Nabha Head Constable Murder : ਅਮਨਦੀਪ ਸਿੰਘ ਦੇ ਕਤਲ ਮਾਮਲੇ 4 ਮੁਲਜ਼ਮਾਂ ਦੀ ਪਛਾਣ, 2 ਗ੍ਰਿਫ਼ਤਾਰ, ਕਤਲ ਦਾ ਕਾਰਨ ਆਇਆ ਸਾਹਮਣੇ

Nabha Murder : ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ਤੱਕ ਪੋਸਟਮਾਰਟਮ ਤੇ ਸੰਸਕਾਰ ਨਹੀਂ ਕਰਨ ਦੇਣਗੇ। ਪਰਿਵਾਰ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਪੰਜਾਬ ਪੁਲਿਸ ਹੀ ਸੁਰੱਖਿਤ ਨਹੀਂ ਤਾਂ ਆਮ ਲੋਕ ਕਿਸ ਤਰ੍ਹਾਂ ਹੋਣਗੇ।

By  KRISHAN KUMAR SHARMA January 26th 2026 02:36 PM -- Updated: January 26th 2026 03:48 PM

Nabha Head Constable Murder : ਨਾਭਾ ਦੇ ਪੁੱਡਾ ਕਲੋਨੀ ਦੇ ਰਹਿਣ ਵਾਲੇ ਅਮਨਦੀਪ ਸਿੰਘ (Amandeep Singh Murder) ਦਾ ਬੀਤੇ ਦਿਨ ਕੁੱਝ ਅਣਪਛਾਤਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ, ਜਦਕਿ ਉਸਦਾ ਭਰਾ ਨਵਦੀਪ ਸਿੰਘ ਵੀ ਹਮਲੇ ਵਿੱਚ ਜ਼ਖ਼ਮੀ ਹੋ ਗਿਆ। ਮਾਮਲੇ ਵਿੱਚ ਥਾਣਾ ਕਤਵਾਲੀ ਪੁਲਿਸ ਨੇ ਕਥਿਤ ਦੋਸ਼ੀਆਂ ਦੀ ਪਛਾਣ ਕਰ ਲਈ ਹੈ। 

ਮੌਕੇ ਵਾਰਦਾਤ ਵਾਲੀ ਥਾਂ 'ਤੇ ਜਾਇਜ਼ਾ ਲੈਣ ਤੋਂ ਬਾਅਦ ਐਸਪੀ ਪਟਿਆਲਾ ਜਸਵੀਰ ਸਿੰਘ ਨੇ ਦੱਸਿਆ ਕਿ ਅਸੀਂ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਦੇ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਕਤਲ ਕਰਨ ਵਾਲੇ ਵਿਅਕਤੀਆਂ ਦੇ ਸਬੂਤ ਵੀ ਕੁਝ ਹੱਥ ਲੱਗੇ ਹਨ ਅਤੇ ਅਸੀਂ ਛੇਤੀ ਹੀ ਉਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ। ਪੁਲਿਸ ਵੱਲੋਂ ਰਾਤ ਨੂੰ ਕਰੀਬ 11 ਵਜੇ ਦੇ ਕਰੀਬ ਕਾਨਫਰੰਸ ਕਰਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਗਈ। 

ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਹਿਚਾਨ ਆਸੀਸ ਉਰਫ ਆਸ਼ੀ, ਸਰਵ ਕੁਮਾਰ, ਰਿੱਕੀ ਪੁੱਤਰ ਰਾਜ ਕੁਮਾਰ ਅਤੇ ਰਿੱਕੀ ਦਾ ਮੁੰਡਾ ਵਾਸੀਆਨ ਨੇੜੇ ਬਾਲਮੀਕ ਮੰਦਿਰ ਬੌੜਾਂ ਗੇਟ ਨਾਭਾ ਵਜੋਂ ਹੋਈ ਹੈ, ਜਿਨ੍ਹਾਂ ਦੇ ਨਾਲ ਕੁਝ ਹੋਰ ਵੀ ਅਣਪਛਾਤੇ ਨੌਜਵਾਨ ਸਨ।

ਪਰਿਵਾਰ ਨੇ ਪੋਸਟਮਮਾਰਟਮ ਤੇ ਸਸਕਾਰ ਰੋਕਿਆ

ਮ੍ਰਿਤਕ ਅਮਨਦੀਪ ਸਿੰਘ ਵਿਆਹਿਆ ਹੋਇਆ ਸੀ, ਜਿਸ ਦੇ ਇੱਕ ਛੋਟਾ ਬੱਚਾ ਵੀ ਹੈ। ਪਰਿਵਾਰ ਮੁਤਾਬਕ ਉਸ ਨੇ ਕੱਲ 26 ਜਨਵਰੀ ਨੂੰ ਗਣਤੰਤਰਤਾ ਦਿਵਸ ਮੌਕੇ ਪਰੇਡ 'ਤੇ ਵੀ ਸ਼ਾਮਿਲ ਹੋਣਾ ਸੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ਤੱਕ ਪੋਸਟਮਾਰਟਮ ਤੇ ਸੰਸਕਾਰ ਨਹੀਂ ਕਰਨ ਦੇਣਗੇ। ਪਰਿਵਾਰ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਪੰਜਾਬ ਪੁਲਿਸ ਹੀ ਸੁਰੱਖਿਤ ਨਹੀਂ ਤਾਂ ਆਮ ਲੋਕ ਕਿਸ ਤਰ੍ਹਾਂ ਹੋਣਗੇ। ਉਨ੍ਹਾਂ ਨੇ ਪੁਲਿਸ ਤੋਂ ਜਲਦ ਤੋਂ ਜਲਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।

ਪੈਸਿਆਂ ਨੂੰ ਲੈ ਕੇ ਹੋਇਆ ਕਤਲ : ਐਸਐਸਪੀ

ਪਟਿਆਲਾ (Patiala Police) ਦੇ ਐਸਐਸਪੀ ਵਰੁਣ ਸ਼ਰਮਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਬਾਕੀ ਚਾਰ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮਾਂ ਦੀ ਪੁਲਿਸ ਮੁਲਾਜ਼ਮ ਅਮਨਦੀਪ ਨਾਲ ਕੁਝ ਪੈਸਿਆਂ ਨੂੰ ਲੈ ਕੇ ਬਹਿਸ ਹੋਈ ਸੀ, ਜਿਸ ਤੋਂ ਬਾਅਦ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸਬੰਧ 'ਚ ਥਾਣਾ ਕੋਤਵਾਲੀ ਪੁਲਿਸ ਵਿਖੇ ਪਿਤਾ ਰਜਿੰਦਰ ਸਿੰਘ ਦੇ ਬਿਆਨ ਦੇ ਅਧਾਰ ਪ 103,109,1913),190 BNS-2023 ਮਾਮਲਾ ਦਰਜ ਕੀਤਾ ਗਿਆ ਹੈ।

Related Post