ਨਵਦੀਪ ਬੈਂਸ ਨੇ ਸਰਕਾਰ ਦੀਆਂ ਰੁਜ਼ਗਾਰ ਨੀਤੀਆਂ 'ਤੇ ਪਾਇਆ ਚਾਨਣਾ 

By  Joshi April 28th 2018 03:35 PM -- Updated: April 28th 2018 03:47 PM

ਨਵਦੀਪ ਬੈਂਸ ਨੇ ਸਰਕਾਰ ਦੀਆਂ ਰੁਜ਼ਗਾਰ ਨੀਤੀਆਂ 'ਤੇ ਪਾਇਆ ਚਾਨਣਾ ਕੈਨੇਡਾ ਸਰਕਾਰ ਮੱਧ ਵਰਗ ਨੂੰ ਵਧੀਆ ਰੁਜ਼ਗਾਰ ਦੇਣ ਲਈ ਲਿਆਈ ਇਹ ਨੀਤੀਆਂ ਕੈਨੇਡਾ ਸਰਕਾਰ ਨੇ ਮੱਧ ਵਰਗੀ ਪਰਿਵਾਰਾਂ ਦੇ ਰੁਜ਼ਗਾਰ ਲਈ ਆਪਣੀਆਂ ਸੇਵਾਵਾਂ ਤੇਜ਼ ਕਰ ਦਿੱਤੀਆਂ ਹਨ ਅਤੇ ਇਸ ਬਾਰੇ 'ਚ ਕੈਨੇਡਾ ਦੀ ਖੋਜ, ਵਿਗਿਆਨ ਅਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ ਨੇ ਓਟਾਵਾ ਵਿਖੇ ਕੈਨੇਡੀ ਬੌਧਿਕ ਸੰਪਤੀ ਰਣਨੀਤੀ ਦੀ ਸ਼ੁਰੂਆਤ ਵੀ ਕੀਤੀ। ਇਸ ਰਣਨੀਤੀ ਨਾਲ ਕੈਨੇਡਾ ਦੇ ਮੱਧ ਵਰਗ ਪਰਿਵਾਰ ਨੂੰ ਹੋਰ ਨੌਕਰੀਆਂ ਪੈਦਾ ਕਰਨ 'ਚ ਮਦਦ ਮਿਲੇਗੀ ਕਾਰੋਬਾਰਾਂ ਨੂੰ ਹੋਰ ਵਧਾਉਣ ਅਤੇ ਜੋਖਮ ਦਾ ਹਿਸਾਬ ਲਗਾਉਣ ਲਈ ਬਿਹਤਰੀਨ ਸਾਬਤ ਹੋਵੇਗੀ। ਉਹਨਾਂ ਕਿਹਾ ਕਿ ਆਪਣੇ ਨਿੱਜੀ ਫਾਇਦੇ ਲਈ ਆਈ.ਪੀ. ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਇਹ ਰਣਨੀਤੀ ਯਕੀਨੀ ਬਣਾਏਗੀ ਕਿ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੂਦਾ ਕੀਤੇ ਜਾ ਸਕਣ। —PTC News

Related Post