ਦਿੱਲੀ ਵਾਸੀਆਂ ਲਈ ਖੁਸ਼ਖਬਰੀ, ਮੋਦੀ ਸਰਕਾਰ ਦੇਵੇਗੀ ਇਹ ਵੱਡੀ ਸੌਗਾਤ

By  Joshi October 11th 2018 07:26 PM

ਦਿੱਲੀ ਵਾਸੀਆਂ ਲਈ ਖੁਸ਼ਖਬਰੀ, ਮੋਦੀ ਸਰਕਾਰ ਦੇਵੇਗੀ ਇਹ ਵੱਡੀ ਸੌਗਾਤ

ਨਵੀਂ ਦਿੱਲੀ: ਅਗਲੇ ਮਹੀਨੇ ਦਿਵਾਲੀ ਦੇ ਆਸਪਾਸ ਦਿੱਲੀ ਦੇ ਨਾਲ - ਨਾਲ ਬੱਲਭਗੜ, ਨੋਇਡਾ, ਗਰੇਟਰ ਨੋਏਡਾ ਅਤੇ ਗਾਜੀਆਬਾਦ ਦੇ ਲੱਖਾਂ ਮੁਸਾਫਰਾਂ ਨੂੰ ਕੇਂਦਰ ਸਰਕਾਰ ਮੈਟਰੋ ਦੇ ਸਫ਼ਰ ਦਾ ਤੋਹਫਾ ਦੇਣ ਦੀ ਤਿਆਰੀ ਵਿੱਚ ਹੈ।

ਦੱਸਿਆ ਜਾ ਰਿਹਾ ਹੈ ਕਿ ਤਿਆਰੀਆਂ ਜੋਰਾਂ ਉੱਤੇ ਹਨ ਅਤੇ ਨਵੇਂ ਮੈਟਰੋ ਰੂਟ ਦਾ ਇੰਤਜਾਰ ਕਰ ਰਹੇ ਲੱਖਾਂ ਮੁਸਾਫਰਾਂ ਲਈ ਦਿਵਾਲੀ ਤੋਂ ਪਹਿਲਾ ਹੀ ਇਹ ਖੁਸ਼ਖਬਰੀ ਮਿਲ ਸਕਦੀ ਹੈ।

ਹੋਰ ਪੜ੍ਹੋ: ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਮਿਲਿਆ ‘ਖੇਲ ਰਤਨ’ ਪੁਰਸਕਾਰ

ਜਾਣਕਾਰੀ ਮੁਤਾਬਕ, ਦਿਵਾਲੀ ਦੇ ਪਹਿਲੇ ਪਿੰਕ ਰੂਟ ਦੇ ਬਾਕੀ ਬਚੇ ਦੋ ਸੈਕਸ਼ਨ ਤੋਂ ਇਲਾਵਾ ਬੱਲਭਗੜ, ਗਾਜੀਆਬਾਦ ਅਤੇ ਗਰੇਟਰ ਨੋਇਡਾ ਮੈਟਰੋ ਰੂਟ ਸ਼ੁਰੂ ਕਰਨ ਦੀ ਚਰਚਾ ਜੋਰਾਂ 'ਤੇ ਹੈ। ਦੱਸਿਆ ਜਾ ਰਿਹਾ ਹੈ ਕਿ ਐਨ.ਸੀ.ਆਰ ਦੇ ਇਹਨਾਂ ਸਾਰੇ ਮੈਟਰੋ ਰੂਟਾਂ ਨੂੰ ਪ੍ਰਧਾਨਮੰਤਰੀ ਨਰੇਂਦਰ ਮੋਦੀ ਯੂਪੀ ਦੇ ਮੁੱਖਮੰਤਰੀ ਯੋਗੀ ਅਦਿਤਿਅਨਾਥ ਅਤੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਹਰੀ ਝੰਡੀ ਦੇ ਸਕਦੇ ਹਨ। ਜਿਸ ਨਾਲ ਸਥਾਨਕ ਲੋਕਾਂ ਨੂੰ ਵੱਡੇ ਪੱਧਰ `ਤੇ ਫਾਇਦਾ ਹੋਵੇਗਾ।

—PTC News

Related Post