Jalandhar ਪੱਛਮੀ ਹਲਕੇ ਤੋਂ ਸਾਬਕਾ MLA ਸ਼ੀਤਲ ਅੰਗੁਰਾਲ ਦੇ ਭਤੀਜੇ ਦਾ ਬੇਰਹਿਮੀ ਨਾਲ ਕਤਲ
ਜਲੰਧਰ ਵਿੱਚ, ਭਾਜਪਾ ਆਗੂ ਸ਼ੀਤਲ ਅੰਗੁਰਾਲ ਦੇ ਭਤੀਜੇ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਉਸਦੀ ਇੱਕ ਸ਼ਖਸ ਨਾਲ ਲੜਾਈ ਹੋਈ, ਅਤੇ ਫਿਰ ਵਿਕਾਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਮੁਲਜ਼ਮ ਉਸਨੂੰ ਸੜਕ 'ਤੇ ਗੰਭੀਰ ਹਾਲਤ ਵਿੱਚ ਛੱਡ ਕੇ ਭੱਜ ਗਿਆ।
ਪਰਿਵਾਰ ਨੇ ਉਸਨੂੰ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਘਟਨਾ ਤੋਂ ਬਾਅਦ, ਜ਼ਿਲ੍ਹੇ ਭਰ ਦੇ ਭਾਜਪਾ ਨੇਤਾ ਹਸਪਤਾਲ ਪਹੁੰਚ ਗਏ। ਪੁਲਿਸ ਟੀਮਾਂ ਵੀ ਮੌਕੇ 'ਤੇ ਪਹੁੰਚੀਆਂ।
- PTC NEWS