Ropar News : ਰਸੋਖਾਨਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਵਿਖੇ 169 ਪਾਵਨ ਸਰੂਪਾਂ ਦਾ ਰਿਕਾਰਡ ਸਹੀ ਪਾਇਆ ਗਿਆ : ਪ੍ਰਬੰਧਕ ਕਮੇਟੀ

Ropar News : ਧੰਨ -ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸਥਾਨ 'ਤੇ ਬੀਤੇ ਕੱਲ ਪੰਜਾਬ ਸਰਕਾਰ ਦੇ ਨੁਮਾਇਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਰਸੋਖਾਨਾ ਸਾਹਿਬ ਪਹੁੰਚੇ ਸਨ। ਉਹਨਾਂ ਦੇ ਨਾਲ ਸਾਡੀ ਸੱਤ ਮੈਂਬਰੀ ਕਮੇਟੀ ਨਾਲ ਇਸ ਮਸਲੇ ਦੇ ਉੱਤੇ ਗੱਲਬਾਤ ਕੀਤੀ, ਜੋ 328 ਪਾਵਨ ਸਰੂਪ ਚਰਚਾ ਦਾ ਮਸਲਾ ਬਣਿਆ ਹੋਇਆ ਹੈ। ਉਹਨਾਂ ਸਰੂਪਾਂ ਦੇ ਵਿੱਚੋਂ ਕੋਈ ਇੱਕ ਵੀ ਸਰੂਪ ਇਸ ਅਸਥਾਨ 'ਤੇ ਨਹੀਂ ਆਇਆ ਅਤੇ ਇਸ ਅਸਥਾਨ 'ਤੇ ਜੋ 169 ਪਵਨ ਸਰੂਪ ਹਨ

By  Shanker Badra January 20th 2026 06:46 PM

Ropar News : ਧੰਨ -ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸਥਾਨ 'ਤੇ ਬੀਤੇ ਕੱਲ ਪੰਜਾਬ ਸਰਕਾਰ ਦੇ ਨੁਮਾਇਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਰਸੋਖਾਨਾ ਸਾਹਿਬ ਪਹੁੰਚੇ ਸਨ। ਉਹਨਾਂ ਦੇ ਨਾਲ ਸਾਡੀ ਸੱਤ ਮੈਂਬਰੀ ਕਮੇਟੀ ਨਾਲ ਇਸ ਮਸਲੇ ਦੇ ਉੱਤੇ ਗੱਲਬਾਤ ਕੀਤੀ, ਜੋ  328 ਪਾਵਨ ਸਰੂਪ ਚਰਚਾ ਦਾ  ਮਸਲਾ ਬਣਿਆ ਹੋਇਆ ਹੈ। ਉਹਨਾਂ ਸਰੂਪਾਂ ਦੇ ਵਿੱਚੋਂ ਕੋਈ ਇੱਕ ਵੀ ਸਰੂਪ ਇਸ ਅਸਥਾਨ 'ਤੇ ਨਹੀਂ ਆਇਆ ਅਤੇ ਇਸ ਅਸਥਾਨ 'ਤੇ ਜੋ 169 ਪਵਨ ਸਰੂਪ ਹਨ, ਉਹਨਾਂ ਦਾ ਬਕਾਇਦਾ ਇੱਕ ਇਕ ਰਿਕਾਰਡ ਮੌਜੂਦ ਹੈ। ਸਾਡੇ ਕੋਲ ਸਾਰਾ ਰਿਕਾਰਡ ਮੈਂਟੇਨ ਕੀਤਾ ਜਾਂਦਾ ਹੈ I 

ਪ੍ਰਬੰਧਕਾਂ ਵੱਲੋਂ ਸਾਰਾ ਰਿਕਾਰਡ ਮੀਡੀਆ ਦੇ ਸਨਮੁੱਖ ਰੱਖਿਆ ਗਿਆ ਤੇ ਉਹ ਦਰੁਸਤ ਹੈ। ਗੁੰਮ ਹੋਏ 328 ਸਰੂਪਾਂ 'ਚੋਂ ਕੋਈ ਵੀ ਸਰੂਪ ਇੱਥੇ ਨਹੀਂ ਹੈ, ਜੋ ਵੀ ਸਰੂਪ ਇੱਥੇ ਨੇ ਉਹ ਬਕਾਇਦਾ ਮਰਿਆਦਾ ਅਨੁਸਾਰ ਸਤਿਕਾਰ ਸਹਿਤ ਇਥੇ ਪ੍ਰਕਾਸ਼ ਕੀਤੇ ਜਾਂਦੇ ਹਨI ਕਮੇਟੀ ਨੇ ਕਿਹਾ ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਰਸੋਖਾਨਾ ਜੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਹਨ ,ਉਹਨਾਂ ਦਾ ਰਿਕਾਰਡ ਰੱਖਿਆ ਸੀ, ਉਹ ਦਰੁਸਤ ਸੀ ਤੇ ਇਥੇ ਕੁੱਝ ਵੀ ਇਸ ਤਰ੍ਹਾਂ ਦਾ ਗਲਤ ਨਹੀਂ। 

