Fatehgarh Sahib ਦੇ ਪਿੰਡ ਗੁਰਦਨਪੁਰ ਦੇ 19 ਸਾਲਾ ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਆਤਮ ਹੱਤਿਆ
Fatehgarh Sahib News : ਫਤਿਹਗੜ੍ਹ ਸਾਹਿਬ ਦੇ ਪਿੰਡ ਗੁਰਦਨਪੁਰ ਦੇ 19 ਸਾਲਾ ਨੌਜਵਾਨ ਨੇ ਨਾਭੇ ਦੀ ਇੱਕ ਲੜਕੀ ਦੇ ਪਰਿਵਾਰ ਵੱਲੋਂ ਸੋਨਾ ਚੋਰੀ ਦੇ ਲਗਾਏ ਇਲਜ਼ਾਮਾਂ ਨੂੰ ਸਹਿਣ ਨਾ ਕਰਦੇ ਹੋਏ ਕੋਈ ਜਹਿਰੀਲੀ ਚੀਜ਼ ਪੀ ਕੇ ਆਤਮ ਹੱਤਿਆ ਕਰ ਲਈ ਹੈ। ਸਰਹਿੰਦ ਪੁਲਿਸ ਨੇ ਲੜਕੀ ਦੀ ਮਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਹੈ ਅਤੇ ਦਾਦਾ ਘਰੋਂ ਫਰਾਰ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਬਾਰਵੀਂ ਕਲਾਸ ਵਿੱਚ ਪੜਦੇ ਅਨਮੀਤ ਸਿੰਘ ਉਤੇ ਉਸ ਦੇ ਸਕੂਲ ਵਿੱਚ ਹੀ ਪੜਦੀ ਨਾਭਾ ਦੀ ਲੜਕੀ ਦੀ ਮਾਤਾ ਅਤੇ ਦਾਦਾ ਵੱਲੋਂ ਆਪਣੀ ਲੜਕੀ ਵਲੋਂ ਘਰੋਂ ਪੰਜ ਤੋਲੇ ਸੋਨਾ ਚੋਰੀ ਕਰਕੇ ਮ੍ਰਿਤਕ ਅਨਰੀਤ ਸਿੰਘ ਨੂੰ ਦਿੱਤੇ ਜਾਣ ਦੀ ਆਰੋਪ ਲਗਾਏ ਜਾ ਰਹੇ ਸਨ। ਉਸ ਵਲੋਂ ਇਨ੍ਹਾਂ ਆਰੋਪਾਂ ਅਤੇ ਬੇਇਜਤੀ ਨੂੰ ਸਹਿਨ ਨਾ ਕਰਦਿਆਂ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ।
ਜਿਸ ਨੂੰ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਲੁਧਿਆਣਾ ਦੀ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਇਲਾਜ ਅਧੀਨ ਮੌਤ ਹੋ ਗਈ। ਡੀਐਸਪੀ ਫਤਿਹਗੜ੍ਹ ਸਾਹਿਬ ਕੁਲਬੀਰ ਸਿੰਘ ਠਾਕੁਰ ਸੰਧੂ ਨੇ ਦੱਸਿਆ ਕਿ ਥਾਣਾ ਸਰਹੰਦ ਦੀ ਪੁਲਿਸ ਵੱਲੋਂ ਲੜਕੀ ਦੀ ਮਾਤਾ ਅਤੇ ਦਾਦੇ ਖਿਲਾਫ ਮਾਮਲਾ ਦਰਜ ਕਰਕੇ ਮਾਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ,ਜਦੋਂ ਕਿ ਦਾਦੇ ਨੂੰ ਗ੍ਰਿਫਤਾਰ ਕਰਨਾ ਅਜੇ ਬਾਕੀ ਹੈ।