ਬੈਂਕ ਮੁਲਾਜ਼ਮ 2 ਦਿਨ ਦੀ ਹੜਤਾਲ 'ਤੇ, ਕੰਮਕਾਜ 'ਤੇ ਪੈ ਸਕਦੈ ਅਸਰ

By  Jashan A January 6th 2019 11:54 AM

ਬੈਂਕ ਮੁਲਾਜ਼ਮ 2 ਦਿਨ ਦੀ ਹੜਤਾਲ 'ਤੇ, ਕੰਮਕਾਜ 'ਤੇ ਪੈ ਸਕਦੈ ਅਸਰ,ਨਵੀਂ ਦਿੱਲੀ: ਇੱਕ ਵਾਰ ਫਿਰ ਤੋਂ ਬੈਂਕਾਂ ਦੇ ਮੁਲਾਜ਼ਮ ਹੜਤਾਲ 'ਤੇ ਜਾ ਰਹੇ ਹਨ। ਜਿਸ ਨਾਲ ਇੱਕ ਵਾਰ ਫਿਰ ਆਮ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਸਕਦਾ ਹੈ। ਦਰਅਸਲ ਵਿੱਚ ਹੜਤਾਲ ਜਨਤਕ ਬੈਂਕਾਂ ਦੇ ਕੁਝ ਮੁਲਾਜ਼ਮ 8 ਤੇ 9 ਜਨਵਰੀ ਨੂੰ ਕਰਨਗੇ। [caption id="attachment_236648" align="aligncenter" width="300"]Bank Unions call for two day strike on January 8-9; services to be affected ਬੈਂਕ ਮੁਲਾਜ਼ਮ 2 ਦਿਨ ਦੀ ਹੜਤਾਲ 'ਤੇ, ਕੰਮਕਾਜ 'ਤੇ ਪੈ ਸਕਦੈ ਅਸਰ[/caption] ਇਹ ਫੈਸਲਾ ਸਰਕਾਰ ਦੀਆਂ ਕਥਿਤ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਵਿਰੋਧ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਹੜਤਾਲ ਦੌਰਾਨ ਆਮ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਬੈਂਕ 2 ਦਿਨ ਪੂਰੀ ਤਰ੍ਹਾਂ ਬੰਦ ਰਹਿਣਗੇ। ਹੋਰ ਪੜ੍ਹੋ:ਜਾਣੋਂ ,ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਕਿਸ ਬੀਮਾਰੀ ਤੋਂ ਪੀੜਤ ਹਨ,ਹੋ ਸਕਦਾ ਹੈ ਆਪਰੇਸ਼ਨ ਆਲ ਇੰਡੀਆ ਬੈਂਕ ਐਂਪਲਾਈਜ਼ ਐਸੋਸੀਏਸ਼ਨ (ਏਆਈਬੀਈਏ) ਅਤੇ ਬੈਂਕ ਐਂਪਲਾਈਜ਼ ਫੈਡਰੇਸ਼ਨ ਆਫ ਇੰਡੀਆ (ਬੀਈਐਫਆਈ) ਨੇ ਅੱਠ ਅਤੇ ਨੌਂ ਜਨਵਰੀ ਨੂੰ ਕੌਮੀ ਹੜਤਾਲ ਕਰਨੀ ਹੈ। ਇਸ ਬਾਰੇ ਭਾਰਤੀ ਬੈਂਕ ਐਸੋਸੀਏਸ਼ਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। [caption id="attachment_236651" align="aligncenter" width="300"]Bank Unions call for two day strike on January 8-9; services to be affected ਬੈਂਕ ਮੁਲਾਜ਼ਮ 2 ਦਿਨ ਦੀ ਹੜਤਾਲ 'ਤੇ, ਕੰਮਕਾਜ 'ਤੇ ਪੈ ਸਕਦੈ ਅਸਰ[/caption] ਦੱਸ ਦੇਈਏ ਕਿ ਇਸ ਹੜਤਾਲ ਕਾਰਨ ਕੁਝ ਖੇਤਰਾਂ 'ਚ ਬੈਂਕ ਸ਼ਾਖਾਵਾਂ ਤੇ ਦਫ਼ਤਰਾਂ 'ਚ ਕੰਮਕਾਜ ’ਤੇ ਅਸਰ ਪੈ ਸਕਦਾ ਹੈ। ਲਗਭਗ 10 ਕੇਂਦਰੀ ਵਰਕਰ ਸੰਗਠਨ ਇੰਟੈਕ, ਏਟਕ, ਐਚਐਮਐਸ, ਸੀਟੂ, ਏਆਈਯੂਟੀਯੂਸੀ, ਏਆਈਸੀਸੀਟੀਯੂ, ਯੂਟੀਯੂਸੀ, ਟੀਯੂਸੀਸੀ, ਐਲਪੀਐਫ ਅਤੇ ਸੇਵਾ ਨੇ ਵੀ 8 ਅਤੇ 9 ਜਨਵਰੀ ਨੂੰ ਆਮ ਨੈਸ਼ਨਲ ਹੜਤਾਲ ਬੁਲਾਈ ਹੈ। -PTC News

Related Post