Tue, Mar 17, 2026
Whatsapp

Gangster Jaggu Bhagwanpuria ਦੀ ਮਾਸੀ ਜਿੱਤੀ ਚੋਣ, 5 ਵੋਟਾਂ ਨਾਲ ਰਾਜਵਿੰਦਰ ਕੌਰ ਜੇਤੂ ਕਰਾਰ

ਪੰਜਾਬ ਤੇ ਹਰਿਆਣਾ ਹਾਈ ਕਰਟ ਦੇ ਹੁਕਮਾਂ ਮੁਤਾਬਕ ਬੈਲਟ ਪੇਪਰ ’ਤੇ ਕੈਮਰੇ ਦੀ ਦੇਖਰੇਖ ਵਿੱਚ ਡੇਰਾ ਬਾਬਾ ਨਾਨਕ ਬਲਾਕ ਸੰਮਤੀ ਦੀ ਚੇਅਰਮੈਨ ਦੀ ਚੋਣ ਅੱਜ ਐੱਸਡੀਐੱਮ ਦਫ਼ਤਰ ਵਿਖੇ ਕਰਵਾਈ ਗਈ ਜਿਸ ਦੇ ਵਿੱਚ ਆਜ਼ਾਦ ਉਮੀਦਵਾਰ ਰਾਜਵਿੰਦਰ ਕੌਰ ਪਿੰਡ ਭਗਵਾਨਪੁਰ ਤੋਂ ਜੇਤੂ ਕਰਾਰ ਦਿੱਤੇ ਗਏ ਕੁੱਲ 19 ਵੋਟਾਂ ਪੈਣੀਆਂ ਸਨ

Reported by:  PTC News Desk  Edited by:  Aarti -- March 17th 2026 09:07 PM
Gangster Jaggu Bhagwanpuria ਦੀ ਮਾਸੀ ਜਿੱਤੀ ਚੋਣ, 5 ਵੋਟਾਂ ਨਾਲ ਰਾਜਵਿੰਦਰ ਕੌਰ ਜੇਤੂ ਕਰਾਰ

Gangster Jaggu Bhagwanpuria ਦੀ ਮਾਸੀ ਜਿੱਤੀ ਚੋਣ, 5 ਵੋਟਾਂ ਨਾਲ ਰਾਜਵਿੰਦਰ ਕੌਰ ਜੇਤੂ ਕਰਾਰ

ਡੇਰਾ ਬਾਬਾ ਨਾਨਕ ਬਲਾਕ ਸੰਮਤੀ ਚੇਅਰਮੈਨ ਦੀ ਚੋਣ ਹੋਈ। ਦੱਸ ਦਈਏ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਮੁਤਾਬਿਕ ਚੋਣ ਪ੍ਰਕਿਰਿਆ ਪੂਰੀ ਹੋਈ। ਚੋਣਾਂ ਦੇ ਨਤੀਜੇ ਆਏ। ਇਨ੍ਹਾਂ ਨਤੀਜਿਆਂ ਮੁਤਾਬਿਕ  ਰਾਜਵਿੰਦਰ ਕੌਰ ਭਗਵਾਨਪੁਰਾ ਪੰਜ ਵੋਟਾਂ ਨਾਲ ਜੇਤੂ ਕਰਾਰ ਦਿੱਤੇ ਗਏ। 

