ਨੀਤਾ ਅੰਬਾਨੀ ਨੇ ਆਪਣੇ ਪੁੱਤਰ ਦੇ ਵਿਆਹ ਦੀ ਖੁਸ਼ੀ 'ਚ ਜੰਮ ਕੇ ਕੀਤਾ ਡਾਂਸ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ

By  Joshi June 29th 2018 02:20 PM -- Updated: June 29th 2018 02:22 PM

ਨੀਤਾ ਅੰਬਾਨੀ ਨੇ ਆਪਣੇ ਪੁੱਤਰ ਦੇ ਵਿਆਹ ਦੀ ਖੁਸ਼ੀ 'ਚ ਜੰਮ ਕੇ ਕੀਤਾ ਡਾਂਸ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ (ਵੀਡੀਓ) ਦੇਸ਼ ਦੇ ਮੰਨੇ ਪ੍ਰਮੰਨੇ ਬਿਜਨੈਸਮੈਨ ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਦੀ ਮੰਗਣੀ ਵੀਰਵਾਰ ਨੂੰ ਸ਼ਲੋਕਾ ਮੇਹਤਾ ਨਾਲ ਮੁੰਬਈ 'ਚ ਹੋਈ। ਇਸ ਪ੍ਰੋਗਰਾਮ 'ਚ ਬਾਲੀਵੁੱਡ ਸਮੇਤ ਕ੍ਰਿਕਟ ਅਤੇ ਬਿਜਨਸ ਇੰਡਸਟਰੀ ਦੇ ਕਈ ਲੋਕ ਸ਼ਾਮਿਲ ਹੋਏ। ਆਪਣੇ ਪੁੱਤਰ ਦੇ ਵਿਆਹ ਦੀ ਖੁਸ਼ੀ 'ਚ ਨੀਤਾ ਅੰਬਾਨੀ ਦੀ ਖੁਸ਼ੀ ਦੇਖਿਆਂ ਬਣਦੀ ਸੀ ਅਤੇ ਉਹਨਾਂ ਵੱਲੋਂ ਕੀਤੇ ਗਏ ਡਾਂਸ ਦੀ ਵੀਡੀਓ ਦੇਖਦਿਆਂ ਦੇਖਦਿਆਂ ਵਾਇਰਲ ਹੋ ਗਈ ਹੈ। ਅੰਬਾਨੀ ਦੇ ਘਰ 'ਚ ਮੰਗਣੀ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। TheStyleStamp<" data-captioned width="400" height="400" layout="responsive"> ਦੱਸ ਦੇਈਏ ਕਿ ਨੀਤਾ ਅੰਬਾਨੀ ਕਲਾਸਿਕਲ ਡਾਂਸਰ ਹੈ ਅਤੇ ਉਹਨਾਂ ਨੇ 'ਸ਼ੁਭਾਰੰਭ' ਨਾਮੀ ਗੀਤ 'ਤੇ ਜੰਮ ਕੇ ਡਾਂਸ ਕੀਤਾ, ਜਿਸਦੀ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ ਹੋ ਰਹੀ ਹੈ। —PTC News

Related Post