ਚੀਨ ਦਾ ਪਸ਼ੂ-ਪਾਲਣ ਪੈਦਾ ਕਰ ਸਕਦਾ ਹੈ ਕੋਰੋਨਾ ਤੋਂ ਵੱਡੀ ਨਵੀਂ ਮੁਸੀਬਤ, ਵਿਗਿਆਨੀ ਵੱਲੋਂ ਚਿਤਾਵਨੀ

By  Panesar Harinder July 20th 2020 04:32 PM

ਬੀਜਿੰਗ - ਇੱਕ ਪਾਸੇ ਕੋਰੋਨਾ ਮਹਾਮਾਰੀ ਨੇ ਸਾਰੀ ਦੁਨੀਆ ਨੂੰ ਸਿਹਤ ਦੇ ਨਾਲ ਨਾਲ ਆਰਥਿਕ ਤੇ ਸਮਾਜਿਕ ਪੱਖ ਤੋਂ ਨਿਢਾਲ ਕੀਤਾ ਹੋਇਆ ਹੈ ਜਿਸ ਦਾ ਇਲਜ਼ਾਮ ਕਥਿਤ ਤੌਰ 'ਤੇ ਚੀਨ 'ਤੇ ਲੱਗਦਾ ਹੈ ਅਤੇ ਹੁਣ ਚੀਨ ਬਾਰੇ ਹੀ ਇੱਕ ਵਿਗਿਆਨੀ ਨੇ ਹੋਰ ਖੁਲਾਸਾ ਕਰਦੇ ਹੋਏ ਦੁਨੀਆ ਭਰ ਦੇ ਦੇਸ਼ਾਂ ਨੂੰ ਚੌਕਸ ਕੀਤਾ ਹੈ। ਦੁਨੀਆ ਦੀ ਪ੍ਰਮੁੱਖ ਵਿਗਿਆਨੀ ਕੇਟ ਬਲੈਸਜੈਕ ਨੇ ਚਿਤਾਵਨੀ ਦਿੱਤੀ ਹੈ ਕਿ ਚੀਨ ਅੰਦਰ ਜਿਸ ਤਰ੍ਹਾਂ ਦੇ ਮਾਹੌਲ 'ਚ ਕੰਮ ਹੋ ਰਿਹਾ ਹੈ ਉਸ ਨਾਲ ਕੋਰੋਨਾ ਨਾਲੋਂ ਵੀ ਖਤਰਨਾਕ ਵਾਇਰਸ ਪੈਦਾ ਹੋ ਸਕਦਾ ਹੈ ਇਨਸਾਨਾਂ ਵਿੱਚ ਫੈਲ ਸਕਦਾ ਹੈ। ਵਰਲਡ ਐਨੀਮਲ ਪ੍ਰੋਟੈਕਸ਼ਨ ਨਾਲ ਕੰਮ ਕਰਨ ਵਾਲੀ ਵਿਗਿਆਨੀ ਕੇਟ ਬਲੈਸਜੈਕ ਨੇ ਕਿਹਾ ਹੈ ਕਿ ਚੀਨ 'ਚ ਪਸ਼ੂ-ਪਾਲਣ ਬੜੇ ਹੀ ਹਮਲਾਵਰ ਢੰਗ ਨਾਲ ਕੀਤਾ ਜਾ ਰਿਹਾ ਹੈ। ਇਸ ਨਾਲ ਪਸ਼ੂਆਂ ਦੀ ਰੋਗਾਣੂਨਾਸ਼ਕ ਪ੍ਰਤੀਰੋਧ (Antibiotic resistance) ਦੇ ਘਟਣ ਦਾ ਖ਼ਤਰਾ ਪੈਦਾ ਹੋ ਰਿਹਾ ਹੈ ਅਤੇ ਨਾਲ-ਨਾਲ ਕੋਰੋਨਾ ਨਾਲੋਂ ਵੀ ਖਤਰਨਾਕ ਵਾਇਰਸ ਦਾ ਜਨਮ ਲੈਣ ਦੀਆਂ ਸੰਭਾਵਨਾਵਾਂ ਵੀ ਵਧਦੀਆਂ ਹਨ।

