19 ਸਾਲਾਂ ਮੁਟਿਆਰ ਦਾ ਲੰਡਨ ’ਚ ਚਾਕੂ ਮਾਰ ਕੇ ਕਤਲ, ਪਤੀ ’ਤੇ ਲੱਗੇ ਇਲਜ਼ਾਮ

ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਮਹਿਕ ਸ਼ਰਮਾ ਨੇ ਆਪਣਾ ਸਟੱਡੀ ਤੋਂ ਸਕਿਲਡ ਵਰਕਰ ਵਰਕ ਪਰਮਿਟ ਵਿੱਚ ਤਬਦੀਲ ਕਰਵਾ ਲਿਆ ਸੀ ਅਤੇ ਇਸ ਸਮੇਂ ਫ਼ੈਬੁਲਸ ਹੋਮ ਕੇਅਰ ਲਿਮਿਟਡ ਵਿੱਚ ਕੇਅਰ ਟੇਕਰ ਦੀ ਨੌਕਰੀ ਕਰ ਰਹੀ ਸੀ।

By  Aarti October 31st 2023 01:49 PM -- Updated: October 31st 2023 04:51 PM

Punjabi Girl Murder: ਜ਼ਿਲ੍ਹੇ ਦੇ ਹਲਕਾ ਕਾਦੀਆਂ ਦੇ ਪਿੰਡ ਜੋਗੀ ਚੀਮਾ ਦੀ ਰਹਿਣ ਵਾਲੀ 19 ਸਾਲਾਂ ਲੜਕੀ ਮਹਿਕ ਸ਼ਰਮਾ ਦਾ ਕਰੋਇਡੋਨ ਲੰਡਨ ’ਚ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਮਹਿਕ ਸ਼ਰਮਾ ਦਾ ਉਸੀ ਦੇ ਘਰ ਦੇ ਅੰਦਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਹਿਕ ਸ਼ਰਮਾ ਪਿਛਲੇ ਸਾਲ ਲੰਡਨ ਗਈ ਸੀ। ਇਸ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ ਰੋ ਬੂਰਾ ਹਾਲ ਹੋਇਆ ਪਿਆ ਹੈ। 

ਇਸ ਬਾਰੇ ਮ੍ਰਿਤਕਾ ਦੀ ਮਾਂ ਮਧੂ ਬਾਲਾ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਂ ਵਿਧਵਾ ਹੈ ਅਤੇ ਉਸ ਦੀ ਬੇਟੀ ਮਹਿਕ ਸ਼ਰਮਾ ਦਾ ਵਿਆਹ 24 ਜੂਨ 2022 ਨੂੰ ਸਾਹਿਲ ਸ਼ਰਮਾ ਨਿਊ ਸੰਤ ਨਗਰ ਗੁਰਦਾਸਪੁਰ ਨਾਲ ਹੋਇਆ ਸੀ। ਉਸ ਦੀ ਬੇਟੀ ਬਾਰਵੀਂ ਪਾਸ ਸੀ ਅਤੇ ਸਟੱਡੀ ਵੀਜ਼ੇ ਤੇ 20 ਨਵੰਬਰ 2022 ਨੂੰ ਲੰਡਨ ਗਈ ਸੀ। ਇਸ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਉਸ ਦਾ ਪਤੀ ਸਾਹਿਲ ਸ਼ਰਮਾ ਸਪਾਉਸ ਵੀਜ਼ੇ ਤੇ ਉਸ ਕੋਲ ਲੰਡਨ ਚਲਾ ਗਿਆ।

ਉਨ੍ਹਾਂ ਦੱਸਿਆ ਕਿ ਮਹਿਕ ਸ਼ਰਮਾ ਨੇ ਆਪਣਾ ਸਟੱਡੀ ਤੋਂ ਸਕਿਲਡ ਵਰਕਰ ਵਰਕ ਪਰਮਿਟ ਵਿੱਚ ਤਬਦੀਲ ਕਰਵਾ ਲਿਆ ਸੀ ਅਤੇ ਇਸ ਸਮੇਂ ਫ਼ੈਬੁਲਸ ਹੋਮ ਕੇਅਰ ਲਿਮਿਟਡ ਵਿੱਚ ਕੇਅਰ ਟੇਕਰ ਦੀ ਨੌਕਰੀ ਕਰ ਰਹੀ ਸੀ। 



ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਤੋਂ ਸਾਹਿਲ ਲੰਡਨ ਗਿਆ ਉਹ ਉਸ ਦੀ ਧੀ ਨੂੰ ਤੰਗ ਪਰੇਸ਼ਾਨ ਕਰਦਾ ਸੀ। ਉਹ ਸ਼ੱਕੀ ਕਿਸਮ ਦਾ ਵਿਅਕਤੀ ਸੀ ਅਤੇ ਧਮਕੀਆਂ ਦਿੰਦਾ ਸੀ ਕਿ ਉਸਦਾ ਉਹ ਕਤਲ ਕਰ ਦੇਵੇਂਗਾ। ਉਨ੍ਹਾਂ ਦੱਸਿਆ ਕਿ ਉਸ ਦੀ ਧੀ ਨਾਲ ਅੱਜ ਸੰਪਰਕ ਨਹੀਂ ਹੋ ਰਿਹਾ ਸੀ। ਬਾਅਦ ਵਿੱਚ ਲੰਡਨ ਤੋਂ ਉਨ੍ਹਾਂ ਨੂੰ ਕਾਲ ਆਈ ਕਿ ਉਸ ਦੀ ਧੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। 

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ’ਚ ਲੰਡਨ ਪੁਲਿਸ ਨੇ ਇੱਕ 23 ਸਾਲਾਂ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸਦੇ 23 ਸਾਲਾਂ ਜਵਾਈ ਸਾਹਿਲ ਸ਼ਰਮਾ ਨੇ ਇਹ ਕਤਲ ਕੀਤਾ ਹੈ। ਫਿਲਾਹਲ ਪਰਿਵਾਰ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਧੀ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ। ਉੱਥੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।  

ਰਿਪੋਰਟਰ ਗੁਰਬਖਸ਼ ਸਿੰਘ ਅਰਸੀ ਦੇ ਸਹਿਯੋਗ ਨਾਲ..

ਇਹ ਵੀ ਪੜ੍ਹੋ: MLA Kulwant SIngh: ਈਡੀ ਦੀ ਰਡਾਰ ’ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ

Related Post