ਨਵਜੋਤ ਸਿੱਧੂ ਦੇ ਸਿਰ 'ਪ੍ਰਧਾਨਗੀ' ਦਾ ਤਾਜ , 4 ਕਾਰਜਕਾਰੀ ਪ੍ਰਧਾਨਾਂ ਸਮੇਤ ਸਿੱਧੂ ਨੇ ਸੰਭਾਲਿਆ ਅਹੁਦਾ

By  Shanker Badra July 23rd 2021 01:48 PM

ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੀ ਤਾਜਪੋਸ਼ੀ ਕਾਂਗਰਸ ਭਵਨ, ਸੈਕਟਰ 15, ਚੰਡੀਗੜ੍ਹ ਵਿਖੇ ਹੋਈ ਹੈ। ਇਸ ਦੌਰਾਨ ਨਵਜੋਤ ਸਿੱਧੂ ਦੇ ਨਾਲ ਥਾਪੇ ਗਏ 4 ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਨੀ, ਪਵਨ ਗੋਇਲ ਅਤੇ ਕੁਲਜੀਤ ਸਿੰਘ ਨਾਗਰਾ ਨੇ ਵੀ ਆਪਣਾ ਅਹੁਦਾ ਸੰਭਾਲ ਲਿਆ ਹੈ। [caption id="attachment_517097" align="aligncenter" width="300"] ਨਵਜੋਤ ਸਿੱਧੂ ਦੇ ਸਿਰ 'ਪ੍ਰਧਾਨਗੀ' ਦਾ ਤਾਜ , 4 ਕਾਰਜਕਾਰੀ ਪ੍ਰਧਾਨਾਂ ਸਮੇਤ ਸਿੱਧੂ ਨੇ ਸੰਭਾਲਿਆ ਅਹੁਦਾ[/caption] ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਾਲੇ ਚੱਲ ਰਹੇ ਵਿਵਾਦ ਦਰਮਿਆਨ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ (Captain Amarinder Singh) ਅਤੇ ਨਵਜੋਤ ਸਿੱਧੂ ਲੰਬੇ ਅਰਸੇ ਬਾਅਦ ਇਕੱਠਿਆਂ ਨਜ਼ਰ ਆਏ ਹਨ। ਪੰਜਾਬ ਕਾਂਗਰਸ ਦੇ ਦੋਵੇਂ ਆਗੂ ਇਕੋ ਮੰਚ 'ਤੇ ਬੈਠੇ ਦੇਖੇ ਗਏ ਹਨ। ਇਸ ਦੌਰਾਨ ਕੈਪਟਨ ਨਾਲ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ , ਬੀਬੀ ਰਾਜਿੰਦਰ ਕੌਰ ਭੱਠਲ ਵੀ ਬੈਠੇ ਨਜ਼ਰ ਆਏ ਹਨ। [caption id="attachment_517095" align="aligncenter" width="300"] ਨਵਜੋਤ ਸਿੱਧੂ ਦੇ ਸਿਰ 'ਪ੍ਰਧਾਨਗੀ' ਦਾ ਤਾਜ , 4 ਕਾਰਜਕਾਰੀ ਪ੍ਰਧਾਨਾਂ ਸਮੇਤ ਸਿੱਧੂ ਨੇ ਸੰਭਾਲਿਆ ਅਹੁਦਾ[/caption] ਕੈਪਟਨ ਅਮਰਿੰਦਰ ਨੇ ਸੰਬੋਧਨ ਕਰਦਿਆਂ ਨਵਜੋਤ ਸਿੱਧੂ ਸਮੇਤ ਚਾਰੇ ਕਾਰਜਕਾਰੀ ਪ੍ਰਧਾਨਾਂ ਨੂੰ ਮੁਬਾਰਕਬਾਦ ਦਿੱਤੀ ਹੈ। ਕੈਪਟਨ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਪਿਤਾ ਹੀ ਮੈਨੂੰ ਸਿਆਸਤ ਵਿਚ ਲੈ ਕੇ ਆਏ। ਕੈਪਟਨ ਨੇ ਕਿਹਾ ਕਿ ਹੁਣ ਮੈਂ ਅਤੇ ਸਿੱਧੂ ਪੰਜਾਬ ਵਿਚ ਹੀ ਨਹੀਂ ਦੇਸ਼ ਦੀ ਸਿਆਸਤ ਵਿਚ ਵੀ ਇਕੱਠੇ ਚੱਲਾਂਗੇ। ਉਨ੍ਹਾਂ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਮੰਤਰੀਆਂ ਨੇ ਕੋਵਿਡ 'ਤੇ ਖੂਬ ਕੰਮ ਕੀਤਾ। [caption id="attachment_517063" align="aligncenter" width="300"] ਨਵਜੋਤ ਸਿੱਧੂ ਦੇ ਸਿਰ 'ਪ੍ਰਧਾਨਗੀ' ਦਾ ਤਾਜ , 4 ਕਾਰਜਕਾਰੀ ਪ੍ਰਧਾਨਾਂ ਸਮੇਤ ਸਿੱਧੂ ਨੇ ਸੰਭਾਲਿਆ ਅਹੁਦਾ[/caption] ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਾਂਗਰਸ ਪਰੰਪਰਾਵਾਂ ਨੂੰ ਅੱਗੇ ਲੈ ਕੇ ਜਾਣ ਵਾਲੀ ਪਾਰਟੀ ਹੈ । ਪਾਰਟੀ ਦੀ ਪਰੰਪਰਾ ਹੈ ਕਿ ਸਭ ਨਾਲ ਚਲਣ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਸਿੱਧੂ ਆਪਣੀ ਜ਼ਿੰਮੇਵਾਰੀ ਵਧੀਆ ਤਰੀਕੇ ਨਾਲ ਨਿਭਾਉਣਗੇ। ਇਸ ਮੌਕੇ ਉਨ੍ਹਾਂ ਨੇ ਕੈਪਟਨ ਨੂੰ ਸ਼ੇਰ ਕਿਹਾ ਅਤੇ ਕਿਹਾ ਕਿ ਸ਼ੇਰ ਕਦੀ ਬੁੱਢਾ ਨਹੀਂ ਹੁੰਦਾ ,ਉਹ ਸ਼ੇਰ ਹੀ ਰਹਿੰਦਾ ਹੈ। ਰਾਵਤ ਦਾ ਕਹਿਣਾ ਸੀ ਕਿ ਪੰਜਾਬ ਅਤੇ ਉੱਤਰਾਖੰਡ ਵਿਚ ਸਰਕਾਰ ਬਣਾਵਾਂਗੇ । -PTCNews

Related Post