ਲੋਕਾਂ ਨਾਲ ਠੱਗੀ ਕਰਨ ਵਾਲੇ 13 ਨੌਜਵਾਨ ਗ੍ਰਿਫ਼ਤਾਰ, ਪੁਲਿਸ ਵੱਲੋਂ ਕਾਰਵਾਈ ਸ਼ੁਰੂ

By  Ravinder Singh December 1st 2022 06:29 PM

ਅੰਮ੍ਰਿਤਸਰ : ਅੰਮ੍ਰਿਤਸਰ ਹਵਾਈ ਅੱਡਾ ਪੁਲਿਸ ਸਟੇਸ਼ਨ ਦੀ ਪਾਮ ਗਰੂਵ ਕਲੋਨੀ ਸਥਿਤ ਇਕ ਘਰ ਵਿੱਚ ਨੌਜਵਾਨ ਸ਼ਰੇਆਮ ਆਨਲਾਈਨ ਲੈਪਟਾਪ 'ਤੇ ਜੂਆ ਖੇਡਣ ਦੇ ਨਾਂ 'ਤੇ ਵੱਖ-ਵੱਖ ਰਾਜਾਂ ਦੇ ਲੋਕਾਂ ਨਾਲ ਠੱਗੀ ਮਾਰ ਰਹੇ ਸਨ, ਜਿਸ ਤਹਿਤ ਪੁਲਿਸ ਨੇ 13 ਨੌਜਵਾਨਾਂ ਨੂੰ ਲੈਪਟਾਪ ਸਮੇਤ ਕਾਬੂ ਕਰ ਲਿਆ ਹੈ। ਉਨ੍ਹਾਂ ਖਿਲਾਫ ਜੂਆ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।


  ਇਸ ਦੇ ਨਾਲ ਹੀ ਪੁਲਿਸ ਨੇ ਅੰਮ੍ਰਿਤਸਰ ਦੇ ਰਿਆਲਟੋ ਚੌਕ ਦੇ ਨੇੜੇ ਇੱਕ ਫਾਰਮੇਸੀ ਦੀ ਦੁਕਾਨ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਵੀ ਕਾਬੂ ਕੀਤਾ ਹੈ। ਇਸ ਮੌਕੇ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ 3000 ਰੁਪਏ, ਇਕ ਮੋਬਾਈਲ, ਲੈਪਟਾਪ ਅਤੇ ਇਕ ਚੋਰੀ ਦੀ ਐਕਟਿਵ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਬੀਤੇ ਦਿਨ ਅੰਮ੍ਰਿਤਸਰ ਦੇ ਪਾਸ਼ ਇਲਾਕੇ ਰਣਜੀਤ ਐਵੇਨਿਊ ਵਿਚ ਘਰ ਉਤੇ ਇਕੱਲੀ ਔਰਤ ਦੇ ਕਤਲ ਦੀ ਗੁੱਥੀ ਪੁਲਿਸ ਨੇ 24 ਘੰਟਿਆਂ ਵਿਚ ਸੁਲਝਾ ਲਈ ਹੈ।

ਇਹ ਵੀ ਪੜ੍ਹੋ : ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਸੀਐਮ ਕੇਸੀਆਰ ਦੀ ਧੀ ਦਾ ਨਾਂ ਆਇਆ ਸਾਹਮਣੇ

ਇਸ ਵਿਚ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਸਵਿਤਾ ਖੁਰਾਣਾ ਦਾ ਕਤਲ ਕਰਨ ਵਾਲੇ ਸੁਮਿਤ ਅਤੇ ਸ਼ਮਸ਼ੇਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੁਣ ਤੱਕ ਦੀ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਔਰਤ ਅਕਸਰ ਗਾਲੀ-ਗਲੋਚ ਕਰਦੀ ਸੀ। ਜਿਸ ਕਾਰਨ ਉਹ ਗੁੱਸੇ ਵਿਚ ਆ ਗਿਆ ਅਤੇ ਉਸ ਨੇ ਆਪਣੇ ਘਰ ਦੀ ਛੱਤ ਉਤੇ ਜਾ ਕੇ ਉਸ ਦੇ ਘਰ ਵਿਚ ਵੜ ਕੇ ਉਸਦਾ ਗਲਾ ਕੱਟ ਦਿੱਤਾ ਸੀ। ਵਾਰਦਾਤ ਵਿਚ ਇਸਤੇਮਾਲ ਚਾਕੂ ਅਤੇ ਪਾਏ ਹੋਏ ਕੱਪੜੇ ਜਿਸ ਉਤੇ ਔਰਤ ਦਾ ਖੂਨ ਵੀ ਲੱਗਾ ਹੋਇਆ ਸੀ ਵੀ ਬਰਾਮਦ ਕਰ ਲਏ ਗਏ ਹਨ ਅਤੇ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲੈ ਕੇ ਅੱਗੇ ਪੁੱਛਗਿੱਛ ਕੀਤੀ ਜਾਵੇਗੀ।

Related Post