Operation Sindoor ਦੌਰਾਨ ਫੌਜ ਦੀ ਸੇਵਾ ਕਰਨ ਵਾਲੇ ਬੱਚੇ ਨੂੰ ਬਾਲ ਰਾਸ਼ਟਰੀ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ

Ferozepur News : ਮਈ 2025 ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਪੈਦਾ ਹੋਏ ਜੰਗੀ ਤਣਾਅ ਦੌਰਾਨ ਸਰਹੱਦੀ ਖੇਤਰ ਮਮਦੋਟ ਦੇ ਪਿੰਡ ਤਰਾਂ ਵਾਲੀ ਵਿਖੇ ਫੌਜ ਨੇ ਖੇਤਾਂ ਵਿੱਚ ਆਪਣਾ ਟਿਕਾਣਾ ਬਣਾਇਆ ਹੋਇਆ ਸੀ, ਜਿਸ ਦੌਰਾਨ 10 ਸਾਲਾ ਬੱਚਾ ਸ਼ਰਵਨ ਸਿੰਘ ਦਿਨ ਰਾਤ ਫੌਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਡਟਿਆ ਰਿਹਾ। ਘਰ ਦੇ ਨੇੜੇ ਫੌਜ ਦਾ ਟਿਕਾਣਾ ਹੋਣ ਕਰਕੇ ਦਿਨ ਰਾਤ ਉਹ ਚਾਹ ਪਾਣੀ ਲੱਸੀ ਅਤੇ ਬਰਫ ਤੋਂ ਇਲਾਵਾ ਘਰ ਦੀਆਂ ਪੈਦਾ ਕੀਤੀਆਂ ਹੋਈਆਂ ਸਬਜ਼ੀਆਂ ਆਦੀ ਫੌਜ ਦੀ ਸੇਵਾ ਵਿੱਚ ਲਿਜਾਂਦਾ ਰਿਹਾ

By  Shanker Badra December 25th 2025 05:13 PM

Ferozepur News : ਮਈ 2025 ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਪੈਦਾ ਹੋਏ ਜੰਗੀ ਤਣਾਅ ਦੌਰਾਨ ਸਰਹੱਦੀ ਖੇਤਰ ਮਮਦੋਟ ਦੇ ਪਿੰਡ ਤਰਾਂ ਵਾਲੀ ਵਿਖੇ ਫੌਜ ਨੇ ਖੇਤਾਂ ਵਿੱਚ ਆਪਣਾ ਟਿਕਾਣਾ ਬਣਾਇਆ ਹੋਇਆ ਸੀ, ਜਿਸ ਦੌਰਾਨ 10 ਸਾਲਾ ਬੱਚਾ ਸ਼ਰਵਨ ਸਿੰਘ ਦਿਨ ਰਾਤ ਫੌਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਡਟਿਆ ਰਿਹਾ। ਘਰ ਦੇ ਨੇੜੇ ਫੌਜ ਦਾ ਟਿਕਾਣਾ ਹੋਣ ਕਰਕੇ ਦਿਨ ਰਾਤ ਉਹ ਚਾਹ ਪਾਣੀ ਲੱਸੀ ਅਤੇ ਬਰਫ ਤੋਂ ਇਲਾਵਾ ਘਰ ਦੀਆਂ ਪੈਦਾ ਕੀਤੀਆਂ ਹੋਈਆਂ ਸਬਜ਼ੀਆਂ ਆਦੀ ਫੌਜ ਦੀ ਸੇਵਾ ਵਿੱਚ  ਲਿਜਾਂਦਾ ਰਿਹਾ। 

