੰਘ ਚੌਹਾਨ ਨੇ ਮ੍ਰਿਤਕਾਂ ਦੇ ਵਾਰਸਾਂ ਲਈ 5-5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਜ਼ਖਮੀਆਂ ਦਾ ਮੁਫਤ ਡਾਕਟਰੀ ਇਲਾਜ ਵੀ ਕੀਤਾ ਜਾਵੇਗਾ। -PTCNews


Top News view more...

Latest News view more...