ਨਿਊ ਦਿੱਲੀ-ਲੋਹੀਆਂ ਖਾਸ ਐਕਸਪ੍ਰੈਸ ਦਾ ਨਾਂ 'ਸਰਬੱਤ ਦਾ ਭਲਾ ਐਕਸਪ੍ਰੈਸ' ਰੱਖਿਆ ਜਾਵੇ: ਹਰਸਿਮਰਤ ਕੌਰ ਬਾਦਲ

By  Jashan A October 3rd 2019 09:00 AM

ਨਿਊ ਦਿੱਲੀ-ਲੋਹੀਆਂ ਖਾਸ ਐਕਸਪ੍ਰੈਸ ਦਾ ਨਾਂ 'ਸਰਬੱਤ ਦਾ ਭਲਾ ਐਕਸਪ੍ਰੈਸ' ਰੱਖਿਆ ਜਾਵੇ: ਹਰਸਿਮਰਤ ਕੌਰ ਬਾਦਲ,ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਰੇਲਵੇ ਮੰਤਰੀ ਪਿਯੂਸ਼ ਗੋਇਲ ਨੂੰ ਅਪੀਲ ਕੀਤੀ ਹੈ ਕਿ 550ਵੇਂ ਪਰਕਾਸ਼ ਪੁਰਬ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾਂਜ਼ਲੀ ਦੇਣ ਲਈ ਨਿਊ ਦਿੱਲੀ-ਲੋਹੀਆਂ ਖਾਸ ਇੰਟਰਸਿਟੀ ਐਸਐਫ ਐਕਸਪ੍ਰੈਸ ਦਾ ਬਦਲ ਕੇ ਸਰਬੱਤ ਦਾ ਭਲਾ ਐਕਸਪ੍ਰੈਸ ਰੱਖਿਆ ਜਾਵੇ।

ਕੇਂਦਰੀ ਮੰਤਰੀ ਨੇ ਕਿਹਾ ਕਿ ਸਰਬੱਤ ਦਾ ਭਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਨਿਚੋੜ ਹੈ ਅਤੇ ਇਸ ਟਰੇਨ ਵਾਸਤੇ ਲਈ ਇਹ ਨਾਂ ਬਹੁਤ ਹੀ ਢੁੱਕਵਾਂ ਰਹੇਗਾ। ਉਹਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਲੋਕਾਂ ਦੀ ਵੀ ਇਹੀ ਇੱਛਾ ਹੈ, ਜਿਹਨਾਂ ਨੂੰ ਇਸ ਐਕਸਪ੍ਰੈਸ ਟਰੇਨ ਰਾਹੀਂ ਦਿੱਲੀ ਨਾਲ ਜੋੜਿਆ ਗਿਆ ਹੈ।

ਹੋਰ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਦਿਆਰਥਣਾਂ ਵਾਸਤੇ ਮੁਫਤ ਸਾਈਕਲ ਸਕੀਮ ਬੰਦ ਕਰਨ ਲਈ ਕਾਂਗਰਸ ਸਰਕਾਰ ਦੀ ਨਿਖੇਧੀ

ਬੀਬਾ ਬਾਦਲ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਸੁਝਾਅ ਦਿੱਤਾ ਸੀ ਕਿ ਇਸ ਟਰੇਨ ਦਾ ਨਾਂ ਸਿੱਖੀ ਜਨਮਸਥਾਨ ਐਕਸਪ੍ਰੈਸ ਰੱਖਿਆ ਜਾਵੇ, ਪਰ ਹੁਣ ਉਹ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਨਵਾਂ ਪ੍ਰਸਤਾਵ ਭੇਜ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਜੀ ਵੱਲੋਂ ਇਹ ਐਲਾਨ ਜਲਦੀ ਕਰ ਦਿੱਤਾ ਜਾਂਦਾ ਹੈ ਤਾਂ ਸਿੱਖ ਸੰਗਤ ਲਈ ਇਹ ਬਹੁਤ ਹੀ ਮਾਣ ਅਤੇ ਸਨਮਾਨ ਵਾਲੀ ਗੱਲ ਹੋਵੇਗੀ।

-PTC News

Related Post