1 ਅਪ੍ਰੈਲ ਤੋਂ ਕੁਦਰਤੀ ਗੈਸ ਦੀਆਂ ਕੀਮਤਾਂ 'ਚ ਵਾਧਾ ਹੋਣ ਦੀ ਸੰਭਾਵਨਾ, ਜਾਣੋ ਹੋਰ ਕੀ-ਕੀ ਹੋਇਆ ਮਹਿੰਗਾ

By  Pardeep Singh March 29th 2022 12:45 PM

ਚੰਡੀਗੜ੍ਹ: ਦੇਸ਼ ਵਿੱਚ ਮਹਿੰਗਾਈ ਦਿਨੋ ਦਿਨ ਆਪਣੇ ਪੈਰ ਪਾਸਾਰ ਰਹੀ ਹੈ। ਪਿਛਲੇ  8 ਦਿਨਾਂ ਵਿੱਚ 7 ਵਾਰ ਪੈਟਰੋਲ ਅਤੇ ਡੀਜ਼ਲ ਦੀਆੰ ਕੀਮਤਾਂ ਵੱਧ ਚੁੱਕੀਆ ਹਨ। ਤੇਲ ਦੀਆਂ ਕੀਮਤਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆ ਹਨ ਅਤੇ ਆਮ ਆਦਮੀ ਵਿਅਕਤੀ ਦੀ ਜੇਬ ਉੱਤੇ ਅਸਰ ਪੈ ਰਿਹਾ ਹੈ।  ਅਪ੍ਰੈਲ ਮਹੀਨੇ ਤੋਂ ਤੁਹਾਡੇ ਲਈ ਰਸੋਈ 'ਚ ਖਾਣਾ ਬਣਾਉਣ ਤੋਂ ਲੈ ਕੇ ਬਿਜਲੀ ਅਤੇ ਟਰਾਂਸਪੋਰਟ ਤੱਕ ਦਾ ਖਰਚਾ ਵਧਣ ਵਾਲਾ ਹੈ। ਦਰਅਸਲ, ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਕੁਦਰਤੀ ਗੈਸ  ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਕਾਰਨ ਗੈਸ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਉਣ ਦੀ ਸੰਭਾਵਨਾ ਹੈ।   ਮਾਹਿਰਾਂ ਦਾ ਮੰਨਣਾ ਹੈ ਕਿ ਕੁਦਰਤੀ ਗੈਸ ਦੀਆਂ ਕੀਮਤਾਂ 2.9 ਡਾਲਰ ਪ੍ਰਤੀ ਯੂਨਿਟ ਤੋਂ ਵੱਧ ਕੇ 6 ਤੋਂ 7 ਡਾਲਰ ਪ੍ਰਤੀ ਯੂਨਿਟ ਹੋ ਸਕਦੀਆਂ ਹਨ। ਜਨਵਰੀ ਤੋਂ ਦਸੰਬਰ 2021 ਦੇ ਵਿਚਕਾਰ, ਸਰਕਾਰ ਅਪ੍ਰੈਲ ਵਿੱਚ ਗੈਸ ਦੀ ਕੀਮਤ ਅੰਤਰਰਾਸ਼ਟਰੀ ਗੈਸ ਕੀਮਤ ਦੇ ਆਧਾਰ 'ਤੇ ਤੈਅ ਕਰੇਗੀ।ਜ਼ਿਕਰਯੋਗ ਹੈ ਕਿ ਜੇਕਰ ਕੁਦਰਤੀ ਗੈਸ ਦੀ ਕੀਮਤ ਇੱਕ ਡਾਲਰ ਵਧਦੀ ਹੈ ਤਾਂ CNG ਦੀ ਕੀਮਤ 4.5 ਰੁਪਏ ਪ੍ਰਤੀ ਕਿਲੋ ਵਧ ਜਾਂਦੀ ਹੈ। ਇਸ ਤਰ੍ਹਾਂ ਸੀਐਨਜੀ ਦੀ ਕੀਮਤ 15 ਰੁਪਏ ਪ੍ਰਤੀ ਕਿਲੋ ਤੱਕ ਵਧ ਸਕਦੀ ਹੈ। 1 ਅਪ੍ਰੈਲ ਤੋਂ ਟੋਲ ਪਲਾਜ਼ੇ ਹੋਏ ਮਹਿੰਗੇ- ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਨੇ ਪੰਜਾਬ ਭਰ ਦੇ ਟੋਲ ਪਲਾਜ਼ਿਆਂ ਦੇ ਟੈਕਸ 'ਚ ਵਾਧਾ ਕਰ ਦਿੱਤਾ ਹੈ। ਟੋਲ ਪਲਾਜ਼ਿਆਂ ਦੇ ਰੇਟ 10 ਤੋਂ 40 ਰੁਪਏ ਤੱਕ ਵਧਾ ਦਿੱਤੇ ਗਏ ਹਨ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ 1 ਅਪ੍ਰੈਲ 2022 ਤੋਂ 31 ਮਾਰਚ 2023 ਤੱਕ ਟੋਲ ਟੈਕਸ ਦੀ ਦਰ ਵਿਚ ਸੋਧ ਕੀਤੀ ਹੈ। ਤੇਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ- ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 80 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 'ਚ 70 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਰਾਜਧਾਨੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 100 ਰੁਪਏ 21 ਪੈਸੇ ਹੋ ਗਈ ਹੈ। ਇਕ ਲੀਟਰ ਡੀਜ਼ਲ 91 ਰੁਪਏ 47 ਪੈਸੇ ਮਹਿੰਗਾ ਹੋ ਗਿਆ। ਇਹ ਵੀ ਪੜ੍ਹੋ:ਖੇਤ ਮਜਦੂਰਾਂ ਤੇ ਲੰਬੀ ਪੁਲਿਸ ਵੱਲੋ ਲਾਠੀਚਾਰਜ, ਕਈ ਕਿਸਾਨ ਹੋਏ ਜ਼ਖਮੀ -PTC News

Related Post