ਦੇਸ਼ ਭਰ 'ਚ ਮਹਾਸ਼ਿਵਰਾਤਰੀ ਦੀਆਂ ਰੌਣਕਾਂ, ਮੰਦਰਾਂ 'ਚ ਲੱਗੀ ਭਗਤਾਂ ਦੀ ਭੀੜ, ਦੇਖੋ ਤਸਵੀਰਾਂ

By  Jashan A March 4th 2019 10:17 AM

ਦੇਸ਼ ਭਰ 'ਚ ਮਹਾਸ਼ਿਵਰਾਤਰੀ ਦੀਆਂ ਰੌਣਕਾਂ, ਮੰਦਰਾਂ 'ਚ ਲੱਗੀ ਭਗਤਾਂ ਦੀ ਭੀੜ, ਦੇਖੋ ਤਸਵੀਰਾਂ,ਨਵੀਂ ਦਿੱਲੀ: ਅੱਜ ਦੇਸ਼ ਭਰ 'ਚ ਮਹਾਸ਼ਿਵਰਾਤਰੀ ਬਹੁਤ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਮਹਾਸ਼ਿਵਰਾਤਰੀ ਨੂੰ ਲੈ ਕੇ ਸੰਗਤਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅੱਜ ਸਵੇਰੇ ਤੋਂ ਹੀ ਦੇਸ਼ ਭਰ ਏ ਮੰਦਿਰਾਂ 'ਚ ਭਗਤਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। [caption id="attachment_264484" align="aligncenter" width="300"]mahashivratri ਦੇਸ਼ ਭਰ 'ਚ ਮਹਾਸ਼ਿਵਰਾਤਰੀ ਦੀਆਂ ਰੌਣਕਾਂ, ਮੰਦਰਾਂ 'ਚ ਲੱਗੀ ਭਗਤਾਂ ਦੀ ਭੀੜ, ਦੇਖੋ ਤਸਵੀਰਾਂ[/caption] ਮਹਾਸ਼ਿਵਰਾਤਰੀ ਦੇ ਇਸ ਪਾਵਨ ਮੌਕੇ 'ਤੇ ਸ਼ਿਵ ਭਗਤ ਭਗਵਾਨ ਸ਼ੰਕਰ ਦੀ ਪੂਜਾ ਕਰ ਰਹੇ ਹਨ ਅਤੇ ਸ਼ਿਵਲਿੰਗ ਦਾ ਸ਼ਿੰਗਾਰ ਕਰ ਕੇ ਜਲ ਅਭਿਸ਼ੇਕ ਕਰ ਰਹੇ ਹਨ। ਬਾਜ਼ਾਰਾਂ 'ਚ ਭੀੜ ਅਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਦਿਨ ਮਹਾਸ਼ਿਵਰਾਤਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਦੇਸ਼ ਭਰ 'ਚ ਸ਼ੋਭਾ ਯਾਤਰਾ ਸਜਾਈਆਂ ਗਈਆਂ। ਸੋਭਾ ਯਾਤਰਾ ਦੇ ਸਵਾਗਤ ਲਈ ਥਾਂ ਥਾਂ ’ਤੇ ਸਵਾਗਤੀ ਗੇਟ ਅਤੇ ਸ਼ਰਧਾਲੂਆਂ ਵਲੋਂ ਲੰਗਰ ਲਾਏ ਗਏ। [caption id="attachment_264485" align="aligncenter" width="300"]mahashivratri ਦੇਸ਼ ਭਰ 'ਚ ਮਹਾਸ਼ਿਵਰਾਤਰੀ ਦੀਆਂ ਰੌਣਕਾਂ, ਮੰਦਰਾਂ 'ਚ ਲੱਗੀ ਭਗਤਾਂ ਦੀ ਭੀੜ, ਦੇਖੋ ਤਸਵੀਰਾਂ[/caption] ਸ਼ੋਭਾ ਯਾਤਰਾ ਦੌਰਾਨ ਸ਼ਿਵ ਸੰਕਰ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਸੁੰਦਰ ਝਾਕੀਆਂ ਵੀ ਸਜਾਈਆਂ ਗਈਆਂ। -PTC News

Related Post