ਅੱਜ ਤੋਂ 'PF Advance' ਕਢਵਾਉਣਾ ਹੋਇਆ ਔਖਾ ! ATM ਤੋਂ ਰਾਸ਼ੀ ਪ੍ਰਾਪਤ ਕਰਨ ਸਮੇਤ ਹੋਰ ਕਈ ਨਿਯਮਾਂ 'ਚ ਬਦਲਾਵ

By  Kaveri Joshi July 1st 2020 07:12 PM

ਨਵੀਂ ਦਿੱਲੀ- ਅੱਜ ਤੋਂ 'PF Advance' ਕਢਵਾਉਣਾ ਹੋਇਆ ਔਖਾ ! ATM ਤੋਂ ਰਾਸ਼ੀ ਪ੍ਰਾਪਤ ਕਰਨ ਸਮੇਤ ਹੋਰ ਕਈ ਨਿਯਮਾਂ 'ਚ ਬਦਲਾਵ:ਕੋਰੋਨਾਵਾਇਰਸ ਮਹਾਂਮਾਰੀ ਨੂੰ ਦੇਖਦੇ ਹੋਏ ਅਤੇ ਲੋਕਾਂ ਦੀਆਂ ਦਿੱਕਤਾਂ ਦੇ ਮੱਦੇਨਜ਼ਰ ਕੇਂਦਰ ਦੀ ਸਰਕਾਰ ਵੱਲੋਂ ਲੋਕਾਂ ਨੂੰ ਕਈ ਤਰ੍ਹਾਂ ਦੀ ਛੋਟ ਦਿੱਤੀ ਸੀ , ਜਿਸ 'ਚ ਸਰਕਾਰ ਨੇ ਇਹ ਵੀ ਘੋਸ਼ਣਾ ਕੀਤੀ ਸੀ ਕਿ ਜੇਕਰ ਕੋਈ ਵਿਅਕਤੀ ਕੋਰੋਨਵਾਇਰਸ ਕਾਰਨ ਲਾਗੂ ਹੋਈ ਤਾਲਾਬੰਦੀ ਕਾਰਨ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਉਹ ਆਪਣੇ ਕਰਮਚਾਰੀ ਭਵਿੱਖ ਨਿਧੀ (ਈਪੀਐਫ) ਦੇ ਖਾਤੇ ਵਿਚੋਂ ਕੁਝ ਰਕਮ ਵਾਪਸ ਲੈ ਸਕਦਾ ਹੈ। ਦੱਸ ਦੇਈਏ ਕਿ ਇਸ ਛੋਟ 'ਚ ਬਦਲਾਵ ਸਮੇਤ ਹੋਰਨਾਂ ਕਈ ਨਿਯਮਾਂ 'ਚ ਬਦਲਾਵ ਕੀਤੇ ਜਾਣ ਦੀ ਖ਼ਬਰ ਹੈ । ਏ.ਟੀ.ਐੱਮ ਤੋਂ ਪੈਸੇ ਕਢਵਾਉਣ ਸਬੰਧੀ :- ਕੋਰੋਨਾ ਸੰਕਟ ਕਾਰਨ ਲਾਗੂ ਕੀਤੇ ਗਏ ਲਾਕਡਾਊਨ ਤੋਂ ਬਾਅਦ ਸਰਕਾਰ ਨੇ ਛੋਟ ਦਿੱਤੀ ਸੀ ਕਿ ATM ਤੋਂ ਨਕਦ ਰਾਸ਼ੀ ਕਢਵਾਉਣ 'ਤੇ ਲੱਗਣ ਵਾਲੇ ਚਾਰਜ ਨੂੰ ਨਹੀਂ ਦੇਣਾ ਪਵੇਗਾ। ਦੱਸ ਦੇਈਏ ਕਿ ਇਹ ਐਲਾਨ ਤਿੰਨ ਮਹੀਨਿਆਂ ਯਾਨੀ ਕਿ ਅਪ੍ਰੈਲ , ਮਈ ਅਤੇ ਜੂਨ ਲਈ ਕੀਤਾ ਗਿਆ ਸੀ , ਜਿਸ ਮੁਤਾਬਿਕ 30 ਜੂਨ ਨੂੰ ਇਸਦੀ ਅੰਤਿਮ ਤਰੀਕ ਸੀ, ਜੋ ਕਿ ਕੱਲ੍ਹ ਲੰਘ ਚੁੱਕੀ ਹੈ। ਇਸ ਲਈ ਜੇਕਰ ਅੱਗੇ ਕਿਸੇ ਤਰ੍ਹਾਂ ਦੇ ਸਮੇਂ 'ਚ ਵਾਧੇ ਦੀ ਘੋਸ਼ਣਾ ਨਹੀਂ ਕੀਤੀ ਜਾਂਦੀ ਤਾਂ ਸੁਭਾਵਿਕ ਹੈ ਕਿ ਪੁਰਾਣੇ ਏਟੀਐਮ ਤੋਂ ਨਕਦ ਰਾਸ਼ੀ ਕਢਵਾਉਣ ਦੇ ਨਿਯਮ ਮੁੜ ਬਹਾਲ ਹੋ ਜਾਣਗੇ , ਉਸ ਮੁਤਾਬਿਕ 1 ਜੁਲਾਈ ਨੂੰ ਇਹ ਛੋਟ ਖ਼ਤਮ ਹੋਣ ਜਾ ਰਹੀ ਹੈ। ਬਚਤ ਖਾਤਾ ਬੈਂਕ ਬੈਲੇਂਸ :- ਜੁਲਾਈ ਤੋਂ ਸੇਵਿੰਗ ਅਕਾਉਂਟ ਵਿੱਚ ਘੱਟੋ-ਘੱਟ ਬੈਲੇਂਸ ਦਾ ਨਿਯਮ ਖਤਮ ਹੋ ਜਾਵੇਗਾ। ਜੇ ਖਾਤਿਆਂ ਵਿਚ ਕੋਈ ਘੱਟੋ-ਘੱਟ ਬਕਾਇਆ ਨਹੀਂ ਹੈ, ਤਾਂ ਬੈਂਕ ਇਸ 'ਤੇ ਜ਼ੁਰਮਾਨਾ ਲਵੇਗਾ। ਦੱਸ ਦੇਈਏ ਕਿ ਮੌਜੂਦਾ ਸਮੇਂ ਵਿੱਚ, ਮੈਟਰੋ ਸਿਟੀ, ਅਰਧ-ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਅਨੁਸਾਰ, ਵੱਖ-ਵੱਖ ਬੈਂਕਾਂ ਵਿੱਚ ਬਚਤ ਖਾਤੇ ਵਿੱਚ ਘੱਟੋ-ਘੱਟ ਬਕਾਇਆ ਸੰਤੁਲਨ/ਮੇਨਟੇਨ ਰੱਖਣ ਦੀ ਸੀਮਾ ਵੱਖਰੀ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਛੋਟ ਦੀ ਤਰੀਕ ਵਧਾਉਣ ਦੀ ਕੋਈ ਖ਼ਬਰ ਨਹੀਂ ਹੈ ਇਸ ਲਈ ਧਿਆਨ ਰੱਖੋ ਕਿ ਤੁਹਾਡੇ ਬੈਂਕ ਖਾਤੇ 'ਚ ਸੰਤੁਲਨ ਬਕਾਇਆ ਹੋਵੇ , ਤਾਂ ਜੋ ਕਿਸੇ ਤਰ੍ਹਾਂ ਦਾ ਜ਼ੁਰਮਾਨਾ ਨਾ ਪਵੇ । ਪੀ.ਐੱਫ ਅਡਵਾਂਸ :- ਲੋਕਾਂ ਨੂੰ ਪੇਸ਼ ਆ ਰਹੀ ਨਕਦੀ ਘਾਟ ਦੇ ਮੱਦੇਨਜ਼ਰ ਵਿੱਤ ਮੰਤਰਾਲੇ ਨੇ ਈਪੀਐਫ ਤੋਂ ਐਮਰਜੈਂਸੀ ਵਾਪਸੀ ਦੀ ਸਹੂਲਤ ਦਿੱਤੀ ਸੀ, ਇਸ ਛੋਟ ਦਾ ਆਖ਼ਰੀ ਦਿਨ 30 ਜੂਨ ਨੂੰ ਸੀ। ਹੁਣ ਕਿਉਂਕਿ ਇਸ ਸਬੰਧੀ ਕਿਸੇ ਤਰ੍ਹਾਂ ਦੇ ਸਮਾਂ-ਸਾਰਨੀ 'ਚ ਵਾਧੇ ਦੀ ਕੋਈ ਗੱਲ ਸਾਹਮਣੇ ਆਈ , ਇਸ ਲਈ PF Advance ਪ੍ਰਾਪਤ ਕਰਨ 'ਚ ਦਿੱਕਤ ਆ ਸਕਦੀ ਹੈ । ਜਾਣਕਾਰੀ ਮੁਤਾਬਿਕ ਹੁਣ ਖਾਤਾਧਾਰਕ ਪੀਐੱਫ ਐਡਵਾਂਸ ਕਲੇਮ ਨਹੀਂ ਕਰ ਸਕਣਗੇ। ਸਰਵਿਸ ਟੈਕਸ :- ਸਰਵਿਸ ਟੈਕਸ ਅਤੇ ਕੇਂਦਰੀ ਆਬਕਾਰੀ ਨਾਲ ਸਬੰਧਤ ਪੁਰਾਣੇ ਲੰਬਿਤ ਵਿਵਾਦਿਤ ਮਾਮਲਿਆਂ ਦੇ ਹੱਲ ਲਈ ਆਰੰਭ ਕੀਤੀ ਗਈ 'ਸਭ ਦਾ ਵਿਸ਼ਵਾਸ ਯੋਜਨਾ' ਦੀ ਅਦਾਇਗੀ ਦੀ ਆਖਰੀ ਤਰੀਕ 30 ਜੂਨ ਸੀ ਅਤੇ ਇਸ ਯੋਜਨਾ ਦਾ ਬੁੱਧਵਾਰ ਤੋਂ ਲਾਭ ਨਹੀਂ ਲਿਆ ਜਾ ਸਕਦਾ। ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਵੱਲੋਂ ਇਸ ਯੋਜਨਾ ਨੂੰ 30 ਜੂਨ ਤੋਂ ਅੱਗੇ ਨਹੀਂ ਵਧਾਇਆ ਜਾਵੇਗਾ ਏਪੀਵਾਈ ਦੇ ਯੋਗਦਾਨਾਂ ਲਈ ਆਟੋ ਡੈਬਿਟ ਸਹੂਲਤ:- ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਨੇ ਕਿਹਾ ਕਿ ਅਟਲ ਪੈਨਸ਼ਨ ਯੋਜਨਾ (ਏਪੀਵਾਈ) ਖਾਤਿਆਂ ਅਧੀਨ ਆਟੋ ਡੈਬਿਟ ਸਹੂਲਤ 1 ਜੁਲਾਈ ਤੋਂ ਮੁੜ ਸ਼ੁਰੂ ਹੋਵੇਗੀ, ਅਪ੍ਰੈਲ 2020 ਤੋਂ ਅਗਸਤ 2020 ਤੱਕ ਏਪੀਵਾਈ ਦੇ ਯੋਗਦਾਨਾਂ 'ਤੇ ਕੋਈ ਜ਼ੁਰਮਾਨਾ ਨਹੀਂ ਲਏਗਾ, 30 ਸਤੰਬਰ, 2020 ਤੋਂ ਪਹਿਲਾਂ ਨਿਯਮਤ ਨਹੀਂ ਕੀਤੇ ਜਾਣਗੇ । ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਨੇ ਮੰਗਲਵਾਰ ਨੂੰ ਇੱਕ ਟਵੀਟ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ ਹੈ । ਦੱਸ ਦੇਈਏ ਕਿ ਸਰਕਾਰ ਵੱਲੋਂ ਮਿਲੀਆਂ ਇਹਨਾਂ ਛੋਟਾਂ ਦਾ ਲੋਕਾਂ ਵੱਲੋਂ ਲਾਭ ਉਠਾਇਆ ਗਿਆ ਸੀ , ਜੇਕਰ ਗੱਲ ਕਰੀਏ ਪੀਐੱਫ ਅਡਵਾਂਸ ਦੀ ਤਾਂ ਸਰਕਾਰ ਵੱਲੋਂ ਮਿਲੀ ਰਿਆਇਤ ਉਪਰੰਤ ਲੱਖਾਂ ਲੋਕਾਂ ਨੇ ਆਪਣੇ ਪੀਐੱਫ ਖਾਤੇ 'ਚੋਂ ਰਾਸ਼ੀ ਪ੍ਰਾਪਤ ਕੀਤੀ ਸੀ ।

Related Post