ਦਿੱਲੀ 'ਚ ਵਧਦੇ ਹੋਏ ਪ੍ਰਦੂਸ਼ਣ ਦੀ ਜਾਂਚ ਕਰਨਗੀਆਂ 44 ਟੀਮਾਂ

By  Joshi November 1st 2018 09:33 AM

ਦਿੱਲੀ 'ਚ ਵਧਦੇ ਹੋਏ ਪ੍ਰਦੂਸ਼ਣ ਦੀ ਜਾਂਚ ਕਰਨਗੀਆਂ 44 ਟੀਮਾਂ,ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਦਿਨ ਬ ਦਿਨ ਪ੍ਰਦੂਸ਼ਣ ਦਾ ਕਹਿਰ ਵਧਦਾ ਜਾ ਰਿਹਾ ਹੈ, ਜਿਸ ਦੌਰਾਨ ਦਿੱਲੀ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ 'ਚ ਹਵਾ ਪ੍ਰਦੂਸ਼ਣ ਦੀ ਸਥਿਤੀ ਲਗਾਤਾਰ ਭਿਆਨਕ ਸ਼੍ਰੇਣੀ 'ਚ ਪਹੁੰਚ ਰਹੀ ਹੈ।

ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਵੱਖ-ਵੱਖ ਏਜੰਸੀਆਂ ਦੀਆਂ ਲਗਭਗ 44 ਸਾਂਝੀਆਂ ਟੀਮਾਂ ਵੀਰਵਾਰ ਤੋਂ ਦਿੱਲੀ ਅੰਦਰ ਡੱਟ ਜਾਣਗੀਆਂ। ਇਹਨਾਂ ਟੀਮਾਂ ਵੱਲੋ ਵੱਖ ਵੱਖ ਥਾਵਾਂ 'ਤੇ ਜਾ ਕੇ ਜਾਂਚ ਕਰਨਗੀਆਂ ਅਤੇ ਲੋਕਾਂ ਨੂੰ ਸੁਰੱਖਿਆ ਮੁਹਈਆ ਵੀ ਕਰਵਾਉਣਗੀਆਂ।

ਹੋਰ ਪੜ੍ਹੋ:ਪਟਿਆਲਾ ‘ਚ ਬੱਸ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ, 1 ਦੀ ਮੌਤ (ਤਸਵੀਰਾਂ)

ਆਉਣ ਵਾਲੇ ਦਿਨਾਂ ਵਿੱਚ ਦੀਵਾਲੀ ਦੇ ਤਿਉਹਾਰ ਕਾਰਨ ਦਿੱਲੀ ਵਿੱਚ ਹੋਰ ਪ੍ਰਦੂਸ਼ਣ ਵੱਧ ਸਕਦਾ ਹੈ ਜਿਸ ਨਾਲ ਲੋਕਾਂ ਦਾ ਜਿਉਣਾ ਮੁਸ਼ਕਿਲ ਹੋ ਸਕਦਾ ਹੈ, ਜਿਸ ਨਾਲ ਉਕਤ 44 ਟੀਮਾਂ 'ਚ ਐੱਸ. ਡੀ. ਐੱਮ., ਨਗਰ ਨਿਗਮ ਦੇ ਅਧਿਕਾਰੀ, ਦਿੱਲੀ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਚੌਗਿਰਦਾ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਹੋਣਗੇ।

—PTC News

 

Related Post