ਮੈਂ ਧੰਨਵਾਦ ਕਰਨਾ ਚਾਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨਾਲ ਉਹ ਉਚੇਚੇ ਤੌਰ 'ਤੇ ਇੱਥੇ ਆਏ। ਉਹਨਾਂ ਨੂੰ ਵੀ ਅਸੀਂ ਰਿਕਾਰਡ ਮੁਹੱਈਆਂ ਕਰਵਾਇਆ। ਉਹਨਾਂ ਨੇ ਵੀ ਉਹ ਰਿਕਾਰਡ ਦੇਖਿਆ ਤੇ ਕਿਹਾ ਉਹ ਦਰੁਸਤ ਪਾਇਆ ਮੈਂ ਧੰਨਵਾਦ ਕਰਨਾ ਚਾਹੁੰਦਾ ਸਿੱਖ ਪੰਥ ਦੀ ਸਰਵ ਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਿਹਦੇ ਅੱਗੇ ਅਸੀਂ ਨਤਮਸਤਕ ਹੁੰਦੇ ਹਾਂ। ਕਮੇਟੀ ਪ੍ਰਚਾਰਕ ਬਲੋਆਣਾ ਨੇ ਕਿਹਾ ਮੇਰੇ ਵੀਰਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਪੰਥ ਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਨਾ ਕਰੋ, ਅਸੀਂ ਪੰਥ ਤੋਂ ਵੱਖਰੇ ਨਹੀਂ ਅਸੀਂ ਪੰਥ ਦਾ ਹਿੱਸਾ ਆ ,ਪੰਥ ਨੂੰ ਹੋਰ ਬਹੁਤ ਵੱਡੀਆਂ ਚੁਣੌਤੀਆਂ ਨੇ ,ਪੰਥ ਵਿੱਚ ਵੰਡੀਆਂ ਨਾ ਪਾਓ ,ਪੰਥ ਨੂੰ ਛੋਟਾ ਕਰਨ ਦੀ ਕੋਸ਼ਿਸ਼ ਨਾ ਕਰੋ, ਪੰਥ ਦਾ ਦਾਇਰਾ ਬਹੁਤ ਵਿਸ਼ਾਲ ਹੈ। 

ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਨੂੰ ਪਾਲਣ ਕਰਨ ਲਈ ਪਹਿਲਾਂ ਵੀ ਤਿਆਰ ਸੀ ,ਅੱਗੇ ਵੀ ਤਿਆਰ ਆ ਕਿਉਂਕਿ ਇਹ ਮਸਲਾ ਬੜਾ ਗੰਭੀਰ ਸੀ ਅਤਿ ਸੰਵੇਦਨਸ਼ੀਲ ਸੀ। ਸਾਡੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਸੀ, ਕੁਝ ਵੀ ਵਾਪਰ ਸਕਦਾ ਸੀ ਪਰ ਮੈਂ ਸ਼ੁਕਰਾਨਾ ਕਰਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦਾ ਜਿਨਾਂ ਦੀ ਕਿਰਪਾ ਦੇ ਨਾਲ ਇਹ ਸਾਰਾ ਮਸਲਾ ਬੜੀ ਹੀ ਸੂਝਬੁਝ ਦੇ ਨਾਲ ਬੜੀ ਸ਼ਾਂਤੀ ਦੇ ਨਾਲ ਨੇਪਰੇ ਚੜਿਆ। ਸਾਡਾ ਪੱਖ ਦੇਖਿਆ ਤੇ ਸਾਡੀ ਲਾਜ ਰੱਖੀ ਗਈ। ਸਾਡੇ ਪੱਖ ਦੇ ਵਿੱਚ ਕੁਝ ਵੀ ਝੂਠ ਨਹੀਂ ਪਾਇਆ ਗਿਆI ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਮਿਤੀ 23 24 ਅਤੇ ਜਨਵਰੀ 25 ਦਿਨ ਐਤਵਾਰ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ। 25 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਸ਼ੁਕਰਾਨਾ ਸਮਾਗਮ ਕਰਾਇਆ ਜਾਵੇਗਾ I  

Related Post