New trouble from China dangerous than Corona

ਸਿੰਗਾਪੁਰ ਵਿਖੇ ਰਹਿਣ ਵਾਲੀ ਕੇਟ ਬਲੈਸਜੈਕ ਦਾ ਕਹਿਣਾ ਹੈ ਕਿ ਚੀਨ ਬਰਡ ਫ਼ਲੂ ਦੇ ਨਵੇਂ ਦਬਾਅ ਨਾਲ ਜੂਝ ਰਿਹਾ ਹੈ। ਇਸ ਤੋਂ ਇਲਾਵਾ ਇਨਸਾਨ, ਸੂਰ ਅਤੇ ਐਵੀਅਨ ਇਨਫਲੂਐਂਜਾ ਨਾਲ ਮਿਲ ਕੇ ਬਣੇ ਸਵਾਈਨ ਫਲੂ ਦੇ ਮਾਮਲੇ ਵੀ ਚੀਨ ਵਿਚ ਦੇਖੇ ਗਏ ਹਨ। ਇਹ ਸਾਰੇ ਵਾਇਰਸ ਮਿਲ ਕੇ ਖਤਰਨਾਕ ਵਾਇਰਸ ਦਾ ਖਤਰਾ ਪੈਦਾ ਕਰ ਸਕਦੇ ਹਨ। ਵਿਗਿਆਨੀ ਕੇਟ ਬਲੈਸਜੈਕ ਨੇ ਕਿਹਾ ਕਿ ਚੀਨ ਵਿੱਚ ਇਸ ਵੇਲੇ ਮੌਜੂਦ ਸਵਾਈਨ ਫ਼ਲੂ ਵਾਇਰਸ ਵਿੱਚ ਸਮਰੱਥਾ ਹੈ ਕਿ ਉਹ ਇਨਸਾਨ ਦੇ ਗਲੇ ਅਤੇ ਸਾਹ ਪ੍ਰਣਾਲੀ ਨਾਲ ਚਿੰਬੜ ਜਾਵੇ।

New trouble from China dangerous than Corona

ਉੱਪਰ ਦੱਸੇ ਅਨੁਸਾਰ ਚੀਨ ਦੇ ਪਸ਼ੂ-ਪਾਲਣ ਬਾਰੇ ਵਰਨਣ ਕਰਦਿਆਂ ਕੇਟ ਨੇ ਕਿਹਾ ਕਿ ਬੀਤੇ 15 ਸਾਲਾਂ ਵਿੱਚ ਚੀਨ ਅੰਦਰ ਪਸ਼ੂ-ਪਾਲਣ ਦੇ ਢੰਗਾਂ 'ਚ ਤੇਜ਼ੀ ਨਾਲ ਤਬਦੀਲੀ ਆਈ ਹੈ। ਰਵਾਇਤੀ ਦੀ ਥਾਂ ਹੁਣ ਚੀਨ ਅੰਦਰ ਹਮਲਾਵਰ ਪਸ਼ੂ-ਪਾਲਣ ਕੀਤਾ ਜਾ ਰਿਹਾ ਹੈ, ਜਿਸ ਲਈ ਨਿਯਮਾਂ ਦੀ ਪਾਲਣਾ ਵੀ ਨਹੀਂ ਕੀਤੀ ਜਾ ਰਹੀ। ਬਹੁਤ ਥੋੜ੍ਹੀ ਜਗ੍ਹਾ 'ਤੇ ਵੱਡੀ ਗਿਣਤੀ ਵਿੱਚ ਜੀਵਾਂ ਨੂੰ ਤਾੜ ਕੇ ਰੱਖਿਆ ਜਾਂਦਾ ਹੈ ਜਿਸ ਨਾਲ ਪਸ਼ੂਆਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਘੱਟ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਕਿਸੇ ਪਹਿਲੇ ਵਾਇਰਸ ਦਾ ਪ੍ਰਕੋਪ ਵਧ ਸਕਦਾ ਹੈ ਜਾਂ ਨਵੇਂ ਵਾਇਰਸ ਦੀ ਉਤਪਤੀ ਹੋ ਸਕਦੀ ਹੈ। ਨਾਲ ਹੀ ਅਜਿਹੇ ਫਾਰਮਾਂ ਤੋਂ ਨਿੱਕਲਣ ਵਾਲਾ ਕਚਰਾ ਇਨਸਾਨਾਂ ਲਈ ਬਹੁਤ ਖ਼ਤਰੇ ਪੈਦਾ ਕਰ ਸਕਦਾ ਹੈ। ਚੀਨ ਦੁਨੀਆ ਭਰ 'ਚ ਸੂਰ ਦੇ ਮਾਸ ਦਾ ਸਭ ਤੋਂ ਵੱਡਾ ਉਤਪਾਦਕ ਹੈ ਜਦਕਿ ਚਿਕਨ ਦੇ ਉਤਪਾਦਨ ਦੇ ਮਾਮਲੇ ਵਿੱਚ ਵੀ ਉਹ ਦੁਨੀਆ ਵਿੱਚ ਦੂਜੇ ਨੰਬਰ 'ਤੇ ਹੈ।

New trouble from China dangerous than Corona

Related Post