Lawrence Gang: ਰਾਜਸਥਾਨ ਪੁਲਿਸ ਨੇ ਇੱਕ ਪੰਜਾਬੀ ਸਮੇਤ ਲਾਰੈਂਸ ਗੈਂਗ ਦੇ 3 ਸਾਥੀਆਂ ਨੂੰ ਕੀਤਾ ਕਾਬੂ

ਰਾਜਸਥਾਨ ਪੁਲਿਸ ਨੇ ਇੱਕ ਪੰਜਾਬੀ ਸਮੇਤ ਲਾਰੈਂਸ ਗੈਂਗ ਦੇ 3 ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 12 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਮੋਟਰਸਾਈਕਲ ਵੀ ਬਰਾਮਦ ਕੀਤੇ ਹਨ ਜਦੋਂਕਿ ਇੱਕ ਮੁਲਜ਼ਮ ਫਰਾਰ ਹੈ।

By  Ramandeep Kaur April 14th 2023 03:09 PM

ਸ੍ਰੀ ਮੁਕਤਸਰ ਸਾਹਿਬ: ਰਾਜਸਥਾਨ ਪੁਲਿਸ ਨੇ ਇੱਕ ਪੰਜਾਬੀ ਸਮੇਤ ਲਾਰੈਂਸ ਗੈਂਗ ਦੇ 3 ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 12 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਮੋਟਰਸਾਈਕਲ ਵੀ ਬਰਾਮਦ ਕੀਤੇ ਹਨ ਜਦੋਂਕਿ ਇੱਕ ਮੁਲਜ਼ਮ ਫਰਾਰ ਹੈ। ਸ੍ਰੀਗੰਗਾਨਗਰ ਦੇ ਸੀਨੀਅਰ ਪੁਲਿਸ ਕਪਤਾਨ ਪੈਰਿਸ ਦੇਸ਼ਮੁੱਖ ਨੇ ਦੱਸਿਆ ਕਿ ਬੀਐਸਐਫ  ਪੋਸਟ 41 ਪੀਐਸ ਨੂੰ ਥਾਣਾ ਸਮੇਜਾਕੋਠੀ ਵਿਖੇ ਹੈਰੋਇਨ ਸਮੱਗਲਰਾਂ ਬਾਰੇ ਸੂਚਿਤ ਕੀਤਾ ਗਿਆ ਸੀ।

ਇਸ ਤੋਂ ਬਾਅਦ ਪੁਲਿਸ ਅਤੇ ਬੀਐਸਐਫ ਜਵਾਨਾਂ, ਸੀਆਈਡੀ ਅਤੇ ਜ਼ਿਲ੍ਹਾ ਵਿਸ਼ੇਸ਼ ਟੀਮ ਵੱਲੋਂ ਸਾਂਝੀ ਨਾਕਾਬੰਦੀ ਕੀਤੀ ਗਈ ਅਤੇ ਤੜਕੇ 3.30 ਵਜੇ ਦੇ ਕਰੀਬ 2 ਮੋਟਰਸਾਈਕਲਾਂ 'ਤੇ ਸਵਾਰ 4 ਸ਼ੱਕੀ ਵਿਅਕਤੀਆਂ ਨੂੰ ਰੋਕਿਆ ਗਿਆ। ਜਿਸ 'ਤੇ ਸੁਰਿੰਦਰ ਉਰਫ਼ ਸੋਨੂੰ, ਕੁਲਦੀਪ ਸਿੰਘ ਉਰਫ਼ ਸੰਦੀਪ ਉਰਫ਼ ਪਹਿਲਵਾਨ (ਅਜਨਾਲਾ) ਅਤੇ ਪੁਨੀਤ ਕਾਜਲਾ ਨੂੰ ਪੁਲਿਸ ਸਟਾਫ਼ ਅਤੇ ਡੌਗ ਸਕੁਐਡ ਬੀ.ਐੱਸ.ਐੱਫ (ਟਰੈਕਰ ਡੌਗ) ਦੀ ਮਦਦ ਨਾਲ ਕਾਬੂ ਕਰ ਲਿਆ ਗਿਆ।

ਫੜੇ ਗਏ ਮੁਲਜ਼ਮਾਂ ਕੋਲੋਂ 12 ਕਿਲੋ ਹੈਰੋਇਨ ਤੋਂ ਇਲਾਵਾ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਉਕਤ ਨਸ਼ਾ ਤਸਕਰੀ ਰੈਕੇਟ ਨੂੰ ਸੁਨੀਲ ਯਾਦਵ ਉਰਫ ਗੋਲੂ ਚਲਾ ਰਿਹਾ ਹੈ, ਜੋ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਰਗਨਾ ਹੈ। ਸੁਨੀਲ ਯਾਦਵ ਉਰਫ ਗੋਲੂ ਨੇ ਅੰਕਿਤ ਭਾਦੂ ਨਾਲ ਮਿਲ ਕੇ ਸਾਲ 2017 'ਚ ਪੰਕਜ ਸੋਨੀ ਦਾ ਕਤਲ ਕਰ ਦਿੱਤਾ ਸੀ। ਲਾਰੈਂਸ ਬਿਸ਼ਨੋਈ ਦੇ ਗੁੰਡੇ ਪਾਕਿਸਤਾਨੀ ਸਮੱਗਲਰਾਂ ਨਾਲ ਮਿਲ ਕੇ ਨਸ਼ਿਆਂ ਦੀ ਤਸਕਰੀ ਕਰਦੇ ਹਨ। ਹੁਣ ਇਸ ਸਬੰਧੀ ਲਾਰੇਂਸ ਬਿਸ਼ਨੋਈ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Jallianwala Bagh Massacre: ਜਲ੍ਹਿਆਂਵਾਲਾ ਬਾਗ ਕਤਲੇਆਮ ਦੀ ਘਟਨਾ ਬਾਰੇ ਉਹ ਤੱਥ ਜਿਨ੍ਹਾਂ ਤੋਂ ਬਹੁਤਾਦ ਨੇ ਅਣਜਾਣ

Related Post