Tue, Mar 3, 2026
Whatsapp

KhemKaran News : ਖੇਮਕਰਨ ’ਚ ਪੁਲਿਸ ਪਾਰਟੀ ’ਤੇ ਹਮਲਾ, ਇੱਕ ਮੁਲਾਜ਼ਮ ਜ਼ਖ਼ਮੀ, ਮੌਕੇ ਤੋਂ ਫ਼ਰਾਰ ਹੋਏ ਬਦਮਾਸ਼

Khemkaran Police Attack : ਤਰਨਤਾਰਨ ਦੇ ਖੇਮਕਰਨ 'ਚ ਪੁਲਿਸ ਪਾਰਟੀ 'ਤੇ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਹਮਲਾ ਤਿੰਨ ਸ਼ੱਕੀ ਬਦਮਾਸ਼ਾਂ ਨੇ ਕੀਤਾ, ਜੋ ਕਿ ਇੱਕ ਸਵਿਫਟ 'ਤੇ ਸਵਾਰ ਸਨ।

Reported by:  PTC News Desk  Edited by:  KRISHAN KUMAR SHARMA -- March 03rd 2026 01:38 PM -- Updated: March 03rd 2026 01:41 PM
KhemKaran News : ਖੇਮਕਰਨ ’ਚ ਪੁਲਿਸ ਪਾਰਟੀ ’ਤੇ ਹਮਲਾ, ਇੱਕ ਮੁਲਾਜ਼ਮ ਜ਼ਖ਼ਮੀ, ਮੌਕੇ ਤੋਂ ਫ਼ਰਾਰ ਹੋਏ ਬਦਮਾਸ਼

KhemKaran News : ਖੇਮਕਰਨ ’ਚ ਪੁਲਿਸ ਪਾਰਟੀ ’ਤੇ ਹਮਲਾ, ਇੱਕ ਮੁਲਾਜ਼ਮ ਜ਼ਖ਼ਮੀ, ਮੌਕੇ ਤੋਂ ਫ਼ਰਾਰ ਹੋਏ ਬਦਮਾਸ਼

Khemkaran Police Attack : ਤਰਨਤਾਰਨ ਦੇ ਖੇਮਕਰਨ 'ਚ ਪੁਲਿਸ ਪਾਰਟੀ 'ਤੇ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਹਮਲਾ ਤਿੰਨ ਸ਼ੱਕੀ ਬਦਮਾਸ਼ਾਂ ਨੇ ਕੀਤਾ, ਜੋ ਕਿ ਇੱਕ ਸਵਿਫਟ 'ਤੇ ਸਵਾਰ ਸਨ। ਪੁਲਿਸ ਸੂਤਰਾਂ ਅਨੁਸਾਰ, ਬਦਮਾਸ਼ਾਂ ਵੱਲੋਂ ਕੁੱਲ 4 ਤੋਂ 5 ਰਾਊਂਡ ਫਾਇਰ ਕੀਤੇ ਗਏ, ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਪੁਲਿਸ ਮੁਲਾਜ਼ਮ ਦੇ ਪੈਰ ਵਿੱਚ ਗੋਲੀ ਵੱਜੀ ਹੈ। ਇਸ ਦੌਰਾਨ ਮੁਲਜ਼ਮ ਜਿਸ ਗੱਡੀ ਵਿੱਚ ਆਏ ਸਨ, ਉਹ ਛੱਡ ਕੇ ਫਰਾਰ ਹੋ ਗਏ।

ਪੁਲਿਸ ਅਨੁਸਾਰ, ਬੀਤੀ ਰਾਤ ਲਗਭਗ 11:30 ਵਜੇ, ਇੰਸਪੈਕਟਰ ਮਨਜੀਤ ਸਿੰਘ ਐਸਐਚਓ ਥਾਣਾ ਵਲਟੋਹਾ ਦੀ ਅਗਵਾਈ ਹੇਠ ਥਾਣਾ ਵਲਟੋਹਾ ਤੋਂ ਇੱਕ ਪੁਲਿਸ ਪਾਰਟੀ ਸਰਹੱਦੀ ਖੇਤਰ ਵਿੱਚ ਗਸ਼ਤ ਕਰਨ ਤੋਂ ਬਾਅਦ ਪਿੰਡ ਕਾਲੀਆ (ਥਾਣਾ ਵਲਟੋਹਾ) ਤੋਂ ਵਾਪਸ ਆ ਰਹੀ ਸੀ।


ਜਦੋਂ ਉਹ ਪਿੰਡ ਚੀਮਾ ਖੁਰਦ (ਥਾਣਾ ਵਲਟੋਹਾ) ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਇੱਕ ਸ਼ੱਕੀ ਕਾਰ (ਸਵਿਫਟ) ਦੇਖੀ ਅਤੇ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ। ਇਸ ਦੌਰਾਨ 03 ਵਿਅਕਤੀ ਪੁਲਿਸ ਪਾਰਟੀ 'ਤੇ ਗੋਲੀਬਾਰੀ ਕਰਕੇ ਉੱਥੋਂ ਭੱਜ ਗਏ। ਉਹ ਕਾਰ ਨੂੰ ਮੌਕੇ 'ਤੇ ਹੀ ਛੱਡ ਗਏ, ਜਿਸ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ।

ਇਸ ਦੌਰਾਨ ਉਕਤ ਨੌਜਵਾਨਾਂ ਦੀ ਗੋਲੀ ਪੁਲਿਸ ਮੁਲਾਜ਼ਮ ਸੰਦੀਪ ਸਿੰਘ ਦੇ ਸੱਜੇ ਪੈਰ ਵਿੱਚ 01 ਗੋਲੀ ਲੱਗੀ, ਜਿਸਨੂੰ ਬਾਅਦ ਵਿੱਚ ਇਲਾਜ ਲਈ ਸਿਵਲ ਹਸਪਤਾਲ ਪੱਟੀ ਵਿੱਚ ਦਾਖਲ ਕਰਵਾਇਆ ਗਿਆ।

- PTC NEWS

Top News view more...

Latest News view more...

PTC NETWORK
PTC NETWORK