ਜਦੋਂ ਬੁਲਟ 'ਤੇ ਆਈ ਦੁਲਹਨ ਦੀ ਡੋਲੀ ਤਾਂ ਦੇਖਦੇ ਰਹਿ ਗਏ ਲੋਕ, ਇਲਾਕੇ 'ਚ ਖ਼ੂਬ ਚਰਚਾ

By  Shanker Badra October 29th 2020 04:58 PM

ਜਦੋਂ ਬੁਲਟ 'ਤੇ ਆਈ ਦੁਲਹਨ ਦੀ ਡੋਲੀ ਤਾਂ ਦੇਖਦੇ ਰਹਿ ਗਏ ਲੋਕ, ਇਲਾਕੇ 'ਚ ਖ਼ੂਬ ਚਰਚਾ:ਸ਼ੇਰਪੁਰ : ਪੰਜਾਬ ‘ਚ ਜਿਥੇ ਵਿਆਹ ਸਮਾਗਮਾਂ ‘ਤੇ ਲੱਖਾਂ ਕਰੋੜਾਂ ਰੁਪਏ ਖਰਚ ਕਰਕੇ ਆਪਣੀ ਬੱਲੇ ਬੱਲੇ ਕਰਵਾਉਣ ਦੀ ਹੋੜ ਲੱਗੀ ਹੋਈ ਹੈ। ਉਥੇ ਹੀ ਜ਼ਿਲ੍ਹਾ ਸੰਗਰੂਰ ਦੇ ਪਿੰਡ ਘਨੌਰੀ ਕਲਾਂ ਵਿਖੇ ਇੱਕ ਨੌਜਵਾਨ ਨੇ ਵੱਖਰੀ ਮਿਸਾਲ ਪੈਦਾ ਕੀਤੀ ਹੈ। ਜਿੱਥੇ ਹਰਦੀਪ ਸਿੰਘ ਤੇ ਪਿੰਡ ਸਤੌਜ ਦੀ ਗੁਰਪ੍ਰੀਤ ਕੌਰ ਦਾ ਵਿਆਹ ਬਿਨ੍ਹਾਂ ਦਾਜ ਦੇ ਸਾਡੇ ਤਰੀਕੇ ਨਾਲ ਹੋਇਆ ਹੈ।

Newly bride dolly on bullet in Punjab , got married without dowry ਜਦੋਂ ਬੁਲਟ 'ਤੇ ਆਈ ਦੁਲਹਨ ਦੀ ਡੋਲੀ ਤਾਂ ਦੇਖਦੇ ਰਹਿ ਗਏ ਲੋਕ, ਇਲਾਕੇ 'ਚ ਖ਼ੂਬ ਚਰਚਾ

ਇਹ ਵੀ ਪੜ੍ਹੋ :GNA ਦੇ ਮਾਲਕ ਦੇ ਬੇਟੇ ਗੁਰਿੰਦਰ ਸਿੰਘ ਨੇ ਰਿਵਾਲਵਰ ਨਾਲ ਖ਼ੁਦ ਨੂੰ ਮਾਰੀ ਗ਼ੋਲੀ , ਹਸਪਤਾਲ 'ਚ ਹੋਈ ਮੌਤ

ਮਿਲੀ ਜਾਣਕਾਰੀ ਅਨੁਸਾਰ ਪਿੰਡ ਘਨੌਰੀ ਕਲਾਂ ਦੇ ਮਰਹੂਮ ਨਿਹਾਲ ਸਿੰਘ ਦੇ ਛੋਟੇ ਬੇਟੇ ਹਰਦੀਪ ਸਿੰਘ ਉਰਫ਼ ਮੋਟੂ ਦਾ ਵਿਆਹ ਜਦੋਂ ਪਰਿਵਾਰਕ ਮੈਂਬਰਾਂ ਨੇ ਪਿੰਡ ਸਤੌਜ ਦੀ ਗੁਰਪ੍ਰੀਤ ਕੌਰ ਨਾਲ ਤੈਅ ਕੀਤਾ ਤਾਂ ਹਰਦੀਪ ਨੇ ਬਿਨ੍ਹਾਂ ਦਾਜ-ਦਹੇਜ ਦੇ ਵਿਆਹ ਕਰਵਾਉਣ ਸਬੰਧੀ ਆਪਣੇ ਘਰਦਿਆਂ ਨੂੰ ਕਿਹਾ ,ਜੋ ਇਸ ਵੇਲੇ ਚਰਚਾ 'ਚ ਬਣਿਆ ਹੋਇਆ ਹੈ।

