ਇਹ ਹਨ ਉਹ ਵਕੀਲ ਜਿੰਨ੍ਹਾਂ ਨੇ '84 ਦੇ ਪੀੜਤਾਂ ਨੂੰ ਇਨਸਾਫ ਦਵਾਇਆ

By  Jashan A November 20th 2018 06:49 PM -- Updated: November 20th 2018 07:12 PM

ਇਹ ਹਨ ਉਹ ਵਕੀਲ ਜਿੰਨ੍ਹਾਂ ਨੇ '84 ਦੇ ਪੀੜਤਾਂ ਨੂੰ ਇਨਸਾਫ ਦਵਾਇਆ,ਨਵੀਂ ਦਿੱਲੀ: 1984 ਸਿੱਖ ਕਤਲੇਆਮ ਮਾਮਲੇ ਵਿੱਚ 34 ਸਾਲ ਦੇ ਲੰਮੇ ਸਮੇਂ ਤੋਂ ਬਾਅਦ ਪੀੜਤ ਪਰਿਵਾਰਾਂ ਨੂੰ ਉਸ ਸਮੇਂ ਇਨਸਾਫ ਮਿਲਿਆ ਜਦੋ ਅਦਾਲਤ ਨੇ ਦੋਹਾਂ ਦੋਸ਼ੀਆਂ 'ਚੋਂ ਇੱਕ ਨੂੰ ਫਾਂਸੀ, ਜਦਕਿ ਦੂਸਰੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਅਦਾਲਤ ਵੱਲੋਂ ਮਾਮਲੇ ਦੇ ਮੁੱਖ ਦੋਸ਼ੀਆਂ ਨਰੇਸ਼ ਸੇਹਰਾਵਤ ਨੂੰ ਉਮਰ ਕੈਦ ਅਤੇ ਦੂਸਰੇ ਦੋਸ਼ੀ ਯਸ਼ਪਾਲ ਨੂੰ ਫਾਂਸੀ ਦੀ ਸਜ਼ਾ ਸੁਣਾਈ। ਫੈਸਲੇ ਤੋਂ ਪਹਿਲਾ ਮਾਹੌਲ ਕਾਫੀ ਤਣਾਅਪੂਰਨ ਬਣਿਆ ਹੋਇਆ ਸੀ, ਜਿਸ ਤੋਂ ਬਾਅਦ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਫੈਸਲਾ ਤਿਹਾੜ ਜੇਲ੍ਹ 'ਚ ਸੁਣਾਇਆ ਗਿਆ।

advocateਇਹ ਹਨ ਉਹ ਵਕੀਲ: ਦੱਸ ਦੇਈਏ ਕਿ ਇਹਨਾਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ 'ਚ ਮਹੱਤਵਪੂਰਨ ਯੋਗਦਾਨ ਕੁਝ ਨਾਮੀ ਵਕੀਲਾਂ ਦਾ ਰਿਹਾ। ਜਿੰਨ੍ਹਾਂ ਨੇ ਇਸ ਕੇਸ ਦੀ ਤਹਿ ਤੱਕ ਪਹੁੰਚ ਕੇ ਪੀੜਤਾਂ ਦੇ ਪਰਿਵਾਰ ਵਾਲਿਆਂ ਨੂੰ ਇਨਸਾਫ ਦਵਾਇਆ।ਇਸ ਕੇਸ ਦੀ ਅਗਵਾਈ ਸੀਨੀਅਰ ਵਕੀਲ ਗੁਰਬਖਸ਼ ਸਿੰਘ ਅਤੇ ਜੂਨੀਅਰ ਵਕੀਲ ਹਰਪ੍ਰੀਤ ਸਿੰਘ ਨੇ ਕੀਤੀ, ਜਿੰਨਾ ਨੇ ਇਹਨਾਂ ਜ਼ਖਮਾਂ 'ਤੇ ਮੱਲ੍ਹਮ ਲਗਾਉਣ ਲਈ ਲੰਮੇ ਸਮੇਂ ਤੋਂ ਆਪਣਾ ਸੰਘਰਸ਼ ਜਾਰੀ ਰੱਖਿਆ ਅਤੇ ਅੱਜ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿਵਾਉਣ 'ਚ ਕਾਮਯਾਬ ਹੋ ਗਏ। ਇਸ ਫੈਸਲੇ ਤੋਂ ਬਾਅਦ ਲੋਕਾਂ 'ਚ ਉਮੀਦ ਜਾਗੀ ਹੈ ਕਿ ਬਾਕੀ ਰਹਿੰਦੇ ਹੋਏ ਦੋਸ਼ੀਆਂ ਨੂੰ ਵੀ ਛੇਤੀ ਸਜ਼ਾ ਦਿਵਾਈ ਜਾਵੇਗੀ। ਦੂਸਰੇ ਪਾਸੇ ਜੇ ਗੱਲ ਕਰੀਏ ਐਚ ਐਸ ਫੂਲਕਾ ਦੀ ਤਾਂ ਉਹਨਾਂ ਨੇ ਇਸ ਮਾਮਲੇ 'ਚ ਕੋਈ ਜ਼ਿਆਦਾ ਰੋਲ ਨਹੀਂ ਨਿਭਾਇਆ।

1984 riotsਜ਼ਿਕਰਯੋਗ ਹੈ ਕਿ 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਵਿਰੁੱਧ ਵੱਡੇ ਪੱਧਰ 'ਤੇ ਹਿੰਸਾ ਭੜਕ ਗਈ ਸੀ।ਪਹਿਲੀ ਨਵੰਬਰ 1984 ਨੂੰ ਦਿੱਲੀ ਸਮੇਤ ਦੇਸ਼ ਦੇ ਕਈ ਇਲਾਕਿਆਂ ਵਿੱਚ ਸਿੱਖਾਂ ਨੂੰ ਯੋਜਨਾਬੱਧ ਤਰੀਕੇ ਨਾਲ ਮਾਰਿਆ ਜਾਣ ਲੱਗਾ।ਇਸ ਕਤਲੇਆਮ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ।ਇਸ ਦੌਰਾਨ ਦੱਖਣੀ ਦਿੱਲੀ ਦੇ ਮਹਿਪਾਲਪੁਰ ਪਿੰਡ 'ਚ 1 ਨਵੰਬਰ 1984 ਨੂੰ ਇੱਥੋਂ ਦੇ ਰਹਿਣ ਵਾਲੇ ਸਿੱਖ ਹਰਦੇਵ ਸਿੰਘ ਅਤੇ ਅਵਤਾਰ ਸਿੰਘ ਦੀ ਹੱਤਿਆ ਮਾਮਲੇ ਵਿਚ ਨਰੇਸ਼ ਸਹਿਰਾਵਤ ਅਤੇ ਯਸ਼ਪਾਲ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ।ਇਸ ਮਾਮਲੇ 'ਤੇ ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਫ਼ੈਸਲਾ ਸੁਣਾਇਆ ਹੈ।

—PTC News

Related Post