ਨਵਜੋਤ ਸਿੱਧੂ ਨੂੰ ਮੈਡੀਕਲ ਚੈੱਕਅਪ ਕਰਵਾਉਣ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ

By  Riya Bawa May 23rd 2022 10:44 AM

ਪਟਿਆਲਾ: ਰੋਡ ਰੇਜ ਮਾਮਲੇ 'ਚ ਪਟਿਆਲਾ ਸੈਂਟਰਲ ਜੇਲ੍ਹ 'ਚ ਬੰਦ ਨਵਜੋਤ ਸਿੱਧੂ ਨੂੰ ਅੱਜ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਮੈਡੀਕਲ ਚੈੱਕਅਪ ਲਈ ਲਿਜਾਇਆ ਗਿਆ ਹੈ। ਨਵਜੋਤ ਸਿੰਘ ਸਿੱਧੂ ਨੂੰ ਖ਼ਾਸ ਭੋਜਨ ਪਦਾਰਥ ਦੇਣ (ਸਪੈਸ਼ਲ ਡਾਈਟ) ਸੰਬੰਧੀ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਦਾ ਬੋਰਡ ਉਨ੍ਹਾਂ ਦੀ ਸਰੀਰਕ ਮੁਆਇਨਾ ਕਰਨ ਤੋਂ ਬਾਅਦ ਅੱਜ ਪਟਿਆਲਾ ਦੀ ਅਦਾਲਤ 'ਚ ਆਪਣੀ ਰਿਪੋਰਟ ਸੌਂਪੇਗਾ।

 ਨਵਜੋਤ ਸਿੱਧੂ ਦੇ ਵਕੀਲ ਨੇ ਸੁਪਰੀਮ ਕੋਰਟ 'ਚ ਸਿਹਤ ਦਾ ਹਵਾਲਾ ਦੇ ਕੇ ਸਰੰਡਰ ਲਈ ਮੰਗੀ ਮੋਹਲਤ

ਦੱਸ ਦੇਈਏ ਕਿ ਨਵਜੋਤ ਸਿੱਧੂ ਦੇ ਵਕੀਲ ਨੇ ਮੈਡੀਕਲ ਦੀ ਐਪਲੀਕੇਸ਼ਨ ਦਿੱਤੀ ਸੀ। ਇਸ ਮਾਮਲੇ 'ਚ ਸਿੱਧੂ ਦੇ ਵਕੀਲ ਐਚ.ਪੀ.ਐੱਸ. ਵਰਮਾ ਨੇ ਸਥਾਨਕ ਅਦਾਲਤ 'ਚ ਸਿੱਧੂ ਨੂੰ ਕਣਕ, ਤੇਲ ਵਾਲੇ ਪਦਾਰਥਾਂ ਅਤੇ ਚਾਹ ਆਦਿ ਤੋਂ ਐਲਰਜੀ ਹੋਣ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਜੇਲ੍ਹ ' ਚ ਖਾਸ ਭੋਜਨ ਪਦਾਰਥ ਮੁਹੱਈਆ ਕਰਵਾਉਣ ਸੰਬੰਧੀ ਅਰਜ਼ੀ ਦਾਇਰ ਕੀਤੀ ਸੀ। ਅਦਾਲਤ ਨੇ ਸਿੱਧੂ ਦੀ ਸਿਹਤ ਦਾ ਮੁਆਇਨਾ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਦੇ ਬੋਰਡ ਰਾਹੀਂ ਕਰਵਾ ਕੇ ਰਿਪੋਰਟ 23 ਮਈ ਨੂੰ ਅਦਾਲਤ 'ਚ ਸੌਂਪਣ ਲਈ ਕਿਹਾ ਸੀ। ਚੀਫ ਜੁਡੀਸ਼ੀਅਲ ਮੈਜਿਸਟਰੇਟ ਵੱਲੋਂ ਡਾਕਟਰਾਂ ਦੀ ਟੀਮ ਗਠਿਤ ਕੀਤੀ ਗਈ ਸੀ।