Newly bride dolly on bullet in Punjab , got married without dowry ਜਦੋਂ ਬੁਲਟ 'ਤੇ ਆਈ ਦੁਲਹਨ ਦੀ ਡੋਲੀ ਤਾਂ ਦੇਖਦੇ ਰਹਿ ਗਏ ਲੋਕ, ਇਲਾਕੇ 'ਚ ਖ਼ੂਬ ਚਰਚਾ

ਹਰਦੀਪ ਸਿੰਘ ਮੁਤਾਬਕ ਬਰਾਤ ਵਿੱਚ ਸਿਰਫ਼ ਚਾਰ ਬਰਾਤੀ ਇਕ ਗੱਡੀ ਵਿਚ ਗਏ ਸਨ ਜਦੋਂ ਕਿ ਉਹ ਖੁਦ ਬੁਲਟ 'ਤੇ ਗਿਆ ਸੀ। ਗੁਰਦੁਆਰਾ ਸਾਹਿਬ ਵਿਖੇ ਅਨੰਦ ਕਾਰਜ ਕਰਵਾਉਣ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਆਪਣੇ ਮੋਟਰਸਾਈਕਲ 'ਤੇ ਹੀ ਘਰ ਲੈ ਆਇਆ। ਲਾੜੇ ਨੇ ਦੱਸਿਆ ਕਿ ਉਸਨੇ ਸਹੁਰੇ ਪਰਿਵਾਰ ਤੋਂ ਲਾੜੀ ਤੋਂ ਇਲਾਵਾ ਕੁੱਝ ਵੀ ਨਹੀਂ ਲਿਆ।

ਇਹ ਵੀ ਪੜ੍ਹੋ :ਬਠਿੰਡਾ : DSP ਨੂੰ ASI ਦੀ ਪਤਨੀ ਨਾਲ ਜਬਰ -ਜ਼ਿਨਾਹ ਕਰਨ ਦੇ ਮਾਮਲੇ ਵਿੱਚ ਕੀਤਾ ਗ੍ਰਿਫ਼ਤਾਰ

Newly bride dolly on bullet in Punjab , got married without dowry ਜਦੋਂ ਬੁਲਟ 'ਤੇ ਆਈ ਦੁਲਹਨ ਦੀ ਡੋਲੀ ਤਾਂ ਦੇਖਦੇ ਰਹਿ ਗਏ ਲੋਕ, ਇਲਾਕੇ 'ਚ ਖ਼ੂਬ ਚਰਚਾ

ਦੱਸ ਦੇਈਏ ਕਿ ਲਾੜੇ ਹਰਦੀਪ ਸਿੰਘ ਦੀ ਵਿਦਿਅਕ ਯੋਗਤਾ ਅੰਡਰ ਮੈਟ੍ਰਿਕ ਤੇ ਉਸਦੀ ਪਤਨੀ ਦੀ ਵਿਦਿਅਕ ਯੋਗਤਾ ਐੱਮ.ਐੱਸ.ਸੀ. ਦੱਸੀ ਜਾ ਰਹੀ ਹੈ ਅਤੇ ਆਈਲੈਟਸ ਵਿਚੋਂ ਵੀ ਚੰਗੇ ਬੈਂਡ ਪ੍ਰਾਪਤ ਹਨ। ਹਰਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਵਿਦੇਸ਼ ਜਾਣ ਦਾ ਇਛੁੱਕ ਨਹੀਂ ਹੈ। ਇਸ ਨੌਜਵਾਨ ਨੇ ਸਮਾਜ ‘ਚ ਵੱਖਰੀ ਮਿਸਾਲ ਪੇਸ਼ ਕਰਕੇ ਉਹਨਾਂ ਲੋਕਾਂ ਦੇ ਮੂੰਹ ‘ਤੇ ਕਰਾਰੀ ਚਪੇੜ ਮਾਰੀ ਜੋ ਵਿਆਹਾਂ ‘ਚ ਲੱਖਾਂ ਕਰੋੜਾਂ ਦਾ ਖਰਚਾ ਕਰ ਆਪਣੇ ਸਿਰ ‘ਤੇ ਕਰਜ਼ੇ ਦਾ ਭਾਰ ਪਾ ਲੈਂਦੇ ਹਨ।

-PTCNews

Related Post