15 ਸਾਲਾ ਮੁੰਡੇ ਦਾ ਖਤਰਨਾਕ ਕਾਰਨਾਮਾ, ਲੋਕਾਂ ਦੀਆਂ ਦੰਦਾਂ ਹੇਠ ਆ ਗਈਆਂ ਉਂਗਲਾਂ, ਵੇਖੋ ਵਾਇਰਲ ਵੀਡੀਓ
Boy Broke Coconut From Back Bone : ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਇਕ ਮੁੰਡਾ ਨਜ਼ਰ ਆ ਰਿਹਾ ਹੈ, ਜਿਸ ਦੀ ਉਮਰ 15 ਸਾਲ ਦੇ ਕਰੀਬ ਹੋਵੇਗੀ। ਦਸ ਦਈਏ ਕਿ ਕੀ ਵੀਡੀਓ 'ਚ ਮੁੰਡਾ ਆਪਣੀ ਰੀੜ ਦੀ ਹੱਡੀ ਨਾਲ ਨਾਰੀਅਲ ਤੋੜਦਾ ਨਜ਼ਰ ਆ ਰਿਹਾ ਹੈ।
Boy Broke Coconut From Back Bone: ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਣ ਲਈ ਅੱਜਕਲ ਲੋਕ ਕੁੱਝ ਵੀ ਕਰਨ ਲਈ ਤਿਆਰ ਰਹਿੰਦੇ ਹਨ, ਪਰ ਇੱਕ ਨੌਜਵਾਨ ਨੇ ਅਜਿਹਾ ਕਰ ਵਿਖਾਇਆ ਕਿ ਤੁਸੀ ਸੋਚ ਵੀ ਨਹੀਂ ਸਕਦੇ। ਨੌਜਵਾਨ ਦਾ ਇਹ ਕਾਰਨਾਮਾ ਵੇਖ ਲੋਕਾਂ ਦੇ ਦੰਦਾਂ ਹੇਠ ਉਂਗਲਾਂ ਆਉਣੀਆਂ ਲਾਜ਼ਮੀ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਇਕ ਮੁੰਡਾ ਨਜ਼ਰ ਆ ਰਿਹਾ ਹੈ, ਜਿਸ ਦੀ ਉਮਰ 15 ਸਾਲ ਦੇ ਕਰੀਬ ਹੋਵੇਗੀ। ਦਸ ਦਈਏ ਕਿ ਕੀ ਵੀਡੀਓ 'ਚ ਮੁੰਡਾ ਆਪਣੀ ਰੀੜ ਦੀ ਹੱਡੀ ਨਾਲ ਨਾਰੀਅਲ ਤੋੜਦਾ ਨਜ਼ਰ ਆ ਰਿਹਾ ਹੈ। ਉਹ ਬਹੁਤ ਪਤਲਾ ਹੈ। ਅਜਿਹੇ 'ਚ ਕੁਝ ਲੋਕ ਨੇ ਕਿਹਾ ਕਿ ਭਰਾ, ਆਰਾਮ ਨਾਲ ਨਹੀਂ ਤਾਂ ਹੱਡੀ ਟੁੱਟ ਸਕਦੀ ਹੈ।
ਨੌਜਵਾਨ ਨੇ ਰੀੜ ਦੀ ਹੱਡੀ ਨਾਲ ਤੋੜਿਆ ਨਾਰੀਅਲ : ਇੰਸਟਾਗ੍ਰਾਮ 'ਤੇ ਵਾਇਰਲ ਹੋ ਰਹੇ ਇਸ ਵੀਡੀਓ 'ਤੇ ਕਈ ਉਪਭੋਗਤਾਵਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਅਜਿਹੇ 'ਚ ਇਕ ਉਪਭੋਗਤਾ ਨੇ ਲਿਖਿਆ ਹੈ ਕਿ ਸਟੰਟ ਕਰਦੇ ਸਮੇਂ ਉਸ ਦੀ ਹੱਡੀ ਟੁੱਟ ਸਕਦੀ ਹੈ। ਨਾਲ ਹੀ ਇੱਕ ਹੋਰ ਉਪਭੋਗਤਾ ਨੇ ਲਿਖਿਆ ਹੈ ਕਿ ਇਹ ਹੱਡੀ ਹੈ ਜਾਂ ਹਾਈਡ੍ਰੌਲਿਕ ਪ੍ਰੈਸ ਮਸ਼ੀਨ।