Pakistan Grooming Gang ਨੇ ਨਾਬਾਲਿਗ ਸਿੱਖ ਕੁੜੀ ਨੂੰ ਕੈਦ ਕਰ ਕੀਤਾ ਜਬਰਜਨਾਹ, 200 ਸਿੱਖਾਂ ਨੇ ਇੰਝ ਕਰਵਾਇਆ ਰਿਹਾਅ, ਦੇਖੋ ਵੀਡੀਓ
ਪਾਕਿਸਤਾਨੀ ਮੂਲ ਦੇ ਇੱਕ 40 ਸਾਲਾ ਵਿਅਕਤੀ ਵੱਲੋਂ ਨਾਬਾਲਗ ਸਿੱਖ ਕੁੜੀ ਨੂੰ ਅਗਵਾ ਕਰ ਲਿਆ। ਉਸਨੂੰ ਫਲੈਟ ਵਿੱਚ ਬੰਦੀ ਬਣਾ ਕੇ ਰੱਖਿਆ , ਜਿੱਥੇ ਉਸਨੇ ਅਤੇ ਉਸਦੇ ਸਾਥੀਆਂ ਨੇ ਉਸ ਨਾਲ ਸਮੂਹਿਕ ਜਬਰਜਨਾਹ ਕੀਤਾ।
Pakistan Grooming Gang News : ਲੰਡਨ ਦੇ ਪੱਛਮ ਵਿੱਚ ਸਥਿਤ ਹਾਉਂਸਲੋ ਵਿੱਚ 15 ਸਾਲਾ ਸਿੱਖ ਲੜਕੀ ਨਾਲ ਹੋਏ ਸਮੂਹਿਕ ਜ਼ਬਰਜਨਾਹ ਨੇ ਪੂਰੇ ਸਿੱਖ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨੀ ਵਿਅਕਤੀ ਵੱਲੋਂ ਪਹਿਲਾਂ ਕੁੜੀ ਨੂੰ ਅਗਵਾ ਕੀਤਾ ਗਿਆ ਅਤੇ ਇੱਕ ਫਲੈਟ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ ਸੀ ਅਤੇ ਪੰਜ ਜਾਂ ਛੇ ਬੰਦਿਆਂ ਨੇ ਕਈ ਦਿਨਾਂ ਤੱਕ ਉਸ ਨਾਲ ਜਬਰਜਨਾਹ ਕੀਤਾ।
ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਅਤੇ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੰਡਨ ਦੇ ਪੱਛਮੀ ਲੰਡਨ ਖੇਤਰ ਵਿੱਚ ਲਗਭਗ 200 ਸਿੱਖਾਂ ਨੇ ਇੱਕ 15 ਸਾਲਾ ਸਿੱਖ ਲੜਕੀ ਨੂੰ ਇੱਕ ਕਥਿਤ ਪਾਕਿਸਤਾਨੀ ਗਰੂਮਿੰਗ ਗੈਂਗ ਤੋਂ ਬਚਾਉਣ ਲਈ ਇੱਕ ਫਲੈਟ ਨੂੰ ਘੇਰ ਲਿਆ। ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰ ਜਲਦੀ ਇਕੱਠੇ ਹੋ ਗਏ ਅਤੇ ਲੜਕੀ ਨੂੰ ਸੁਰੱਖਿਅਤ ਛੁਡਾਇਆ ਗਿਆ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਪੋਸਟ ਵਿੱਚ ਕਿਹਾ ਗਿਆ ਹੈ ਕਿ ਭੀੜ ਨੇ ਸ਼ਾਂਤੀ ਬਣਾਈ ਰੱਖੀ, ਕੁੜੀ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਘਟਨਾ ’ਤੇ ਕਿਹਾ ਕਿ ਜੇਕਰ ਹਰ ਭਾਈਚਾਰਾ ਇਸ ਤਰ੍ਹਾਂ ਅੱਗੇ ਆਵੇ ਤਾਂ ਸਮਾਜ ਸੁਰੱਖਿਅਤ ਰਹੇਗਾ। ਵਾਇਰਲ ਪੋਸਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਘਟਨਾ ਲੰਡਨ ਦੇ ਹਾਉਂਸਲੋ ਖੇਤਰ ਵਿੱਚ ਵਾਪਰੀ ਹੈ।
ਇਹ ਵੀ ਪੜ੍ਹੋ : Iran Unrest: 'ਈਰਾਨ ਨੂੰ ਤੁਰੰਤ ਛੱਡ ਦੋ, ਨਾਲ ਰੱਖੋ ਜਰੂਰੀ ਦਸਤਾਵੇਜ਼' ; MEA ਦੀ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