ਕਰਤਾਰਪੁਰ ਦੇ ਲਾਂਘੇ ਸਬੰਧੀ ਦਿੱਤੇ ਝੂਠੇ ਬਿਆਨ ਲਈ ਮੁਆਫੀ ਮੰਗੇ ਸਿੱਧੂ :ਬਿਕਰਮ ਮਜੀਠੀਆ

By  Shanker Badra September 4th 2018 11:28 AM -- Updated: September 4th 2018 02:14 PM

ਕਰਤਾਰਪੁਰ ਦੇ ਲਾਂਘੇ ਸਬੰਧੀ ਦਿੱਤੇ ਝੂਠੇ ਬਿਆਨ ਲਈ ਮੁਆਫੀ ਮੰਗੇ ਸਿੱਧੂ :ਬਿਕਰਮ ਮਜੀਠੀਆ:ਸਾਬਕਾ ਕੈਬਨਿਟ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇੱਕ ਬਿਆਨ ਰਾਹੀਂ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਦੇ ਲਾਂਘੇ ਸਬੰਧੀ ਦਿੱਤੇ ਝੂਠੇ ਬਿਆਨ ਲਈ ਮਾਫ਼ੀ ਮੰਗਣੀ ਚਾਹੀਦੀ ਹੈ।ਮਜੀਠੀਆ ਨੇ ਕਿਹਾ ਕਿ ਪਾਕ ਸੈਨਾ ਮੁਖੀ ਨੂੰ ਜੱਫੀ ਪਾਉਣ ਵਾਲਾ ਸਿੱਧੂ ਹੁਣ ਸਰਹੱਦ 'ਤੇ ਗੋਲੀਬਾਰੀ ਬੰਦ ਕਰਵਾਏ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਿੰਡਾਂ ਵਿਚ ਅਕਾਲੀ ਦਲ ਨੂੰ ਨਾ ਵੜਨ ਦੀ ਧਮਕੀ ਦੇਣ ਵਾਲੇ ਜਾਖੜ ਨੂੰ ਅੱਜ ਦੇ ਇਕੱਠ ਨੇ ਜਵਾਬ ਦਿੱਤਾ ਹੈ।ਉਨ੍ਹਾਂ ਨੇ ਕਿਹਾ ਕਿ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਲੜਨ ਲਈ ਅਕਾਲੀ ਦਲ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ। ਇਸ ਦੇ ਨਾਲ ਹੀ ਬਿਕਰਮ ਸਿੰਘ ਮਜੀਠੀਆ ਨੇ ਸੰਗਰੂਰ ਵਿਖੇ ਅਕਾਲੀ ਆਗੂ ਦੰਪਤੀ ਦੇ ਕਤਲ ਦੀ ਨਿਖੇਧੀ ਕੀਤੀ ਹੈ। ਮਜੀਠੀਆ ਨੇ ਜੇਲ੍ਹ ਮੰਤਰੀ 'ਤੇ ਵਾਰ ਕਰਦੇ ਹੋਏ ਕਿਹਾ ਕਿ ਸੁਖਜਿੰਦਰ ਰੰਧਾਵਾ ਦੁਨੀਆ ਦਾ ਪਹਿਲਾ ਜੇਲ੍ਹ ਮੰਤਰੀ ਜਿਹੜਾ ਜੇਲ੍ਹ ਪ੍ਰਬੰਧ ਚਲਾਉਣ ਲਈ ਗੈਂਗਸਟਰਾਂ ਦੀ ਸਲਾਹ ਲੈਂ ਰਿਹਾ ਹੈ। -PTCNews

Related Post