'ਪੂਰੀ ਦੁਨੀਆ ਲਈ ਹਮੇਸ਼ਾ ਲਈ ਖੋਲ੍ਹ ਰਿਹਾ ਹਾਂ Strait of Hormuz...', ਰਾਸ਼ਟਰਪਤੀ ਟਰੰਪ ਦਾ ਨਵਾਂ ਐਲਾਨ, ਕਿਹਾ - ਚੀਨ ਬਹੁਤ ਖੁਸ਼ ਹੋਵੇਗਾ
Strait of Hormuz 'ਤੇ ਲੰਘੇ ਦਿਨ ਚੀਨ ਦੀ ਚੇਤਾਵਨੀ ਤੋਂ ਤੁਰੰਤ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump) ਨੇ ਅਮਰੀਕੀ ਫੌਜ (US Army) ਵੱਲੋਂ ਬਲਾਕ ਕੀਤੇ ਇਸ ਰਸਤੇ ਨੂੰ ਖੋਲ੍ਹਣ ਦਾ ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਆਪਣੇ ਟਰੁੱਥ ਸੋਸ਼ਲ 'ਤੇ ਇਸ ਸਬੰਧੀ ਨਵੀਂ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ।
ਅਮਰੀਕੀ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਕਿਹਾ ਕਿ ਚੀਨੀ (China) ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਬੀਜਿੰਗ ਈਰਾਨ ਨੂੰ ਹਥਿਆਰਾਂ ਦੀ ਸਪਲਾਈ ਨਹੀਂ ਕਰ ਰਿਹਾ ਕਰੇਗਾ। ਟਰੰਪ ਨੇ ਫੌਕਸ ਬਿਜ਼ਨਸ ਨੈਟਵਰਕ ਨਾਲ ਇੱਕ ਇੰਟਰਵਿਊ ਵਿੱਚ ਕਿਹਾ,"ਮੈਂ ਉਨ੍ਹਾਂ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਵਿੱਚ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ ਗਿਆ ਸੀ ਅਤੇ ਉਨ੍ਹਾਂ ਨੇ ਮੈਨੂੰ ਇੱਕ ਪੱਤਰ ਲਿਖਿਆ ਸੀ ਕਿ, ਅਸਲ ਵਿੱਚ, ਉਹ ਅਜਿਹਾ ਨਹੀਂ ਕਰ ਰਹੇ ਹਨ।"
ਪੋਸਟ 'ਚ ਅਮਰੀਕੀ ਰਾਸ਼ਟਰਪਤੀ ਨੇ ਕੀ ਕਿਹਾ ?
ਉਧਰ, ਹੁਣ ਆਪਣੀ ਪੋਸਟ 'ਚ ਟਰੰਪ ਨੇ ਦਾਅਵਾ ਕੀਤਾ, ''ਸਟ੍ਰੇਟ ਆਫ਼ ਹੋਰਮੁਜ਼ ਪੂਰੀ ਦੁਨੀਆ ਲਈ ਖੋਲ੍ਹ ਰਿਹਾ ਹਾਂ। ਮੈਂ ਇਹ ਉਨ੍ਹਾਂ ਲਈ ਅਤੇ ਪੂਰੀ ਦੁਨੀਆ ਲਈ ਕਰ ਰਿਹਾ ਹਾਂ। ਇਹ ਸਥਿਤੀ ਦੁਬਾਰਾ ਕਦੇ ਨਹੀਂ ਪੈਦਾ ਹੋਵੇਗੀ। ਉਹ ਈਰਾਨ ਨੂੰ ਹਥਿਆਰ ਨਾ ਭੇਜਣ ਲਈ ਸਹਿਮਤ ਹੋਏ ਹਨ। ਜਦੋਂ ਮੈਂ ਕੁਝ ਹਫ਼ਤਿਆਂ ਵਿੱਚ ਉੱਥੇ ਪਹੁੰਚਾਂਗਾ, ਤਾਂ ਰਾਸ਼ਟਰਪਤੀ ਸ਼ੀ ਮੇਰਾ ਨਿੱਘਾ ਜੱਫੀ ਪਾ ਕੇ ਸਵਾਗਤ ਕਰਨਗੇ। ਅਸੀਂ ਇਕੱਠੇ ਬਹੁਤ ਹੀ ਸਮਝਦਾਰੀ ਅਤੇ ਸ਼ਾਨਦਾਰ ਕੰਮ ਕਰ ਰਹੇ ਹਾਂ! ਕੀ ਇਹ ਲੜਨ ਨਾਲੋਂ ਕਿਤੇ ਬਿਹਤਰ ਨਹੀਂ ਹੈ??? ਪਰ ਯਾਦ ਰੱਖੋ, ਜੇ ਜ਼ਰੂਰੀ ਹੋਵੇ, ਤਾਂ ਅਸੀਂ ਲੜਨ ਵਿੱਚ ਵੀ ਬਹੁਤ ਮਾਹਰ ਹਾਂ - ਕਿਸੇ ਹੋਰ ਨਾਲੋਂ ਕਿਤੇ ਬਿਹਤਰ!''
ਚੀਨ ਵੱਲੋਂ ਹਥਿਆਰ ਸਪਲਾਈ 'ਤੇ ਟਰੰਪ ਨੇ ਕੀ ਕਿਹਾ ?
ਟਰੰਪ ਨੇ ਇਸ ਦੌਰਾਨ ਇਹ ਵੀ ਦਾਅਵਾ ਕੀਤਾ ਕਿ ਚੀਨ ਨੇ ਇਹ ਸਹਿਮਤੀ ਉਦੋਂ ਜਤਾਈ, ਜਦੋਂ ਉਨ੍ਹਾਂ ਨੇ ਈਰਾਨ ਨੂੰ ਹਥਿਆਰ ਸਪਲਾਈ ਕਰਨ ਵਾਲੇ ਦੇਸ਼ਾਂ 'ਤੇ 50 ਫ਼ੀਸਦੀ ਟੈਰਿਫ਼ ਲਾਉਣ ਦੀ ਚੇਤਾਵਨੀ ਜਾਰੀ ਕੀਤੀ। ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਪੱਤਰਾਂ ਦਾ ਆਦਾਨ-ਪ੍ਰਦਾਨ ਕਦੋਂ ਹੋਇਆ ਸੀ।
ਦੱਸ ਦਈਏ ਕਿ ਅਮਰੀਕੀ ਖੁਫੀਆ ਵਿਭਾਗ ਵੱਲੋਂ ਚੀਨ ਵੱਲੋਂ ਕਿਸੇ ਤੀਜੇ ਦੇਸ਼ ਰਾਹੀਂ ਈਰਾਨ ਨੂੰ ਮਿਜ਼ਾਈਲਾਂ ਤੇ ਹੋਰ ਹਥਿਆਰ ਸਪਲਾਈ ਦਾ ਦਾਅਵਾ ਕੀਤਾ ਗਿਆ ਸੀ, ਜਿਸ ਰਾਹੀਂ ਚੀਨ ਦੀ ਸ਼ਮੂਲੀਅਤ ਨੂੰ ਛੁਪਾਇਆ ਜਾਂਦਾ ਸੀ। ਦੂਜੇ ਪਾਸੇ, ਅਮਰੀਕਾ ਦੇ ਵਾਸ਼ਿੰਗਟਨ 'ਚ ਚੀਨੀ ਦੂਤਾਵਾਸ ਨੇ ਇਸ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਚੀਨ ਨੇ ਕਦੇ ਵੀ ਕਿਸੇ ਪੱਖ ਨੂੰ ਹਥਿਆਰ ਮੁਹਈਆ ਨਹੀਂ ਕਰਵਾਏ ਹਨ।
ਦੱਸ ਦਈਏ ਕਿ ਅਜੇ ਮੰਗਲਵਾਰ ਨੂੰ ਹੀ ਅਮਰੀਕਾ ਨੇ ਹੋਰਮੁਜ਼ ਜਲਡਮਰੂ 'ਤੇ ਜਲ ਸੈਨਾ ਦੀ ਨਾਕਾਬੰਦੀ ਦਾ ਐਲਾਨ ਕੀਤਾ, ਜਿਸ ਨਾਲ ਵਿਸ਼ਵਵਿਆਪੀ ਊਰਜਾ ਸੁਰੱਖਿਆ ਲਈ ਇੱਕ ਨਵਾਂ ਖ਼ਤਰਾ ਖੜ੍ਹਾ ਹੋ ਗਿਆ ਸੀ। ਪਰੰਤੂ ਹੁਣ ਇੱਕ ਦਿਨ ਬਾਅਦ ਹੀ ਉਸ ਨੇ ਇਹ ਨਾਕਾਬੰਦੀ ਹਟਾ ਦਿੱਤੀ ਹੈ।
- PTC NEWS