ਮਿਲੀ ਜਾਣਕਾਰੀ ਦੇ ਮੁਤਾਬਿਕ ਨਵਜੋਤ ਸਿੱਧੂ ਨੂੰ ਜੇਲ੍ਹ ਵਿੱਚ ਵੀਟ ਐਲਰਜੀ ਹੋਣ ਦੀ ਗੱਲ ਕਹੀ ਸੀ। ਇਸਦੇ ਲਈ ਡਾਕਟਰਾਂ ਦਾ ਇੱਕ ਬੋਰਡ ਗਠਿਤ ਕੀਤਾ ਗਿਆ। ਅੱਜ ਡਾਕਟਰਾਂ ਦੇ ਬੋਰਡ ਨੇ ਸੀਜੇਐੱਮ ਦੇ ਦਫ਼ਤਰ 'ਚ ਫਾਇਲ ਜਮ੍ਹਾ ਕਰਨੀ ਹੈ। ਉਨ੍ਹਾਂ ਨੇ ਜੇਲ 'ਚ ਦਾਲ ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ ਸੀ। ਸਿੱਧੂ ਪਟਿਆਲਾ ਜੇਲ੍ਹ ਵਿੱਚ ਕੈਦੀ ਨੰਬਰ 241383 ਬਣ ਗਏ ਹਨ। ਕੈਦੀ ਦਾ ਨੰਬਰ ਅਲਾਟ ਹੋਣ ਤੋਂ ਬਾਅਦ ਉਨ੍ਹਾਂ ਨੂੰ ਬੈਰਕ ਨੰਬਰ 10 ਵਿੱਚ ਸ਼ਿਫਟ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਪਿਆ ਮੀਂਹ, ਅੱਤ ਦੀ ਗਰਮੀ ਤੋਂ ਮਿਲੀ ਰਾਹਤ

ਦੱਸ ਦੇਈਏ ਕਿ ਸਿੱਧੂ ਨੂੰ 1988 ਦੇ 34 ਸਾਲ ਪੁਰਾਣੇ ਰੋਡ ਰੇਜ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਸ਼ੁੱਕਰਵਾਰ ਸ਼ਾਮ ਨੂੰ ਪਟਿਆਲਾ ਸੈਸ਼ਨ ਕੋਰਟ 'ਚ ਆਤਮ ਸਮਰਪਣ ਤੋਂ ਬਾਅਦ ਪਹਿਲਾਂ ਸਿੱਧੂ ਦਾ ਮੈਡੀਕਲ ਕਰਵਾਇਆ ਗਿਆ। ਇਸ ਤੋਂ ਬਾਅਦ ਉਸ ਨੂੰ ਪਟਿਆਲਾ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਸਿੱਧੂ ਨੂੰ ਸ਼ੁੱਕਰਵਾਰ ਸ਼ਾਮ 7.15 ਵਜੇ ਜੇਲ ਮੈਨੂਅਲ ਮੁਤਾਬਕ ਦਾਲ ਅਤੇ ਰੋਟੀ ਦਿੱਤੀ ਗਈ ਸੀ, ਹਾਲਾਂਕਿ ਉਨ੍ਹਾਂ ਨੇ ਸਿਹਤ ਦਾ ਹਵਾਲਾ ਦਿੰਦੇ ਹੋਏ ਖਾਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਸਿਰਫ ਸਲਾਦ ਅਤੇ ਫਲ ਹੀ ਖਾਦਾ ਸੀ।

ਨਵਜੋਤ ਸਿੱਧੂ ਦੇ ਵਕੀਲ ਨੇ ਸੁਪਰੀਮ ਕੋਰਟ 'ਚ ਸਿਹਤ ਦਾ ਹਵਾਲਾ ਦੇ ਕੇ ਸਰੰਡਰ ਲਈ ਮੰਗੀ ਮੋਹਲਤ

ਸਿੱਧੂ ਨੂੰ ਕਣਕ ਤੋਂ ਐਲਰਜੀ ਹੈ। ਉਸ ਨੂੰ ਲੀਵਰ ਦੀ ਸਮੱਸਿਆ ਹੈ। ਇਸ ਦੇ ਮੱਦੇਨਜ਼ਰ ਸਿੱਧੂ ਨੇ ਜੇਲ੍ਹ ਪ੍ਰਸ਼ਾਸਨ ਤੋਂ ਵਿਸ਼ੇਸ਼ ਖੁਰਾਕ ਦੀ ਮੰਗ ਕੀਤੀ ਹੈ। ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਕਿਹਾ ਕਿ ਸਿੱਧੂ ਨੂੰ ਕਣਕ ਤੋਂ ਐਲਰਜੀ ਹੈ। ਉਹ ਕਣਕ ਦੀ ਰੋਟੀ ਨਹੀਂ ਖਾ ਸਕਦਾ। ਉਹ ਲੰਬੇ ਸਮੇਂ ਤੋਂ ਰੋਟੀ ਨਹੀਂ ਖਾ ਰਿਹਾ ਹੈ, ਇਸ ਲਈ ਉਸਨੇ ਇੱਕ ਵਿਸ਼ੇਸ਼ ਖੁਰਾਕ ਲਈ ਕਿਹਾ ਹੈ। ਉਸ ਨੇ ਮੈਡੀਕਲ ਦੌਰਾਨ ਇਸ ਬਾਰੇ ਜਾਣਕਾਰੀ ਵੀ ਦਿੱਤੀ ਸੀ।

-PTC News

Related Post