ਨਿਊਜ਼ੀਲੈਂਡ 'ਚ ਦੋ ਮਸਜਿਦਾਂ 'ਤੇ ਗੋਲੀਬਾਰੀ ਮਗਰੋਂ ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਵਿਚਕਾਰ ਸ਼ਨੀਵਾਰ ਨੂੰ ਹੋਣ ਵਾਲਾ ਟੈਸਟ ਮੈਚ ਰੱਦ

By  Shanker Badra March 15th 2019 10:28 AM -- Updated: March 15th 2019 10:38 AM

ਨਿਊਜ਼ੀਲੈਂਡ 'ਚ ਦੋ ਮਸਜਿਦਾਂ 'ਤੇ ਗੋਲੀਬਾਰੀ ਮਗਰੋਂ ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਵਿਚਕਾਰ ਸ਼ਨੀਵਾਰ ਨੂੰ ਹੋਣ ਵਾਲਾ ਟੈਸਟ ਮੈਚ ਰੱਦ:ਨਿਊਜ਼ੀਲੈਂਡ : ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਵਿਖੇ ਕੱਲ ਦੁਪਹਿਰ ਦੀ ਨਮਾਜ ਵੇਲੇ 2 ਮਸਜਿਦਾਂ ਅਲ-ਨੂਰ ਮਸਜਿਦ ਅਤੇ ਲਿਨਵੁੱਡ ਐਵਿਨਿਊ ਦੀ ਮਸਜਿਦ ਉਤੇ ਹਮਲਾ ਕੀਤਾ ਗਿਆ ਹੈ।ਇਸ ਦੇ ਨਾਲ ਹੀ ਓਥੇ ਦੋਵੇਂ ਮਸਜਿਦਾਂ ‘ਚ ਗੋਲੀਬਾਰੀ ਕੀਤੀ ਗਈ ਹੈ।ਜਿਸ ‘ਚ ਕਈ ਲੋਕਾਂ ਦੇ ਜ਼ਖਮੀ ਅਤੇ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।ਇਸ ਘਟਨਾ ਤੋਂ ਬਾਅਦ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲਾ ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਵਿਚਕਾਰ ਟੈਸਟ ਮੈਚ ਰੱਦ ਕੀਤਾ ਗਿਆ ਹੈ।

New Zealand Mosques firing After New Zealand-Bangladesh Test cricket match Cancel ਨਿਊਜ਼ੀਲੈਂਡ 'ਚ ਦੋ ਮਸਜਿਦਾਂ 'ਤੇ ਗੋਲੀਬਾਰੀ ਮਗਰੋਂ ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਵਿਚਕਾਰ ਸ਼ਨੀਵਾਰ ਨੂੰ ਹੋਣ ਵਾਲਾ ਟੈਸਟ ਮੈਚ ਰੱਦ

ਬੰਗਲਾਦੇਸ਼ ਦੀ ਕ੍ਰਿਕਟ ਟੀਮ ਅਲ-ਨੂਰ ਮਸਜਿਦ ਪਹੁੰਚੀ ਹੀ ਸੀ ਕਿ ਇਹ ਘਟਨਾ ਵਾਪਰ ਗਈ ਹੈ।ਇਸ ਹਾਦਸੇ ਦੌਰਾਨ ਉਥੇ ਬੰਗਲਾਦੇਸ਼ ਕ੍ਰਿਕਟ ਟੀਮ ਦੇ ਖਿਡਾਰੀ ਵੀ ਮੌਜੂਦ ਸਨ।ਬੰਗਲਾਦੇਸ਼ ਕ੍ਰਿਕਟ ਟੀਮ ਦੇ ਖਿਡਾਰੀ ਤਮੀਮ ਇਕਬਾਲ ਨੇ ਟਵੀਟ ਕਰ ਕਿਹਾ ਕਿ “ਗੋਲੀਬਾਰੀ ‘ਚ ਪੂਰੀ ਟੀਮ ਵਾਲ-ਵਾਲ ਬਚ ਗਈ, ਬੇਹੱਦ ਡਰਾਵਣਾ ਅਨੁਭਵ ਸੀ”

New Zealand Mosques firing After New Zealand-Bangladesh Test cricket match Cancel ਨਿਊਜ਼ੀਲੈਂਡ 'ਚ ਦੋ ਮਸਜਿਦਾਂ 'ਤੇ ਗੋਲੀਬਾਰੀ ਮਗਰੋਂ ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਵਿਚਕਾਰ ਸ਼ਨੀਵਾਰ ਨੂੰ ਹੋਣ ਵਾਲਾ ਟੈਸਟ ਮੈਚ ਰੱਦ

ਇਸ ਘਟਨਾ ਨੂੰ ਲੈ ਕੇ ਬੰਗਲਾਦੇਸ਼ ਕ੍ਰਿਕਟ ਟੀਮ ਦੇ ਇਕ ਖਿਡਾਰੀ ਮੁਹੰਮਦ ਇਸਲਾਮ ਨੇ ਟਵੀਟ ਕੀਤਾ ਹੈ।ਇਸਲਾਮ ਨੇ ਲਿਖਿਆ,”ਬੰਗਲਾਦੇਸ਼ ਦੀ ਟੀਮ ਹੇਗਲੇ ਪਾਰਕ ਨੇੜੇ ਮਸਜਿਦ ਤੋਂ ਬਾਹਰ ਨਿਕਲ ਆਈ, ਜਿੱਥੇ ਸਰਗਰਮ ਬੰਦੂਕਧਾਰੀ ਮੌਜੂਦ ਸੀ।

-PTCNews

Related Post