ਨਿਊਜ਼ੀਲੈਂਡ 'ਚ ਦੋ ਮਸਜਿਦਾਂ 'ਤੇ ਗੋਲੀਬਾਰੀ ਮਗਰੋਂ 9 ਭਾਰਤੀ ਲਾਪਤਾ , ਹੁਣ ਤੱਕ 49 ਦੀ ਮੌਤ

By  Shanker Badra March 16th 2019 09:16 AM

ਨਿਊਜ਼ੀਲੈਂਡ 'ਚ ਦੋ ਮਸਜਿਦਾਂ 'ਤੇ ਗੋਲੀਬਾਰੀ ਮਗਰੋਂ 9 ਭਾਰਤੀ ਲਾਪਤਾ , ਹੁਣ ਤੱਕ 49 ਦੀ ਮੌਤ:ਨਿਊਜ਼ੀਲੈਂਡ : ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ 'ਤੇ ਅਣਪਛਾਤੇ ਹਮਲਾਵਰਾਂ ਵੱਲੋਂ ਕੀਤੀ ਗੋਲ਼ੀਬਾਰੀ ਵਿੱਚ ਮੌਤਾਂ ਦੀ ਗਿਣਤੀ 49 ਤੱਕ ਪਹੁੰਚ ਗਈ ਹੈ।

New Zealand Two mosques shootout After 9 Indian missing ਨਿਊਜ਼ੀਲੈਂਡ 'ਚ ਦੋ ਮਸਜਿਦਾਂ 'ਤੇ ਗੋਲੀਬਾਰੀ ਮਗਰੋਂ 9 ਭਾਰਤੀ ਲਾਪਤਾ , ਹੁਣ ਤੱਕ 49 ਦੀ ਮੌਤ

ਇਸ ਵਿਚ ਹਮਲੇ ਤੋਂ ਬਾਅਦ ਭਾਰਤੀ ਮੂਲ ਦੇ 9 ਲੋਕ ਲਾਪਤਾ ਹੋ ਗਏ ਹਨ।ਨਿਊਜ਼ੀਲੈਂਡ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੀਵ ਕੋਹਲੀ ਨੇ ਟਵੀਟ ਕਰ ਇਹ ਜਾਣਕਾਰੀ ਦਿੱਤੀ ਹੈ ਅਤੇ ਲਾਪਤਾ ਭਾਰਤੀਆਂ ਦੀ ਭਾਲ ਕੀਤੀ ਜਾ ਰਹੀ ਹੈ।ਅਜੇ ਇਨ੍ਹਾਂ 9 ਭਾਰਤੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।

New Zealand Two mosques shootout After 9 Indian missing ਨਿਊਜ਼ੀਲੈਂਡ 'ਚ ਦੋ ਮਸਜਿਦਾਂ 'ਤੇ ਗੋਲੀਬਾਰੀ ਮਗਰੋਂ 9 ਭਾਰਤੀ ਲਾਪਤਾ , ਹੁਣ ਤੱਕ 49 ਦੀ ਮੌਤ

ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਚ ਸ਼ੁੱਕਰਵਾਰ ਨੂੰ ਦੋ ਮਸਜਿਦਾਂ ਅਲ-ਨੂਰ ਮਸਜਿਦ ਅਤੇ ਲਿਨਵੁੱਡ ਐਵਿਨਿਊ ਦੀ ਮਸਜਿਦ ਵਿੱਚ ਕੁਝ ਹਮਲਾਵਰਾਂ ਨੇ ਫਾਇਰਿੰਗ ਕਰ ਦਿੱਤੀ, ਜਿਸ ਕਾਰਨ 49 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ ਹਨ।ਇਨ੍ਹਾਂ ਜ਼ਖਮੀਆਂ ਵਿਚੋਂ 20 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਇਸ ਤੋਂ ਬਾਅਦ ਪੁਲਿਸ ਨੇ ਨਿਊਜ਼ੀਲੈਂਡ 'ਚ ਸਾਰੀਆਂ ਮਸਜਿਦਾਂ ਨੂੰ ਬੰਦ ਰੱਖਣ ਲਈ ਕਿਹਾ ਹੈ।ਨਿਊਜ਼ੀਲੈਂਡ ਪੁਲਿਸ ਨੇ ਇਸ ਮਾਮਲੇ ਵਿੱਚ 4 ਵਿਅਕਤੀਆਂ ਨੂੰ ਕਾਬੂ ਵੀ ਕਰ ਲਿਆ ਹੈ।

New Zealand Two mosques shootout After 9 Indian missing ਨਿਊਜ਼ੀਲੈਂਡ 'ਚ ਦੋ ਮਸਜਿਦਾਂ 'ਤੇ ਗੋਲੀਬਾਰੀ ਮਗਰੋਂ 9 ਭਾਰਤੀ ਲਾਪਤਾ , ਹੁਣ ਤੱਕ 49 ਦੀ ਮੌਤ

ਇਸ ਗੋਲੀਬਾਰੀ ਵਿਚ ਬੰਗਲਾਦੇਸ਼ ਦੀ ਕ੍ਰਿਕਟ ਟੀਮ ਦੇ ਖਿਡਾਰੀ ਵਾਲ ਵਾਲ ਬਚ ਗਏ ਹਨ ਕਿਉਂਕਿ ਗੋਲੀਬਾਰੀ ਦੇ ਸਮੇਂ ਬੰਗਲਾਦੇਸ਼ ਦੀ ਕ੍ਰਿਕਟ ਟੀਮ ਵੀ ਮਸਜਿਦ ਵਿਚ ਹੀ ਸੀ।ਇਸ ਦੌਰਾਨ ਸਮਾਂ ਰਹਿੰਦਿਆਂ ਟੀਮ ਨੂੰ ਸੁਰੱਖਿਅਤ ਕੱਢ ਲਿਆ ਗਿਆ ਸੀ।ਇਸ ਦੌਰਾਨ ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਸ਼ਹਿਰ ਵਿਚ ਹਮਲਾਵਰ ਅਜੇ ਵੀ ਸਰਗਰਮ ਹਨ।

-PTCNews

Related Post