Wed, Mar 18, 2026
Whatsapp

Sidhu Moosewala ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ, World Tour ਦਾ ਐਲਾਨ, ਪਾਕਿਸਤਾਨ 'ਚ ਵੀ ਹੋਵੇਗਾ ਸ਼ੋਅ !

Sidhu Moosewala World Tour : ਵਿਸ਼ਵ ਟੂਰ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਪਾਕਿਸਤਾਨ ਵਿੱਚ ਇੱਕ ਵਿਸ਼ੇਸ਼ ਸ਼ੋਅ ਵੀ ਆਯੋਜਿਤ ਕੀਤਾ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ, ਸਿੱਧੂ ਮੂਸੇਵਾਲਾ ਪਾਕਿਸਤਾਨੀ ਧਰਤੀ 'ਤੇ ਆਪਣੀ ਗਾਇਕੀ ਨਾਲ ਧਮਾਲ ਮਚਾਉਣਗੇ।

Reported by:  PTC News Desk  Edited by:  KRISHAN KUMAR SHARMA -- March 18th 2026 10:23 AM -- Updated: March 18th 2026 11:09 AM
Sidhu Moosewala ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ, World Tour ਦਾ ਐਲਾਨ, ਪਾਕਿਸਤਾਨ 'ਚ ਵੀ ਹੋਵੇਗਾ ਸ਼ੋਅ !

Sidhu Moosewala ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ, World Tour ਦਾ ਐਲਾਨ, ਪਾਕਿਸਤਾਨ 'ਚ ਵੀ ਹੋਵੇਗਾ ਸ਼ੋਅ !

Sidhu Moosewala World Tour : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਆਈ ਹੈ। ਸਿੱਧੂ ਮੂਸੇਵਾਲਾ ਦੀ ਟੀਮ ਨੇ ਅਧਿਕਾਰਤ ਤੌਰ 'ਤੇ Signed To God World Tour  ਦਾ ਐਲਾਨ ਕਰ ਦਿੱਤਾ ਹੈ। ਇਸ ਟੂਰ ਵਿੱਚ ਇੱਕ ਵਾਰ ਫਿਰ ਸਿੱਧੂ ਦੀ ਆਵਾਜ਼ ਹੋਲੋਗ੍ਰਾਮ ਰਾਹੀਂ ਦੁਨੀਆ ਭਰ ਵਿੱਚ ਗੂੰਜਦੀ ਦਿਖਾਈ ਦੇਵੇਗੀ।

ਪਾਕਿਸਤਾਨ ਵਿੱਚ ਇੱਕ ਸ਼ਾਨਦਾਰ ਸ਼ੋਅ


ਇਸ ਵਿਸ਼ਵ ਟੂਰ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਪਾਕਿਸਤਾਨ ਵਿੱਚ ਇੱਕ ਵਿਸ਼ੇਸ਼ ਸ਼ੋਅ ਵੀ ਆਯੋਜਿਤ ਕੀਤਾ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ, ਸਿੱਧੂ ਮੂਸੇਵਾਲਾ ਪਾਕਿਸਤਾਨੀ ਧਰਤੀ 'ਤੇ ਆਪਣੀ ਗਾਇਕੀ ਨਾਲ ਧਮਾਲ ਮਚਾਉਣਗੇ। ਇਸ ਖ਼ਬਰ ਨੇ ਸਰਹੱਦ ਦੇ ਦੋਵੇਂ ਪਾਸੇ ਸਿੱਧੂ ਦੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਫੈਲਾ ਦਿੱਤੀ ਹੈ।

ਜਾਣਕਾਰੀ ਅਨੁਸਾਰ, ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਅਤੇ ਟੀਮ ਵੱਲੋਂ ਇਹ ਐਲਾਨ ਛੋਟੇ ਸਿੱਧੂ ਦੇ ਜਨਮ ਦਿਨ ਵਾਲੇ ਦਿਨ ਕੀਤਾ ਗਿਆ। ਦੱਸ ਦਈਏ ਕਿ ਬੀਤੇ ਦਿਨ ਛੋਟੇ ਸਿੱਧੂ ਦਾ ਜਨਮ ਦਿਨ ਮਨਾਇਆ ਗਿਆ ਸੀ, ਜਿਸ ਦੀ ਇੱਕ ਕੇਕ ਕੱਟੇ ਜਾਣ ਦੀ ਵੀਡੀਓ ਵੀ ਪ੍ਰਸ਼ੰਸਕਾਂ ਲਈ ਸਾਂਝੀ ਕੀਤੀ ਗਈ ਸੀ। ਟੀਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਿਸ਼ਵ ਟੂਰ ਕੈਨੇਡਾ ਅਤੇ ਸੰਯੁਕਤ ਰਾਜ (ਅਮਰੀਕਾ), ਭਾਰਤ, ਯੂਏਈ, ਯੂਕੇ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਪਾਕਿਸਤਾਨ ਆਦਿ ਦੇਸ਼ਾਂ ਵਿੱਚ ਸ਼ੋਅ ਹੋਣਗੇ।

- PTC NEWS

Top News view more...

Latest News view more...

PTC NETWORK
PTC NETWORK