Gurpreet Singh Sekhon ਨੂੰ ਹਾਈ ਕੋਰਟ ਤੋਂ ਵੱਡੀ ਰਾਹਤ , ਗੁਰਪ੍ਰੀਤ ਸਿੰਘ ਸੇਖੋਂ ਨੂੰ ਰਿਹਾਅ ਕਰਨ ਦੇ ਹੁਕਮ ਜਾਰੀ
Gurpreet Singh Sekhon News : ਫਿਰੋਜ਼ਪੁਰ ਪੁਲਿਸ ਵੱਲੋਂ ਗ੍ਰਿਫ਼ਤਾਰ ਗੁਰਪ੍ਰੀਤ ਸਿੰਘ ਸੇਖੋਂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਵੱਲੋਂ ਗੁਰਪ੍ਰੀਤ ਸਿੰਘ ਸੇਖੋਂ ਨੂੰ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਸ਼੍ਰੋਮਣੀ ਅਕਾਲੀ ਦਲ ਨੇ ਗੁਰਪ੍ਰੀਤ ਸੇਖੋਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ ,ਜਿਸ 'ਤੇ ਹਾਈ ਕੋਰਟ ਨੇ ਗੁਰਪ੍ਰੀਤ ਸਿੰਘ ਸੇਖੋਂ ਨੂੰ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਦਰਅਸਲ 'ਚ ਫਿਰੋਜ਼ਪੁਰ ਪੁਲਿਸ ਨੇ ਦੇਰ ਰਾਤ ਗੁਰਪ੍ਰੀਤ ਸਿੰਘ ਸੇਖੋਂ ਨੂੰ ਸੀ ਆਰ ਪੀ ਸੀ. ਦੀ ਧਾਰਾ 7/51 (ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਦੁਆਰਾ ਰੋਕਥਾਮੀ ਗ੍ਰਿਫ਼ਤਾਰੀ) ਤਹਿਤ ਉਸ ਵੇਲੇ ਗ੍ਰਿਫ਼ਤਾਰ ਕਰ ਕੀਤਾ ਸੀ ,ਜਦੋਂ ਉਹ ਆਪਣੀ ਪਤਨੀ ਲਈ ਚੋਣ ਪ੍ਰਚਾਰ ਕਰ ਕਰ ਰਹੇ ਸੀ। ਉਸਦੇ ਦੋ ਮਹਿਲਾ ਰਿਸ਼ਤੇਦਾਰ ਜਿਨ੍ਹਾਂ ਵਿਚ ਇੱਕ ਉਸ ਦੀ ਪਤਨੀ ਮਨਦੀਪ ਕੌਰ (ਬਾਜ਼ੀਦਪੁਰ ਜ਼ੋਨ) ਅਤੇ ਕੁਲਜੀਤ ਕੌਰ (ਫਿਰੋਜ਼ਸ਼ਾਹ ਜ਼ੋਨ), ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜ ਰਹੀਆਂ ਹਨ, ਸੇਖੋਂ ਨਿੱਜੀ ਤੌਰ ‘ਤੇ ਉਨ੍ਹਾਂ ਦੀ ਮੁਹਿੰਮ ਦੀ ਅਗਵਾਈ ਕਰ ਰਿਹਾ ਹੈ।
ਪੁਲਿਸ ਦਾ ਕਹਿਣਾ ਸੀ ਕਿ ਗੁਰਪ੍ਰੀਤ ਸਿੰਘ ਸੇਖੋਂ ਨੂੰ ਕੁਲਗੜ੍ਹੀ ਸਟੇਸ਼ਨ ‘ਤੇ ਇੱਕ ਸ਼ਿਕਾਇਤ ‘ਤੇ ਰੋਕਥਾਮ ਕਾਰਵਾਈ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਪਹਿਲਾਂ ਸਾਵਧਾਨੀ ਦੇ ਉਪਾਅ ਵਜੋਂ ਗੁਰਪ੍ਰੀਤ ਸਿੰਘ ਸੇਖੋਂ ਨੂੰ ਗ੍ਰਿਫ਼ਤਾਰ ਕੀਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਇਹ ਕਾਰਵਾਈ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਅਤੇ ਸ਼ਾਂਤੀਪੂਰਨ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਕੀਤੀ ਗਈ ਹੈ।
ਦੱਸ ਦੇਈਏ ਕਿ ਦੋ ਸਾਲ ਪਹਿਲਾਂ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਸਨੇ ਨਾ ਸਿਰਫ਼ ਆਪਣਾ ਰੂਪ ਬਦਲਿਆ ਹੈ, ਹੁਣ ਉਸਦੀ ਦਾੜ੍ਹੀ ਵਧੀ ਹੋਈ ਹੈ, ਸਗੋਂ ਉਹ ਗੱਡੀਆਂ ਦੇ ਕਾਫ਼ਲੇ ਵਿੱਚ ਵੀ ਘੁੰਮਦਾ ਹੈ। ਹੁਣ ਉਸਦੇ ਫੇਸਬੁੱਕ 'ਤੇ 50,000 ਤੋਂ ਵੱਧ ਫਾਲੋਅਰਜ਼ ਹਨ। 22 ਸਤੰਬਰ ਨੂੰ ਫਿਰੋਜ਼ਪੁਰ ਵਿਖੇ ਆਪਣੀਆਂ ਇੱਕ ਪ੍ਰੈਸ ਮੀਟਿੰਗ ਵਿੱਚ ਉਸਨੇ ਆਪਣੇ ਆਪ ਨੂੰ ਇੱਕ ਸਵੈ-ਘੋਸ਼ਿਤ ਸਮਾਜ ਸੁਧਾਰਕ ਵਜੋਂ ਪੇਸ਼ ਕੀਤਾ ਜਿਸਨੇ ਆਪਣਾ ਜੀਵਨ ਜਨਤਕ ਸੇਵਾ ਅਤੇ ਨਸ਼ਾ ਮੁਕਤ ਪੰਜਾਬ ਨੂੰ ਸਮਰਪਿਤ ਕਰਨ ਦਾ ਪ੍ਰਣ ਲਿਆ।
- PTC NEWS