Fazilka News : ਸਤਲੁਜ ਦੇ ਪਾਣੀ ਚ ਡੁੱਬੇ ਨੌਜਵਾਨ ਦੀ 3 ਦਿਨਾਂ ਬਾਅਦ ਮਿਲੀ ਲਾਸ਼ , ਮੱਝ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਵਾਪਰਿਆ ਹਾਦਸਾ
Fazilka News : ਪੰਜਾਬ 'ਚ ਭਾਰੀ ਮੀਂਹ ਅਤੇ ਹੜ੍ਹਾਂ ਨਾਲ ਕਈ ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ, ਲੋਕਾਂ ਦੇ ਘਰ ਡੁੱਬ ਗਏ ਹਨ ਅਤੇ ਜਨ-ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਹੋ ਚੁੱਕਿਆ ਹੈ। ਫਾਜ਼ਿਲਕਾ ਦੇ ਕਰੀਬ 30 ਪਿੰਡ ਸਤਲੁਜ ਦੇ ਪਾਣੀ ਦੀ ਮਾਰ ਹੇਠ ਹਨ । ਮਾਲੀ ਨੁਕਸਾਨ ਦੇ ਨਾਲ ਜਾਨੀ ਨੁਕਸਾਨ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ
Fazilka News : ਪੰਜਾਬ 'ਚ ਭਾਰੀ ਮੀਂਹ ਅਤੇ ਹੜ੍ਹਾਂ ਨਾਲ ਕਈ ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ, ਲੋਕਾਂ ਦੇ ਘਰ ਡੁੱਬ ਗਏ ਹਨ ਅਤੇ ਜਨ-ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਹੋ ਚੁੱਕਿਆ ਹੈ। ਫਾਜ਼ਿਲਕਾ ਦੇ ਕਰੀਬ 30 ਪਿੰਡ ਸਤਲੁਜ ਦੇ ਪਾਣੀ ਦੀ ਮਾਰ ਹੇਠ ਹਨ । ਮਾਲੀ ਨੁਕਸਾਨ ਦੇ ਨਾਲ ਜਾਨੀ ਨੁਕਸਾਨ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।
ਤਾਜ਼ਾ ਮਾਮਲਾ ਪਾਣੀ ਦੀ ਮਾਰ ਹੇਠ ਆਏ ਪਿੰਡ ਰੇਤੇ ਵਾਲੀ ਭੈਣੀ ਦਾ ਹੈ ,ਜਿੱਥੇ ਦੇ ਕਰੀਬ 28 ਸਾਲਾਂ ਨੌਜਵਾਨ ਹਰਭਜਨ ਸਿੰਘ ਬਿੱਟੂ ਬੀਤੇ ਦਿਨੀਂ ਸਤਲੁਜ ਦੇ ਪਾਣੀ ਵਿਚ ਉਸ ਵੇਲੇ ਡੁੱਬ ਗਿਆ ਸੀ ਜਦੋਂ ਉਸਦਾ ਇੱਕ ਪਸ਼ੂ ਸਤਲੁਜ ਦੇ ਪਾਣੀ ਵਿਚ ਰੁੜ੍ਹ ਗਿਆ ਤੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਉਹ ਖੁਦ ਪਾਣੀ ਵਿਚ ਡੁੱਬ ਗਿਆ ਤੇ ਲਾਪਤਾ ਗਿਆ।
ਪਰਿਵਾਰ ਵਲੋਂ ਭਾਲਣ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਜਾਣਕਾਰੀ ਨਹੀਂ ਮਿਲੀ ਤਾਂ ਅੱਜ ਚੌਥੇ ਦਿਨ ਉਸਦੀ ਲਾਸ਼ ਸਤਲੁਜ ਵਿੱਚੋ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ NDRF ਦੀ ਮਦਦ ਨਾਲ ਭਾਲ ਦੌਰਾਨ ਮ੍ਰਿਤਕ ਦੀ ਲਾਸ਼ ਇੱਕ ਦਰੱਖਤ ਨਾਲ ਫਸੀ ਹੋਈ ਮਿਲੀ। ਪ੍ਰਸ਼ਾਸਨ ਵਲੋਂ ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਲੁਧਿਆਣਾ ਵਿੱਚ ਸਤਲੁਜ ਦਰਿਆ ਦੇ ਤੇਜ਼ ਵਹਾਅ ਤੋਂ ਅਜੇ ਵੀ ਖ਼ਤਰਾ
ਲੁਧਿਆਣਾ ਵਿੱਚ ਸਤਲੁਜ ਦਰਿਆ ਦੇ ਤੇਜ਼ ਵਹਾਅ ਤੋਂ ਅਜੇ ਵੀ ਖ਼ਤਰਾ ਬਣਿਆ ਹੋਇਆ ਹੈ। ਐਤਵਾਰ ਤੱਕ ਸਸਰਾਲੀ ਇਲਾਕੇ ਵਿੱਚ ਪਾਣੀ ਕਾਰਨ ਕਟੌਤੀ ਹੋਈ, ਜਿਸ ਨੂੰ ਰੋਕਣ ਲਈ ਫੌਜ, ਐਨਡੀਆਰਐਫ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਅਜੇ ਵੀ ਲੋਕਾਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ। ਅੱਜ ਸੋਮਵਾਰ ਨੂੰ ਬੂਥਗੜ੍ਹ ਸਸਰਾਲੀ ਵਿੱਚ ਵੀ ਜ਼ਮੀਨ ਦਾ ਇੱਕ ਵੱਡਾ ਹਿੱਸਾ ਪਾਣੀ ਵਿੱਚ ਡੁੱਬ ਗਿਆ। ਪਿੰਡ ਵਾਸੀ ਬਲਬੀਰ ਨੇ ਕਿਹਾ ਕਿ ਸਥਿਤੀ ਬਹੁਤ ਗੰਭੀਰ ਹੈ। ਪਿੰਡ ਵਾਸੀ ਆਪਣੇ ਪੱਧਰ 'ਤੇ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ।