ਦਸੂਹਾ ਚ ਵਾਪਰੀ ਮੰਦਭਾਗੀ ਘਟਨਾ, ਮਾਪਿਆਂ ਦੇ ਇਕਲੌਤੇ ਪੁੱਤ ਦੀ ਟਰੈਕਟਰ ਪਲਟਣ ਕਾਰਨ ਮੌਤ

ਗੁਰਜੋਤ ਖੇਤ ਵਿੱਚ ਟਰੈਕਟਰ ਲੈ ਕੇ ਜਾ ਰਿਹਾ ਸੀ ਕਿ ਟਰੈਕਟਰ ਪਲਟ ਗਿਆ ਅਤੇ ਹੇਠਾਂ ਕੁਚਲੇ ਜਾਣ ਕਾਰਨ ਗੁਰਜੋਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੁਰਜੋਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

By  KRISHAN KUMAR SHARMA April 28th 2024 05:00 PM

ਹੁਸ਼ਿਆਰਪੁਰ: ਹਲਕਾ ਦਸੂਹਾ ਅਧੀਨ ਪੈਂਦੇ ਪਿੰਡ ਬੈਬੋਵਾਲ ਚੰਨੀਆਂ ਵਿਖੇ ਖੇਤਾਂ ਵਿੱਚ ਟਰੈਕਟਰ ਪਲਟਣ ਨਾਲ 16 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਗੁਰਜੋਤ ਸਿੰਘ ਪੁੱਤਰ ਯਾਦਵਿੰਦਰ ਸਿੰਘ ਵਾਸੀ ਪਿੰਡ ਬੈਬੋਵਾਲ ਚੰਨੀਆਂ ਦੀ ਉਮਰ ਮਹਿਜ਼ 16 ਸਾਲ ਸੀ।

ਜਾਣਕਾਰੀ ਅਨੁਸਾਰ ਗੁਰਜੋਤ ਸਿੰਘ 11ਵੀਂ ਜਮਾਤ ਵਿੱਚ ਪੜ੍ਹਦਾ ਸੀ। ਗੁਰਜੋਤ ਖੇਤ ਵਿੱਚ ਟਰੈਕਟਰ ਲੈ ਕੇ ਜਾ ਰਿਹਾ ਸੀ ਕਿ ਟਰੈਕਟਰ ਪਲਟ ਗਿਆ ਅਤੇ ਹੇਠਾਂ ਕੁਚਲੇ ਜਾਣ ਕਾਰਨ ਗੁਰਜੋਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੁਰਜੋਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਖਬਰ ਨਾਲ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਹੈ।

Related Post