ਗਰਮੀ ਦੇ ਦਿਨਾਂ ਵਿੱਚ ਫੌਜ ਨੇ ਉਸ ਦੀ ਸੇਵਾ ਭਾਵ ਅਤੇ ਮਿਲਵਰਤਨ ਦੇਖ ਕੇ ਉਸਨੂੰ ਬਹਾਦਰ ਬੱਚਿਆਂ ਲਈ ਇੱਕ ਉਦਾਹਰਨ ਦੇ ਤੌਰ 'ਤੇ ਸਨਮਾਨ ਵੀ ਕੀਤਾ। ਉਸ ਤੋਂ ਬਾਅਦ ਘਰ ਦੀ ਸਥਿਤੀ ਨੂੰ ਵੇਖਦਿਆਂ ਫੌਜ ਦੇ ਆਲ੍ਹਾ ਅਧਿਕਾਰੀਆਂ ਨੇ ਬੱਚੇ ਨੂੰ ਗੋਦ ਲੈ ਕੇ ਸਰਕਾਰੀ ਸਕੂਲ ਪੜਨ ਦੀ ਬਜਾਏ ਕਿਸੇ ਸ਼ਹਿਰੀ ਸਕੂਲ ਵਿੱਚ ਪੜਨ ਦੀ ਸਿਫਾਰਸ਼ ਵੀ ਕੀਤੀ ਅਤੇ ਮੰਦੋੜ ਦੇ ਨਿੱਜੀ ਸਕੂਲ ਵਿੱਚ ਉਸ ਦਾ ਦਾਖਲਾ ਕਰਵਾਇਆ ਦਿੱਤਾ। 

ਜਦੋਂ ਖਬਰ ਮੀਡੀਆ ਤੱਕ ਪਹੁੰਚੀ ਤਾਂ ਉਸ ਦੇ ਜਜ਼ਬੇ ਨੂੰ ਦੇਖ ਕੇ ਫੌਜ ਦੇ ਆਹਲਾ ਅਧਿਕਾਰੀਆਂ ਨੇ ਉਸ ਦਾ ਨਾਮ 26 ਦਸੰਬਰ ਨੂੰ ਹੋਣ ਵਾਲੇ ਬਾਲ ਰਾਸ਼ਟਰੀ ਦਿਵਸ ਮੌਕੇ ਪੁਰਸਕਾਰ ਲਈ ਚੋਣ ਕੀਤੀ, ਜਿਸ ਨੂੰ ਅੱਜ ਸਵੇਰੇ ਜਿਲਾ ਪ੍ਰਸ਼ਾਸਨ ਅਤੇ ਫੌਜ ਦੇ ਅਧਿਕਾਰੀਆਂ ਵੱਲੋਂ ਵਿਸ਼ੇਸ਼ ਗੱਡੀ ਰਾਹੀਂ ਅੰਮ੍ਰਿਤਸਰ ਏਅਰਪੋਰਟ 'ਤੇ ਲਿਜਾਇਆ ਗਿਆ ਤੇ ਉਸ ਤੋਂ ਬਾਅਦ ਦਿੱਲੀ ਲਈ ਰਵਾਨਾ ਹੋ ਜਾਣਗੇ। 

ਘਰ ਵਿੱਚ ਬੈਠੀ ਮਾਂ ਵੀ ਅੱਜ ਖੁਸ਼ੀ ਦੇ ਭੁੱਲੇ ਨਹੀਂ ਸਮਾ ਰਹੀ। ਉਸ ਨੇ ਦੱਸਿਆ ਕਿ ਇਹ ਇਕ ਪੰਜਾਬ ਵਿੱਚ ਸਾਡਾ ਪਹਿਲਾ ਬੱਚਾ ਬਾਲ ਪੁਰਸਕਾਰ ਲਈ ਚੁਣਿਆ ਗਿਆ ਹੈ ਅਤੇ ਸਾਡੇ ਲਈ ਫਖਰ ਵਾਲੀ ਗੱਲ ਹੈ। ਬੱਚੇ ਦੀ ਸੇਵਾ ਭਾਵ ਅਤੇ ਜਜ਼ਬੇ ਨੇ ਉਹਨਾਂ ਦਾ ਅੱਜ ਕੱਦ ਕਾਠ ਹੋਰ ਉੱਚਾ ਕੀਤਾ ਹੈ। ਮਾਸੂਮ ਬੱਚੇ ਸ਼ਰਮਨ ਦੀ ਤਾਈ ਅਤੇ ਵੱਡੀ ਭੈਣ ਤੋਂ ਇਲਾਵਾ ਦਾਦੇ ਨੇ ਵੀ ਖੁਸ਼ੀ ਜਾਹਰ ਕਰਦਿਆਂ ਫੌਜ ਦੇ ਆਹਲਾ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ। 

Related Post