Kabbadi Player Murder Update : ਕਬੱਡੀ ਖਿਡਾਰੀ ਤੇਜਪਾਲ ਦੇ ਕਤਲ ਮਾਮਲੇ ਚ 2 ਮੁਲਜ਼ਮ ਗ੍ਰਿਫ਼ਤਾਰ, ਰਾਜਸਥਾਨ ਤੋਂ ਲਿਆਂਦਾ ਸੀ ਪਿਸਤੌਲ
Jagraon Kabbadi Player Murder Update : ਕਾਬੂ ਕੀਤੇ ਗਏ ਮੁਲਜ਼ਮਾਂ ਵਿੱਚ ਇੱਕ ਹਨੀ ਰੂਮੀ ਤੇ ਉਸਦਾ ਦੋਸਤ ਗਗਨ ਕਿਲੀ ਚਾਹਲਾਂ ਨੂੰ ਕਾਬੂ ਕੀਤਾ ਹੈ। ਜਦਕਿ ਹਨੀ ਰੂਮੀ ਦਾ ਸਕਾ ਭਰਾ ਕਾਲਾ ਰੂਮੀ ਜੌ ਇਸੇ ਮਾਮਲੇ ਵਿਚ ਨਾਮਜ਼ਦ ਹੈ, ਉਹ ਅਜੇ ਫਰਾਰ ਹੈ।
Kabbadi Player Murder Update : ਬੀਤੇ ਕੱਲ ਜਗਰਾਓਂ ਵਿਖੇ ਕਬੱਡੀ ਖਿਡਾਰੀ ਤੇਜਪਾਲ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਵਿੱਚ ਇੱਕ ਹਨੀ ਰੂਮੀ ਤੇ ਉਸਦਾ ਦੋਸਤ ਗਗਨ ਕਿਲੀ ਚਾਹਲਾਂ ਨੂੰ ਕਾਬੂ ਕੀਤਾ ਹੈ। ਜਦਕਿ ਹਨੀ ਰੂਮੀ ਦਾ ਸਕਾ ਭਰਾ ਕਾਲਾ ਰੂਮੀ, ਜੋ ਇਸੇ ਮਾਮਲੇ ਵਿਚ ਨਾਮਜ਼ਦ ਹੈ, ਉਹ ਅਜੇ ਫਰਾਰ ਹੈ। ਕਾਬੂ ਕੀਤੇ ਦੋਵੇਂ ਮੁਲਜ਼ਮਾਂ ਕੋਲੋਂ ਪੁਲਿਸ ਨੇ ਇੱਕ 30 ਬੋਰ ਦਾ ਪਿਸਟਲ ਵੀ ਬਰਾਮਦ ਕੀਤਾ ਹੈ, ਜੋ ਇਹ ਕੋਟਾ ਰਜਾਸਥਾਨ ਤੋਂ ਨਜਾਇਜ ਲੈ ਕੇ ਆਏ ਸਨ।
ਐਸਐਸਪੀ ਜਗਰਾਓਂ ਅੰਕੁਰ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕਤਲ ਕੀਤਾ ਗਿਆ ਤੇਜਪਾਲ ਸਿੰਘ ਦੀ ਕਿਸੇ ਨਾਲ ਕੋਈ ਪੁਰਾਣੀ ਰੰਜਿਸ਼ ਨਹੀਂ ਸੀ ਤੇ ਉਸਦੇ ਦੋਸਤਾਂ ਦੀ ਪੁਰਾਣੀ ਰੰਜਿਸ਼ ਹਨੀ ਰੂਮੀ ਤੇ ਕਾਲਾ ਰੂਮੀ ਨਾਲ ਸੀ। ਪਰ ਇਸ ਰੰਜਸ਼ ਵਿਚ ਤੇਜਪਾਲ ਯਾਰੀ ਦੋਸਤੀ ਪਗਾਓਣ ਕਰਕੇ ਮਾਰਿਆ ਗਿਆ। ਬਾਕੀ ਪੁਲਿਸ ਜਲਦੀ ਹੀ ਕਾਲਾ ਰੂਮੀ ਨੂੰ ਵੀ ਕਾਬੂ ਕਰ ਲਵੇਗੀ।
ਉਨ੍ਹਾਂ ਦਾਅਵਾ ਕੀਤਾ ਕਿ ਮ੍ਰਿਤਕ ਤੇਜਪਾਲ ਦਾ ਪਰਿਵਾਰ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹੈ ਤੇ ਹੁਣ ਪਰਿਵਾਰ ਦਾ ਆਪਣਾ ਫੈਸਲਾ ਹੈ ਕਿ ਮ੍ਰਿਤਕ ਦਾ ਅੰਤਿਮ ਸੰਸਕਾਰ ਕਦੋਂ ਕਰਨਾ ਹੈ।
ਦੱਸ ਦਈਏ ਕਿ ਬੀਤੇ ਦਿਨੀ ਜਗਰਾਉਂ ਅਧੀਨ ਪਿੰਡ ਗਿੱਦੜਵਿੰਡੀ 'ਚ ਕਬੱਡੀ ਖਿਡਾਰੀ ਤੇਜਪਾਲ ਸਿੰਘ (27) ਦਾ ਗੱਡੀ 'ਚ ਸਵਾਰ ਹੋ ਕੇ ਆਏ ਵਿਅਕਤੀਆਂ ਵੱਲੋਂ ਉਦੋਂ ਕਤਲ ਕਰ ਦਿੱਤਾ ਸੀ, ਜਦੋਂ ਉਹ ਡਾਕਟਰ ਹਰੀ ਸਿੰਘ ਰੋਡ 'ਤੇ ਖਲ ਲੈਣ ਆਇਆ ਸੀ।
ਜਗਰਾਓਂ ਤੋ ਹੇਮ ਰਾਜ ਬੱਬਰ ਦੀ ਰਿਪੋਰਟ