ਪੰਜਾਬ ਤੇ ਹਰਿਆਣਾ ਹਾਈ ਕਰਟ ਦੇ ਹੁਕਮਾਂ ਮੁਤਾਬਕ ਬੈਲਟ ਪੇਪਰ ’ਤੇ ਕੈਮਰੇ ਦੀ ਦੇਖਰੇਖ ਵਿੱਚ ਡੇਰਾ ਬਾਬਾ ਨਾਨਕ ਬਲਾਕ ਸੰਮਤੀ ਦੀ ਚੇਅਰਮੈਨ ਦੀ ਚੋਣ ਅੱਜ ਐੱਸਡੀਐੱਮ ਦਫ਼ਤਰ ਵਿਖੇ ਕਰਵਾਈ ਗਈ ਜਿਸ ਦੇ ਵਿੱਚ ਆਜ਼ਾਦ ਉਮੀਦਵਾਰ ਰਾਜਵਿੰਦਰ ਕੌਰ ਪਿੰਡ ਭਗਵਾਨਪੁਰ ਤੋਂ ਜੇਤੂ ਕਰਾਰ ਦਿੱਤੇ ਗਏ ਕੁੱਲ 19 ਵੋਟਾਂ ਪੈਣੀਆਂ ਸਨ ਜਿਨਾਂ ਵਿੱਚੋਂ 11 ਵੋਟਾਂ ਆਜ਼ਾਦ ਬਲਾਕ ਸੰਮਤੀ ਮੈਂਬਰ ਰਾਜਵਿੰਦਰ ਕੌਰ ਨੂੰ ਅਤੇ ਛੇ ਵੋਟਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪਈਆਂ ਅਤੇ ਰਾਜਵਿੰਦਰ ਕੌਰ ਪੰਜ ਵੋਟਾਂ ਨਾਲ ਜੇਤੂ ਕਰਾਰ ਦਿੱਤੇ ਗਏ ।


ਉੱਥੇ ਹੀ ਰਾਜਵਿੰਦਰ ਕੌਰ ਦੇ ਵਕੀਲ ਕਰਨਜੀਤ ਸਿੰਘ ਅਤੇ ਉਨਾਂ ਦੀ ਸਾਥੀਆਂ ਨੇ ਦੱਸਿਆ ਕਿ 10 ਬਲਾਕ ਸੰਮਤੀ ਮੈਂਬਰਾਂ ਵੱਲੋਂ ਹਾਈਕੋਰਟ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਕਿ ਸਰਕਾਰ ਤੇ ਉੱਤੇ ਸ਼ੰਕਾ ਹੈ ਕਿ ਇਲੈਕਸ਼ਨ ਦੇ ਵਿੱਚ ਹੇਰਾ ਫੇਰੀ ਹੋ ਸਕਦੀ ਹੈ ਜਿਸ ਤੋਂ ਬਾਅਦ ਹਾਈਕੋਰਟ ਦਾ ਰੁੱਖ ਕਰਦਿਆਂ ਰਾਜਵਿੰਦਰ ਕੌਰ ਨੇ ਅਤੇ ਹੋਰ 10 ਮੈਂਬਰਾਂ ਨੇ ਹਾਈਕੋਰਟ ਦਾ ਰੁੱਖ ਕੀਤਾ ਜਿਸ ਤੋਂ ਬਾਅਦ ਅਦਾਲਤ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਚੋਣ ਥਰੀ ਐਂਡ ਫੇਅਰ ਕਰਵਾਏ ਜਾਣਗੇ ਜਿਸਦੇ ਬਾਅਦ ਕੈਮਰੇ ਦੀ ਦੇਖਰੇਖ ਅਤੇ ਬੈਲਟ ਪੇਪਰ ਉੱਤੇ ਚੋਣ ਪ੍ਰਕਿਰਿਆ ਹੋਈ। 

ਉੱਥੇ ਹੀ ਡੇਰਾ ਬਾਬਾ ਨਾਨਕ ਦੇ ਐੱਸਡੀਐਮ ਅਦਿੱਤਿਆ ਸ਼ਰਮਾ ਨੇ ਦੱਸਿਆ ਕਿ ਜੋ ਹਾਈਕੋਰਟ ਦੇ ਨਿਰਦੇਸ਼ ਸਨ ਉਸ ਅਨੁਸਾਰ ਹੀ ਚੋਣ ਹੋਈ ਹੈ ਅਤੇ ਡੀਸੀ ਗੁਰਦਾਸਪੁਰ ਦੀ ਹਾਜ਼ਰੀ ’ਚ ਪੂਰੀ ਚੋਣ ਹੋਈ ਹੈ। 

- PTC NEWS

Top News view more...

Latest News view more...

PTC NETWORK
PTC NETWORK