ਪੰਜਾਬ 'ਚ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ 2700 ਤੱਕ ਪਹੁੰਚੀ, ਇੰਨੀਆਂ ਹੋਈਆਂ ਮੌਤਾਂ

By  Jagroop Kaur March 25th 2021 10:06 PM

ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਇਹ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਦਿਨ ਵੀਰਵਾਰ ਨੂੰ ਪੰਜਾਬ 'ਚ ਕੋਰੋਨਾ ਦੇ 2700 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 43 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 222937 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 6517 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 40898 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 2700 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 5744842 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।Coronavirus Resource Center - Harvard Health

READ MORE : ਵਾਇਸ ਚਾਂਸਲਰ ਦੇ ਵਤੀਰੇ ਤੋਂ ਤੰਗ ਪ੍ਰੋਫੈਸਰਾਂ ਨੇ ਦਿੱਤਾ ਅਹੁਦੇ ਤੋਂ ਅਸਤੀਫ਼ਾ

ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 340, ਜਲੰਧਰ 413, ਪਟਿਆਲਾ 231, ਐਸ. ਏ. ਐਸ. ਨਗਰ 321, ਅੰਮ੍ਰਿਤਸਰ 297, ਗੁਰਦਾਸਪੁਰ 233, ਬਠਿੰਡਾ 99, ਹੁਸ਼ਿਆਰਪੁਰ 217, ਫਿਰੋਜ਼ਪੁਰ 69, ਪਠਾਨਕੋਟ 50, ਸੰਗਰੂਰ 37, ਕਪੂਰਥਲਾ 19, ਫਰੀਦਕੋਟ 30, ਸ੍ਰੀ ਮੁਕਤਸਰ ਸਾਹਿਬ 40, ਫਾਜ਼ਿਲਕਾ 38, ਮੋਗਾ 83, ਰੋਪੜ 37, ਫਤਿਹਗੜ੍ਹ ਸਾਹਿਬ 31, ਬਰਨਾਲਾ 46, ਤਰਨਤਾਰਨ 4, ਐਸ. ਬੀ. ਐਸ. ਨਗਰ 49 ਅਤੇ ਮਾਨਸਾ ਤੋਂ 16 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।Pros and Cons of the Common Types of COVID-19 Tests | BioSpace

ਪੜ੍ਹੋ ਹੋਰ ਖ਼ਬਰਾਂ : ਹੋਲੀ ਤੋਂ ਪਹਿਲਾਂ ਇਸ ਸੂਬੇ ‘ਚ ਲੱਗਿਆ ਸਖ਼ਤ ਲਾਕਡਾਊਨ , ਪੜ੍ਹੋ ਕੀ ਰਹੇਗਾ ਖੁੱਲ੍ਹਾ , ਕੀ ਰਹੇਗਾ ਬੰਦ

ਜੇਕਰ ਗੱਲ ਕਰੀਏ ਜ਼ਿਲ੍ਹ ਗੁਰਦਾਸਪੁਰ ਦੀ ਤਾਂ ਇਥੇ ਕੋਰੋਨਾ ਦਾ ਕਹਿਰ ਟੁੱਟਦਾ ਹੋਇਆ ਉਦੋਂ ਦਿਖਾਈ ਦਿੱਤਾ ਜਦੋਂ ਜ਼ਿਲ੍ਹੇ ਅੰਦਰ 209 ਨਵੇਂ ਮਾਮਲੇ ਸਾਹਮਣੇ ਆਏ। ਜਦੋਂ ਕਿ 1 ਮਰੀਜ਼ ਦੀ ਮੌਤ ਨਾਲ ਮੌਤਾਂ ਦਾ ਕੁੱਲ ਅੰਕੜਾ 322 ਹੋ ਗਿਆ। ਉੱਥੇ ਹੀ ਸੂਬੇ 'ਚ ਅੱਜ 43 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 2, ਫਿਰੋਜ਼ਪੁਰ 1, ਗੁਰਦਾਸਪੁਰ 1, ਹੁਸ਼ਿਆਰਪੁਰ 6, ਜਲੰਧਰ 11, ਲੁਧਿਆਣਾ 7, ਐਸ.ਏ.ਐਸ ਨਗਰ 2, ਪਟਿਆਲਾ 2, ਸੰਗਰੂਰ 1 ਅਤੇ ਐੱਸ.ਬੀ.ਐੱਸ ਨਗਰ 'ਚ 8 ਦੀ ਕੋਰੋਨਾ ਕਾਰਨ ਮੌਤ ਹੋਈ ਹੈ।

Related Post