ਅੱਜ ਤੋਂ ਇਸ ਕਾਰਨ 5 ਦਿਨ ਨਹੀਂ ਖੁੱਲ੍ਹਣਗੇ ਬੈਂਕ, ਜਾਣੋ ਮਾਮਲਾ

By  Jashan A December 21st 2018 09:10 AM

ਅੱਜ ਤੋਂ ਇਸ ਕਾਰਨ 5 ਦਿਨ ਨਹੀਂ ਖੁੱਲ੍ਹਣਗੇ ਬੈਂਕ, ਜਾਣੋ ਮਾਮਲਾ,ਨਵੀਂ ਦਿੱਲੀ: ਅੱਜ ਤੋਂ ਪੂਰੇ ਦੇਸ਼ 'ਚ ਬੈਂਕ ਮੁਲਾਜ਼ਮ ਹੜਤਾਲ 'ਤੇ ਹਨ। ਜਿਸ ਦੌਰਾਨ ਆਉਣ ਵਾਲੇ ਦਿਨਾਂ 'ਚ ਬੈਂਕਾਂ ਬੰਦ ਰਹਿਣਗੀਆਂ।ਮਿਲੀ ਜਾਣਕਾਰੀ ਮੁਤਾਬਕ ਬੈਂਕਾਂ ਦੇ ਰਲੇਵੇਂ ਤੋਂ ਔਖੇ ਨੇ ਮੁਲਾਜ਼ਮ ਨੇ ਤਨਖਾਹ ਵਾਧੇ ਤੇ ਪੈਨਸ਼ਨ ਸਿਸਟਮ ਲਾਗੂ ਕਰਨ ਦੀ ਵੀ ਮੰਗ ਕਰ ਰਹੇ ਹਨ। [caption id="attachment_230784" align="aligncenter" width="300"]bank closed ਅੱਜ ਤੋਂ ਇਸ ਕਾਰਨ 5 ਦਿਨ ਨਹੀਂ ਖੁੱਲ੍ਹਣਗੇ ਬੈਂਕ, ਜਾਣੋ ਮਾਮਲਾ[/caption] 11ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ। ਬੈਂਕ ਮੁਲਾਜ਼ਮਾਂ ਵੱਲੋਂ ਸਰਕਾਰ ਖਿਲਾਫ ਕਾਫੀ ਰੋਸ ਜਾਹਿਰ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਹੜਤਾਲ ਤੇ ਛੁੱਟੀ ਨਾਲ 5 ਦਿਨ ਬੈਂਕ ਬੰਦ ਰਹਿਣਗੇ। ਦੇਸ਼ ਭਰ ਦੇ ਬੈਂਕ ਕਰਮਚਾਰੀ ਹੜਤਾਲ 'ਤੇ ਜਾ ਰਹੇ ਹਨ। ਜਿਸ ਕਾਰਨ 3 ਦਿਨ ਬੈਂਕਾਂ ਦਾ ਕੰਮ ਕਾਜ ਪ੍ਰਭਾਵਿਤ ਹੋਵੇਗਾ, ਕਿਉਂਕਿ ਸ਼ਨੀਵਾਰ ਤੇ ਐਤਵਾਰ ਨੂੰ ਬੈਂਕਾਂ 'ਚ ਛੁੱਟੀ ਰਹੇਗੀ। ਹੋਰ ਪੜ੍ਹੋ: ਜੰਮੂ ਸਮੇਤ ਹਿਮਾਚਲ ‘ਚ ਬਦਲਿਆ ਮੌਸਮ ਦਾ ਮਿਜ਼ਾਜ, ਪੰਜਾਬ ‘ਚ ਵਧ ਸਕਦੀ ਠੰਡ ਇਹਨਾਂ ਦਿਨਾਂ 'ਚ ਬੈਂਕ ਦਾ ਕੋਈ ਕੰਮ ਨਹੀਂ ਹੋਵੇਗਾ। ਇਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਬੈਂਕ ਬੰਦ ਹੋਣ ਨਾਲ ਏਟੀਐੱਮ 'ਚ ਵੀ ਪੈਸਿਆਂ ਦੀ ਕਿੱਲਤ ਆ ਸਕਦੀ ਹੈ। ਜਿਸ ਕਾਰਨ ਲੋਕਾਂ ਨੂੰ ਹੋਰ ਵੀ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। [caption id="attachment_230783" align="aligncenter" width="300"]bank closed ਅੱਜ ਤੋਂ ਇਸ ਕਾਰਨ 5 ਦਿਨ ਨਹੀਂ ਖੁੱਲ੍ਹਣਗੇ ਬੈਂਕ, ਜਾਣੋ ਮਾਮਲਾ[/caption] ਜ਼ਿਕਰਯੋਗ ਹੈ ਕਿ ਬੈਂਕ ਕਰਮਚਾਰੀਆਂ ਵਲੋਂ ਦੋ ਦਿਨ ਦੀ ਹੜਤਾਲ ਹੈ।21 ਤੇ 26 ਦਸੰਬਰ ਨੂੰ ਬੈਂਕ ਕਰਮਚਾਰੀ ਹੜਤਾਲ ‘ਤੇ ਹੋਣਗੇ ਤੇ 22 ਦਸੰਬਰ ਨੂੰ ਦੂਜੇ ਸ਼ਨੀਵਾਰ ਦੀ ਛੁੱਟੀ, 23 ਨੂੰ ਐਤਵਾਰ, 25 ਨੂੰ ਕ੍ਰਿਸਮਿਸ ਦੀ ਬੈਂਕਾਂ ‘ਚ ਛੁੱਟੀ ਹੈ ਪਰ 24 ਦਸਬੰਰ ਨੂੰ ਬੈਂਕ ਖੁੱਲ੍ਹੇ ਰਹਿਣਗੇ। -PTC News

Related Post