ਮੁੰਬਈ: ਇੱਕ ਬਹੁ ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ, ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ

By  Shanker Badra February 8th 2020 10:43 AM

ਮੁੰਬਈ: ਇੱਕ ਬਹੁ ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ, ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ:ਮੁੰਬਈ : ਅੱਜ ਸਵੇਰੇ ਨਵੀਂ ਮੁੰਬਈ ਸਥਿਤ ਸੈਕਟਰ 44 ਵਿਚ ਇਕ ਬਹੁ ਮੰਜ਼ਿਲਾ ਇਮਾਰਤ ਨੂੰ ਭਿਆਨਕ ਅੱਗ ਲੱਗ ਗਈ ਹੈ। ਇਸ ਦੌਰਾਨ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਅੱਗ ਬੁਝਾਉਣ ਲਈਮੌਕੇ 'ਤੇ ਪੁੱਜ ਗਈਆਂ ਹਨ।

Navi Mumbai: Fire fighting operation underway at high-rise apartment building at Sector 44 Nerul Seawoods ਮੁੰਬਈ: ਇੱਕ ਬਹੁ ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ, ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ

ਮਿਲੀ ਜਾਣਕਾਰੀ ਅਨੁਸਾਰ ਇਹ ਅੱਗ ਨੇਰੂਲ ਦੇ ਸੀਵੁੱਡ ਦੇ ਸੀ ਹੋਲਮਜ਼ ਅਪਾਰਟਮੈਂਟ ਵਿਚ ਲੱਗੀ ਹੈ। ਇਸ ਦੌਰਾਨ ਇਮਾਰਤ ਵਿਚੋਂ ਨਿਕਲਦਾ ਧੂੰਆਂ ਕਾਫ਼ੀ ਦੂਰੀ ਤੋਂ ਦੇਖਿਆ ਜਾ ਸਕਦਾ ਹੈ।ਫਾਇਰ ਬ੍ਰਿਗੇਡ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਅੱਗ ਲਗਭਗ 7.30 ਵਜੇ ਲੱਗੀ ਸੀ।

Navi Mumbai: Fire fighting operation underway at high-rise apartment building at Sector 44 Nerul Seawoods ਮੁੰਬਈ: ਇੱਕ ਬਹੁ ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ, ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ

ਦੱਸਿਆ ਜਾਂਦਾ ਹੈ ਕਿ ਓਥੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ। ਇਹ 21 ਮੰਜ਼ਿਲਾ ਇਮਾਰਤ ਹੈ।ਫਿਲਹਾਲ ਇਸ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।

-PTCNews

Related Post