Nepal ਸਰਹੱਦ ਨੇੜੇ ਵੱਡਾ ਹਾਦਸਾ ,ਬਰਾਤੀਆਂ ਨਾਲ ਭਰੀ ਬੱਸ ਡੂੰਘੀ ਖੱਡ ਚ ਡਿੱਗੀ ,13 ਬਰਾਤੀਆਂ ਦੀ ਮੌਤ, 34 ਜ਼ਖਮੀ

Uttrakhand Bus Accident : ਭਾਰਤ ਦੀ ਸਰਹੱਦ ਨਾਲ ਲੱਗਦੇ ਨੇਪਾਲ ਦੇ ਬੈਤਾਡੀ ਵਿੱਚ ਬਰਾਤੀਆਂ ਨਾਲ ਭਰੀ ਬੱਸ ਹਾਦਸਾਗ੍ਰਸਤ ਹੋ ਗਈ ਹੈ। ਇਸ ਹਾਦਸੇ ਵਿੱਚ 13 ਬਰਾਤੀਆਂ ਦੀ ਮੌਤ ਹੋ ਗਈ ਹੈ ਅਤੇ 34 ਜ਼ਖਮੀ ਹੋ ਗਏ ਹਨ। ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ

By  Shanker Badra February 6th 2026 03:32 PM -- Updated: February 6th 2026 03:41 PM

Uttrakhand Bus Accident : ਭਾਰਤ ਦੀ ਸਰਹੱਦ ਨਾਲ ਲੱਗਦੇ ਨੇਪਾਲ ਦੇ ਬੈਤਾਡੀ ਵਿੱਚ ਵੀਰਵਾਰ ਦੇਰ ਰਾਤ ਬਰਾਤੀਆਂ ਨਾਲ ਭਰੀ ਬੱਸ ਹਾਦਸਾਗ੍ਰਸਤ ਹੋ ਗਈ ਹੈ। ਇਸ ਹਾਦਸੇ ਵਿੱਚ 13 ਬਰਾਤੀਆਂ ਦੀ ਮੌਤ ਹੋ ਗਈ ਹੈ ਅਤੇ 34 ਜ਼ਖਮੀ ਹੋ ਗਏ ਹਨ। ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਘਟਨਾ ਸਥਾਨ 'ਤੇ ਹਫੜਾ-ਦਫੜੀ ਮਚ ਗਈ। ਰਾਤ ਦੇ ਸਮੇਂ ਬਚਾਅ ਕਾਰਜਾਂ 'ਚ ਰੁਕਾਵਟ ਆਈ ਪਰ ਨੇਪਾਲ ਆਰਮਡ ਪੁਲਿਸ ਫੋਰਸ, ਪੁਲਿਸ ਅਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਰਾਹਤ ਅਤੇ ਬਚਾਅ ਕਾਰਜ ਦੇਰ ਰਾਤ ਤੱਕ ਜਾਰੀ ਰਹੇ।

ਜਾਣਕਾਰੀ ਅਨੁਸਾਰ ਵੀਰਵਾਰ ਰਾਤ ਨੂੰ ਬੱਸ ਬੈਤਾਡੀ ਜ਼ਿਲ੍ਹੇ ਦੇ ਪੁਰਚੁਨੀ ਨਗਰਪਾਲਿਕਾ-7 ਦੇ ਭਾਵਨੇ ਪਿੰਡ ਤੋਂ ਦੁਲਹਨ ਨੂੰ ਲੈ ਕੇ ਬਝੰਗ ਜ਼ਿਲ੍ਹੇ ਦੇ ਸੁਨਕੁਰਾ ਜਾ ਰਹੀ ਸੀ। ਪੁਰਚੁਨੀ ਵਿੱਚ ਬਡਗਾਓਂ ਮੋੜ 'ਤੇ ਚੜ੍ਹਦੇ ਸਮੇਂ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਇੱਕ ਡੂੰਘੀ ਖੱਡ ਵਿੱਚ ਡਿੱਗ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਸਿੱਧੀ ਖੱਡ ਵਿੱਚ ਜਾ ਡਿੱਗੀ।

ਬੈਤਾਡੀ ਜ਼ਿਲ੍ਹਾ ਪੁਲਿਸ ਦਫ਼ਤਰ ਦੇ ਬੁਲਾਰੇ ਪੁਲਿਸ ਇੰਸਪੈਕਟਰ ਬਲਦੇਵ ਬਾਡੂ ਨੇ ਕਿਹਾ ਕਿ ਵਿਆਹ ਵਿੱਚ ਸ਼ਾਮਲ 6 ਮਹਿਮਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੰਜ ਹੋਰ ਜ਼ਖਮੀਆਂ ਦੀ ਦਦੇਲਧੁਰਾ ਹਸਪਤਾਲ ਵਿੱਚ ਅਤੇ ਦੋ ਹੋਰਾਂ ਦੀ ਕੋਟੀਲਾ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਵਿੱਚ ਬਝੰਗ ਅਤੇ ਬੈਤਾਡੀ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਦੇ ਪੁਰਸ਼, ਔਰਤਾਂ ਅਤੇ ਇੱਕ ਨਾਬਾਲਗ ਸ਼ਾਮਲ ਹੈ।

ਪੁਲਿਸ ਦੇ ਅਨੁਸਾਰ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੱਸ ਆਪਣੀ ਸਮਰੱਥਾ ਤੋਂ ਵੱਧ ਬਰਾਤੀਆਂ ਨੂੰ ਲੈ ਕੇ ਜਾ ਰਹੀ ਸੀ, ਜਿਸ ਕਾਰਨ ਬੱਸ ਉੱਪਰ ਨਹੀਂ ਚੜ ਸਕੀ ਅਤੇ ਖੱਡ ਵਿੱਚ ਡਿੱਗ ਗਈ। ਪੁਲਿਸ ਨੇ ਬੱਸ ਡਰਾਈਵਰ, ਵਰਿੰਦਰ ਬੁੱਢਾ, ਜੋ ਕਿ ਕੰਚਨਪੁਰ ਜ਼ਿਲ੍ਹੇ ਦੇ ਭੀਮਦੱਤਾ ਨਗਰਪਾਲਿਕਾ-7 ਦਾ ਰਹਿਣ ਵਾਲਾ ਹੈ, ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਹਾਦਸੇ ਵਿੱਚ ਜ਼ਖਮੀਆਂ ਦਾ ਦਦੇਲਧੁਰਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਗੰਭੀਰ ਰੂਪ ਵਿੱਚ ਜ਼ਖਮੀ ਹੋਏ ਪੰਜ ਲੋਕਾਂ ਨੂੰ ਧਨਗੜ੍ਹੀ ਲਿਜਾਇਆ ਗਿਆ ਹੈ। ਪੁਲਿਸ ਦੇ ਅਨੁਸਾਰ ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ।


Related Post